ਕੀਰਨਿਆਂ ਨਾਲ ਗੂੰਜਿਆ ਵਿਆਹ ਵਾਲਾ ਘਰ, ਹਾਦਸੇ ''ਚ ਦਾਦਾ-ਦਾਦੀ ਦੀ ਦਰਦਨਾਕ ਮੌਤ
Sunday, Feb 16, 2020 - 02:04 PM (IST)

ਪਠਾਨਕੋਟ : ਮੰਗਤੀਆਂ ਮੋੜ ਬਰਨੋਟੀ ਨੇੜੇ ਕਾਰ ਦੇ ਡਵਾਇਡਰ ਨਾਲ ਟਕਰਾਉਣ ਕਾਰਨ ਪੋਤੇ ਦੇ ਵਿਆਹ ਤੋਂ ਵਾਪਸ ਪਰਤ ਰਹੇ ਦਾਦਾ-ਦਾਦੀ ਸਮੇਤ 3 ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਦੋ ਭੂਆ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ। ਘਟਨਾ ਸਬੰਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਦਾਦਾ ਓਮਪ੍ਰਕਾਸ਼, ਦਾਦੀ ਕ੍ਰਿਸ਼ਨਾ ਦੇਵੀ ਅਤੇ ਡਰਾਈਵਰ ਰਾਮਪਾਲ ਵਾਸੀ ਵਿਸ਼ਨਾਹ ਜੰਮੂ-ਕਸ਼ਮੀਰ ਵਜੋਂ ਹੋਈ। ਜ਼ਖਮੀਆਂ ਦੀ ਪਛਾਣ ਭੂਆ ਆਸ਼ਾ ਦੇਵੀ ਬਟਾਲਾ ਅਤੇ ਸ਼੍ਰਿਠਾ ਵਾਸੀ ਵਿਸ਼ਨਾਹ ਦੇ ਰੂਪ 'ਚ ਹੋਈ ਹੈ। ਪਠਾਨਕੋਟ ਦੇ ਨਿਊ ਬੈਂਕ ਕਲੋਨੀ 'ਚ ਰਹਿਣ ਵਾਲੇ ਸੁਨਿਆਰੇ ਅਜੇ ਬੱਬਰ ਦੀ ਧੀ ਦਾ ਵਿਆਹ ਜੰਮੂ-ਤਸ਼ਮੀਰ 'ਚ ਤੈਅ ਹੋਇਆ ਸੀ। ਸ਼ੁੱਕਰਵਾਰ ਰਾਤ ਅਰੇਨਾ ਗੁਲਸ਼ਨ 'ਚ ਵਿਆਹ ਰੱਖਿਆ ਗਿਆ ਸੀ। ਰਾਤ ਨੂੰ ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਗੱਡੀ 'ਚ ਮੁੰਡੇ ਦੇ ਦਾਦਾ-ਦਾਦੀ ਅਤੇ ਭੂਆ ਕਾਰ 'ਚ ਵਾਪਸ ਆ ਰਹੇ ਸਨ ਕਿ ਇਸੇ ਦੌਰਾਨ ਰਾਸਤੇ 'ਚ ਗੱਡੀ ਅਚਾਨਕ ਡਵਾਇਡਰ ਨਾਲ ਟਕਰਾਅ ਗਈ। ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਦਾਦਾ-ਦਾਦੀ ਸਮੇਤ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ।