ਸ਼ੌਂਕ ਦਾ ਨਹੀਂ ਹੁੰਦਾ ਕੋਈ ਮੁੱਲ ; ਫੈਂਸੀ ਨੰਬਰਾਂ ਲਈ ਲੋਕਾਂ ਨੇ ਲਗਾਈ ਵੱਡੀ ਬੋਲੀ, 20.7 ਲੱਖ ''ਚ ਵਿਕਿਆ ''0001''

Saturday, Dec 07, 2024 - 05:52 AM (IST)

ਚੰਡੀਗੜ੍ਹ (ਰੌਏ) : 'ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ।' ਇਸ ਦੀ ਤਾਜ਼ਾ ਉਦਾਹਰਨ ਉਦੋਂ ਦੇਖਣ ਨੂੰ ਮਿਲੀ, ਜਦੋਂ ਸੈਕਟਰ-17 ਸਥਿਤ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ (ਆਰ.ਐੱਲ.ਏ.) ਵੱਲੋਂ ਨਵੀਂ ਸੀਰੀਜ਼ ਸੀ.ਐੱਚ.01-ਸੀ. ਐਕਸ. ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਕੀਤੀ ਗਈ। ਇਸ ਵਾਰ 0001 ਨੰਬਰ ਸਭ ਤੋਂ ਮਹਿੰਗਾ ਵਿਕਿਆ, ਜਿਸ ਦੀ ਕੀਮਤ 20.70 ਲੱਖ ਰੁਪਏ ਲੱਗੀ। ਇਸ ਤੋਂ ਬਾਅਦ 8.90 ਲੱਖ ਰੁਪਏ ਵਿਚ 0007 ਨੰਬਰ ਦੀ ਬੋਲੀ ਹੋਈ।

ਨਿਲਾਮੀ ’ਚ ਆਰ.ਐੱਲ.ਏ. ਕੁੱਲ 382 ਫੈਂਸੀ ਨੰਬਰ ਵੇਚਣ ’ਚ ਕਾਮਯਾਬ ਰਿਹਾ ਹੈ। ਵਿਭਾਗ ਨੂੰ ਇਨ੍ਹਾਂ ਨੰਬਰਾਂ ਦੀ ਵਿਕਰੀ ਤੋਂ 1.92 ਕਰੋੜ ਰੁਪਏ ਦੀ ਆਮਦਨ ਹੋਈ ਹੈ। ਪੁਰਾਣੀ ਸੀਰੀਜ਼ ਦੇ ਨੰਬਰ ਵੀ ਰੱਖੇ ਗਏ ਸਨ, ਜਿਨ੍ਹਾਂ ’ਚ ਸੀ.ਐੱਚ.01-ਸੀ.ਡਬਲਿਊ., ਸੀ.ਵੀ., ਸੀ.ਯੂ., ਸੀ.ਟੀ., ਸੀ.ਐੱਸ, ਸੀ.ਆਰ., ਸੀ.ਕਿਊ., ਸੀ.ਪੀ., ਸੀ.ਐੱਲ., ਸੀ.ਐੱਮ., ਸੀ.ਐੱਲ., ਸੀ.ਕੇ., ਸੀ.ਜੇ., ਸੀ.ਜੀ., ਸੀ.ਐੱਫ., ਸੀ.ਈ., ਸੀ.ਡੀ., ਸੀ.ਸੀ., ਸੀ.ਬੀ., ਸੀ.ਏ. ਸਮੇਤ ਹੋਰ ਸੀਰੀਜ਼ ਦੇ ਨੰਬਰ ਵੀ ਸ਼ਾਮਲ ਕੀਤੇ ਗਏ ਸਨ, ਜਿਨ੍ਹਾਂ ’ਚੋਂ ਵੀ ਵਿਭਾਗ ਕੁਝ ਨੰਬਰਾਂ ਦੀ ਨਿਲਾਮੀ ਕਰਨ ’ਚ ਸਫਲ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ 25 ਤੋਂ 27 ਨਵੰਬਰ ਸ਼ਾਮ 5 ਵਜੇ ਤੱਕ ਨੰਬਰਾਂ ਲਈ ਬੋਲੀ ਲੱਗੀ ਸੀ। ਫੈਂਸੀ ਨੰਬਰਾਂ ਦੀ ਨਵੀਂ ਤੇ ਪੁਰਾਣੀ ਸੀਰੀਜ਼ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਹੁਣ ਬਾਕੀ ਬਚੇ ਨੰਬਰਾਂ ਨੂੰ ਦੁਬਾਰਾ ਨਿਲਾਮੀ ’ਚ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਹੋਈ ਬੇਅਦਬੀ ਦੀ ਘਟਨਾ, ਧਰਮ ਪਰਿਵਰਤਨ ਮਗਰੋਂ ਕੂੜੇ 'ਚ ਸੁੱਟ'ਤੀਆਂ ਧਾਰਮਿਕ ਤਸਵੀਰਾਂ

2.26 ਕਰੋੜ ਰੁਪਏ ’ਚ ਵਿਕੇ ਸਨ ਸੀ.ਐੱਚ.01-ਸੀ.ਡਬਲਿਊ. ਦੇ ਨੰਬਰ
ਪਿਛਲੀ ਵਾਰ ਸੀ.ਐੱਚ.01-ਸੀ.ਡਬਲਿਊ. ਸੀਰੀਜ਼ ਦੇ ਨੰਬਰਾਂ ਦੀ ਨਿਲਾਮੀ ’ਚ ਵੀ ਵਿਭਾਗ ਨੂੰ ਚੰਗਾ ਹੁੰਗਾਰਾ ਮਿਲਿਆ ਸੀ, ਜਿਸ ਤੋਂ ਕੁੱਲ 2 ਕਰੋੜ 26 ਲੱਖ ਰੁਪਏ ਦੀ ਆਮਦਨ ਹੋਈ। ਇਸ ’ਚ ਸਭ ਤੋਂ ਵੱਧ 0001 ਨੰਬਰ 16.50 ਲੱਖ ਰੁਪਏ ਵਿਚ ਨਿਲਾਮ ਹੋਇਆ ਸੀ। ਇਸ ਤੋਂ ਬਾਅਦ 10 ਲੱਖ ਰੁਪਏ ’ਚ 0009 ਨੰਬਰ ਦੀ ਬੋਲੀ ਹੋਈ। 

ਇਸ ਨਿਲਾਮੀ ਵਿਚ ਆਰ.ਐੱਲ.ਏ. ਕੁੱਲ 489 ਫੈਂਸੀ ਨੰਬਰਾਂ ਨੂੰ ਵੇਚਣ ਵਿਚ ਸਫਲ ਰਿਹਾ ਸੀ। ਇਸ ਈ-ਨਿਲਾਮੀ ’ਚ ਸਿਰਫ਼ ਚੰਡੀਗੜ੍ਹ ਦੇ ਲੋਕ ਹੀ ਹਿੱਸਾ ਲੈ ਸਕਦੇ ਹਨ। ਇਸ ਲਈ ਨੈਸ਼ਨਲ ਟਰਾਂਸਪੋਰਟ ਦੀ ਵੈੱਬਸਾਈਟ ’ਤੇ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ। ਸਭ ਤੋਂ ਵੱਧ ਬੋਲੀ ਲਾਉਣ ਵਾਲੇ ਨੂੰ ਰਕਮ ਜਮ੍ਹਾ ਕਰਵਾਉਣ ਤੋਂ ਬਾਅਦ ਹੀ ਨੰਬਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਿਆਹ ਅਜਿਹਾ ਵੀ ; ਜਦੋਂ 'ਲਾੜੀ' ਲੱਭਦੇ-ਲੱਭਦੇ ਥਾਣੇ ਪੁੱਜ ਗਈ ਬਰਾਤ...

ਕਿਹੜਾ ਨੰਬਰ ਕਿੰਨੇ ਦਾ ਵਿਕਿਆ
ਨੰਬਰ                                    ਕੀਮਤ

CH01CX 0001             20.70 ਲੱਖ

0007                             8.90 ਲੱਖ

0005                             8.11 ਲੱਖ

0009                             7.99 ਲੱਖ

9999                             6.01 ਲੱਖ

0004                             4.91 ਲੱਖ

0006                             4.71 ਲੱਖ

0003                             4.61 ਲੱਖ

0008                             4.61 ਲੱਖ

0002                             3.71 ਲੱਖ

ਇਹ ਵੀ ਪੜ੍ਹੋ- ਕਲਯੁਗੀ ਭਰਾਵਾਂ ਦਾ ਕਾਰਾ ; ਆਪਣੀ ਵਿਧਵਾ ਭੈਣ ਦੇ ਘਰ ਹੀ ਕਰ ਗਏ 'ਕਾਂਡ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News