ਪਠਾਨਕੋਟ : ਕਰਫਿਊ ਨੂੰ ਟਿੱਚ ਸਮਝਣ ਵਾਲਿਆਂ ’ਤੇ ਪੁਲਸ ਨੇ ਚਲਾਇਆ ਡੰਡਾ (ਵੀਡੀਓ)

Wednesday, Mar 25, 2020 - 12:03 PM (IST)

ਪਠਾਨਕੋਟ (ਬਿਊਰੋ) - ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਦੇ ਕਾਰਨ ਸਾਰੇ ਦੇਸ਼ ’ਚ 21 ਦਿਨ ਦਾ ਲਾਕਡਾਊਨ ਜਾਰੀ ਕਰ ਦਿੱਤਾ ਗਿਆ ਹੈ। ਸਾਰੇ ਸ਼ਹਿਰਾਂ ’ਚ ਕਰਫਿਊ ਲੱਗਾ ਹੋਣ ਦੇ ਕਾਰਨ ਕੋਨੋ-ਕੋਨੇ ’ਤੇ ਪੁਲਸ ਤਾਇਨਾਤ ਕੀਤੀ ਗਈ ਹੈ। ਬਹੁਤ ਸਾਰੇ ਸ਼ਹਿਰ ਅਜਿਹੇ ਹਨ, ਜਿਥੇ ਕਰਫਿਊ ਜਾਰੀ ਹੋਣ ਦੇ ਬਾਵਜੂਦ ਲੋਕ ਅਤੇ ਨੌਜਵਾਨ ਪੀੜੀ ਘਰ ’ਚ ਬੈਠ ਨਹੀਂ ਰਹੀ। ਨੌਜਵਾਨ ਕਰਫਿਊ ’ਚ ਵੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਾਹਰ ਘੁੰਮਣਾ ਘੱਟ ਨਹੀਂ ਕਰ ਰਹੇ, ਜਿਸ ਕਾਰਨ ਪੁਲਸ ਨੂੰ ਉਨ੍ਹਾਂ ’ਤੇ ਸਖਤੀ ਅਪਣਾਉਣੀ ਪੈ ਰਹੀ ਹੈ। ਅਜਿਹਾ ਹੀ ਕੁਝ ਪਠਾਨਕੋਟ ’ਚ ਵੀ ਦੇਖਣ ਨੂੰ ਮਿਲਿਆ, ਜਦੋਂ ਕਰਫਿਊ ਲੱਗਣ ਦੇ ਬਾਵਜੂਦ ਸੜਕਾਂ ’ਤੇ ਘੁੰਮ ਰਹੇ ਨੌਜਵਾਨਾਂ ਨੂੰ ਪੁਲਸ ਨੇ ਘੇਰ ਲਿਆ ਅਤੇ ਸਜ਼ਾ ਦਿੰਦੇ ਹੋਏ ਉਨ੍ਹਾਂ ’ਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਨੌਜਵਾਨਾਂ ਨੇ ਕੰਨ ਫੜਾ ਕੇ ਉਨ੍ਹਾਂ ਤੋਂ ਬੈਠਕਾਂ ਵੀ ਕਢਵਾਈਆਂ। ਕਈ ਲੋਕਾਂ ਨੂੰ ਪੁਲਸ ਨੇ 10 ਮਿੰਟ ਤੱਕ ਪੈਰਾਂ ਭਾਰ ਬਿਠਾ ਕੇ ਅਤੇ ਹੱਥ ਉੱਪਰ ਕਰਕੇ ਬੈਠੇ ਰਹਿਣ ਦੀ ਸਜ਼ਾ ਵੀ ਦਿੱਤੀ ਅਤੇ ਬਾਅਦ ’ਚ ਚਿਤਾਵਨੀ ਦੇ ਕੇ ਵਾਪਸ ਘਰ ਭੇਜ ਦਿੱਤਾ।

ਪੜ੍ਹੋ ਇਹ ਖਬਰ ਵੀ - ਸਕੂਲ ਦੇ ਬਾਹਰ ਸ਼ਰਾਰਤੀ ਹਰਕਤਾਂ ਕਰਦੇ ਨੌਜਵਾਨਾਂ ’ਤੇ ਪੁਲਸ ਨੇ ਚਲਾਇਆ ਡੰਡਾ

ਜਾਣਕਾਰੀ ਅਨੁਸਾਰ ਸ਼ਹਿਰ ਦੀ ਪੁਲਸ ਵਲੋਂ ਲੋਕਾਂ ਅਤੇ ਨੌਜਵਾਨਾਂ ਨੂੰ ਆਪੋ-ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਪੁਲਸ ਨੇ ਬਾਹਰ ਨਿਕਲਣ ਵਾਲੇ ਉਕਤ ਲੋਕਾਂ ਨੂੰ ਸਜ਼ਾ ਦੇਣ ਦੇ ਨਾਲ-ਨਾਲ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰਨ ਦੀ ਵੀ ਗੱਲ ਕਹੀ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 21 ਦਿਨ ਤੱਕ ਲਾਕਡਾਊਨ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਦੌਰਾਨ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਆ ਸਕਦੇ।

ਪੜ੍ਹੋ ਇਹ ਖਬਰ ਵੀ -  ਲੁਧਿਆਣਾ ’ਚ ਦਿਖਾਈ ਦਿੱਤਾ ਜਨਤਾ ਕਰਫਿਊ ਦਾ ਅਸਰ, ਪੁਲਸ ਨੇ ਕੀਤੀ ਨਾਕੇਬੰਦੀ


author

rajwinder kaur

Content Editor

Related News