30 ਫੁੱਟ ਥੱਲੇ ਰੇਲਵੇ ਟ੍ਰੈਕ ’ਤੇ ਕਾਰ ਸਮੇਤ ਡਿੱਗੇ ਸਵਾਰ, ਤੇਜ਼ ਰਫਤਾਰ ਟਰੱਕ ਦੀ ਟੱਕਰ ਨਾਲ ਬੇਕਾਬੂ ਹੋਈ ਕਾਰ

09/14/2023 2:52:55 AM

ਲੁਧਿਆਣਾ (ਗੌਤਮ) : ਬੁੱਧਵਾਰ ਦੁਪਹਿਰ ਨੂੰ ਲਾਡੋਵਲ ਪੁਲ ਪਾਰ ਕਰ ਰਹੀ ਕਾਰ ਪੁਲ ਤੋਂ ਕਰੀਬ 30 ਫੁੱਟ ਥੱਲੇ ਰੇਲਵੇ ਟ੍ਰੈਕ ’ਤੇ ਜਾ ਡਿੱਗੀ। ਹਾਦਸੇ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਕਾਰ ਸਵਾਰ ਨੌਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਚੰਗੀ ਗੱਲ ਇਹ ਰਹੀ ਕਿ ਹਾਦਸੇ ਦੌਰਾਨ ਰੇਲਵੇ ਟ੍ਰੈਕ ’ਤੇ ਕੋਈ ਟ੍ਰੇਨ ਨਹੀਂ ਲੰਘੀ। ਦੂਜੇ ਪਾਸੇ ਰੇਲਵੇ ਵਿਭਾਗ ਨੇ ਮੁਰੰਮਤ ਦਾ ਕੰਮ ਚੱਲਣ ਕਾਰਨ ਇਸ ਟ੍ਰੈਕ ’ਤੇ ਬਲਾਕ ਲਿਆ ਹੋਇਆ ਸੀ। ਪਤਾ ਲੱਗਦੇ ਹੀ ਆਸ-ਪਾਸ ਸਥਿਤ ਪਿੰਡਾਂ ਦੇ ਲੋਕ ਮੌਕੇ ’ਤੇ ਪੁੱਜ ਗਏ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਪਿੰਡਾਂ ਵਾਲਿਆਂ ਦੀ ਮਦਦ ਨਾਲ ਰੇਲ ਟ੍ਰੈਕ ਤੋਂ ਕਾਰ ਹਟਾਈ ਗਈ।

ਇਹ ਵੀ ਪੜ੍ਹੋ : GST ਵਿਭਾਗ ਦੀ ਵੱਡੀ ਕਾਰਵਾਈ, ਬਿਨਾਂ ਬਿੱਲ ਤੇ ਈ-ਵੇਅ ਬਿੱਲ ਦੇ ਫੜੇ 24 ਟਰੱਕ

ਸੂਚਨਾ ਮਿਲਦੇ ਹੀ ਰੇਲਵੇ ਸੁਰੱਖਿਆ ਬਲ ਆਰ. ਪੀ. ਐੱਫ. ਦੇ ਮੁਲਾਜ਼ਮ ਵੀ ਮੌਕੇ ’ਤੇ ਪੁੱਜ ਗਏ, ਜਿਨ੍ਹਾਂ ਨੇ ਮੌਕੇ ਦਾ ਮੁਆਇਨਾ ਕਰਕੇ ਕਾਰ ਨੂੰ ਕਬਜ਼ੇ ’ਚ ਲੈ ਲਿਆ ਅਤੇ ਨੌਜਵਾਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ। ਕਾਰ ਸਵਾਰ ਨੌਜਵਾਨਾਂ ਦੀ ਪਛਾਣ ਚੰਦਨ, ਉਸ ਦੇ 2 ਦੋਸਤ ਸ਼ੰਕਰ ਅਤੇ ਇਕ ਹੋਰ ਵਜੋਂ ਕੀਤੀ ਹੈ।

ਇਹ ਵੀ ਪੜ੍ਹੋ : ਇਕ ਹੋਰ ਜਾਅਲੀ ਜਾਤੀ ਸਰਟੀਫਿਕੇਟ ਰੱਦ ਕਰਦਿਆਂ ਡਾ. ਬਲਜੀਤ ਕੌਰ ਨੇ ਅਨੁਸੂਚਿਤ ਵਰਗ ਬਾਰੇ ਆਖੀ ਇਹ ਗੱਲ

ਜਾਣਕਾਰੀ ਮੁਤਾਬਕ ਉਕਤ ਹਾਦਸਾ ਦੁਪਹਿਰ ਕਰੀਬ 1 ਵਜੇ ਵਾਪਰਿਆ। 3 ਦੋਸਤ ਲੁਧਿਆਣਾ ਤੋਂ ਆਈ-10 ਕਾਰ ਰਾਹੀਂ ਅੰਮ੍ਰਿਤਸਰ ਜਾ ਰਹੇ ਸਨ। ਕਾਰ ਚਾਲਕ ਚੰਦਨ ਨੇ ਦੱਸਿਆ ਕਿ ਜਦੋਂ ਉਹ ਪੁਲ ਪਾਰ ਕਰ ਰਹੇ ਸਨ ਤਾਂ ਪੁਲ ਦੇ ਉੱਪਰ ਪਿੱਛੋਂ ਤੇਜ਼ ਰਫ਼ਤਾਰ ਆ ਰਹੇ ਇਕ ਟਰੱਕ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਪੁਲ ਤੋਂ ਥੱਲੇ ਰੇਲ ਟ੍ਰੈਕ ’ਤੇ ਜਾ ਡਿੱਗੀ, ਜਿਸ ਨਾਲ ਇਕਦਮ ਹਨੇਰਾ ਛਾ ਗਿਆ ਅਤੇ ਉਹ ਬੇਹੋਸ਼ ਹੋ ਗਏ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਹੋਸ਼ ਆ ਗਿਆ। ਉਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ। ਜਾਂਚ ਅਫ਼ਸਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਰੇਲਵੇ ਐਕਟ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ ਕਾਨੂੰਨੀ ਪ੍ਰਕਿਰਿਆ ਮੁਤਾਬਕ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News