ਪਾਸਟਰ ਸੁਲਤਾਨ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ

Sunday, Jul 30, 2017 - 12:59 PM (IST)

ਪਾਸਟਰ ਸੁਲਤਾਨ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ

ਕਪੂਰਥਲਾ(ਗੁਰਵਿੰਦਰ ਕੌਰ)— ਪਾਸਟਰ ਵੈੱਲਫੇਅਰ (ਰਜਿ.) ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਪਾਸਟਰ ਮੁਨਸ਼ੀ ਮਸੀਹ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਾਲੀਮਾਰ ਬਾਗ ਵਿਖੇ ਹੋਈ, ਜਿਸ 'ਚ ਸ਼ਹਿਰ ਦੇ ਸਮੂਹ ਪਾਸਟਰ ਸਾਹਿਬਾਨ ਨੇ ਹਿੱਸਾ ਲਿਆ। ਇਸ ਮੌਕੇ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਬਿਸ਼ਪ ਐੱਸ. ਐੱਮ. ਥਾਪਰ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਿਸ਼ਪ ਐੱਸ. ਐੱਮ. ਥਾਪਰ ਅਤੇ ਮੁਨਸ਼ੀ ਮਸੀਹ ਨੇ ਕਿਹਾ ਕਿ 16 ਜੁਲਾਈ ਨੂੰ ਲੁਧਿਆਣਾ ਸ਼ਹਿਰ ਵਿਖੇ ਪਾਸਟਰ ਸੁਲਤਾਨ ਦਾ ਸ਼ਰੇਆਮ ਕਤਲ ਕੀਤਾ ਗਿਆ ਸੀ, ਜਿਸ ਦੇ ਦੋਸ਼ੀਆਂ ਨੂੰ ਅਜੇ ਤਕ ਪੁਲਸ ਵਲੋਂ ਨਹੀਂ ਫੜਿਆ ਗਿਆ, ਜਿਸ ਕਾਰਨ ਮਸੀਹੀ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪੁਲਸ-ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਤਲ ਦੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਆਏ ਦਿਨ ਮਸੀਹੀ ਭਾਈਚਾਰੇ 'ਤੇ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਪਾਸਟਰ ਸਾਹਿਬਾਨਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ। ਅਖੀਰ 'ਚ ਬਿਸ਼ਪ ਐੱਸ. ਐੱਮ. ਥਾਪਰ ਨੇ ਆਪਸੀ ਮਤਭੇਦ ਭੁਲਾ ਕੇ ਮਸੀਹੀ ਭਾਈਚਾਰੇ ਦੀ ਤਰੱਕੀ ਦਾ ਸੰਦੇਸ਼ ਦਿੱਤਾ ਤੇ ਆਪਸੀ ਮਸਲਿਆਂ ਨੂੰ ਰਲ-ਮਿਲ ਕੇ ਹੱਲ ਕਰਨ ਲਈ ਕਿਹਾ। ਇਸ ਮੌਕੇ ਇੰਦਰ ਰਾਮ, ਅਮਰਜੀਤ, ਪਰੇਜ ਮੈਥਿਊਜ, ਰਾਜੀਵ ਸੌਂਧੀ, ਰਵੀ, ਜਰਨੈਲ ਸਿੰਘ, ਨਿਤਿਨ ਥਾਪਰ, ਸਲਵਿੰਦਰ, ਜਸਵੀਰ, ਗੋਰਖਾ, ਪਰਮਜੀਤ, ਰੋਹਨ, ਡੈਨੀਅਲ, ਕਮਲ, ਅਮਨ, ਨਾਹਰ ਅਤੇ ਵਿਜੇ ਕੁਮਾਰ ਆਦਿ ਹਾਜ਼ਰ ਸਨ।


Related News