ਟਰੇਨਾਂ ਫੁੱਲ, ਰਿਜ਼ਰਵੇਸ਼ਨ ਕਾਊਂਟਰ ''ਤੇ ਹੀ ਯਾਤਰੀ ਗੁਜ਼ਾਰ ਰਹੇ ਰਾਤ

05/14/2019 3:16:40 PM

ਚੰਡੀਗੜ੍ਹ (ਲਲਨ) : ਰੇਲਵੇ ਵਲੋਂ ਭਾਵੇਂ ਮੁਸਾਫਰਾਂ ਲਈ ਬਿਹਤਰ ਸਹੂਲਤਾਵਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਹ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਿਆ ਹੈ। ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀਆਂ ਟਰੇਨਾਂ 'ਚ ਸੀਟਾਂ ਉਪਲੱਬਧ ਨਹੀਂ ਹਨ, ਜਿਸ ਕਾਰਨ ਮੁਸਾਫਰਾਂ ਲਈ ਤਤਕਾਲ ਹੀ ਇਕ ਵਿਕਲਪ ਬਚ ਰਿਹਾ ਹੈ। ਉਸ ਲਈ ਵੀ ਮੁਸਾਫਰਾਂ ਨੂੰ ਰਿਜ਼ਰਵੇਸ਼ਨ ਕਾਊਂਟਰ 'ਤੇ ਰਾਤ ਲੰਘਾਉਣੀ ਪੈ ਰਹੀ ਹੈ। ਇਸ ਤੋਂ ਬਾਅਦ ਵੀ ਕਤਾਰ 'ਚ ਲੱਗੇ ਹੋਏ ਮੁਸਾਫਰਾਂ ਨੂੰ ਟਿਕਟਾਂ ਨਹੀਂ ਮਿਲ ਰਹੀਆਂ ਹਨ। ਅਜਿਹੇ 'ਚ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਰਾਤ ਸਟੇਸ਼ਨ 'ਤੇ ਗੁਜ਼ਾਰਨ ਤੋਂ ਬਾਅਦ ਵੀ ਤਤਕਾਲ ਟਿਕਟ ਮਿਲਣਾ ਸੰਭਵ ਨਹੀਂ ਹੈ। ਇਸ ਸਬੰਧੀ ਰੇਲਵੇ ਮਾਹਿਰਾਂ ਦਾ ਕਹਿਣਾ ਹੈ ਕਿ ਰੇਲਵੇ ਅੱਜ ਵੀ ਪੁਰਾਣੇ ਦਰਾਂ 'ਤੇ ਹੀ ਕਾਰਜ ਕਰ ਰਹੇ ਹਨ। ਰੇਲਵੇ ਦੇ ਟਿਕਟ ਕਾਊਂਟਰਾਂ ਦੀ ਥਾਂ ਬਾਹਰ ਟਿਕਟ ਬੁੱਕ ਕਰਨ ਵਾਲੇ ਲੋਕਾਂ ਕੋਲ ਟਿਕਟ ਪਹਿਲਾਂ ਬੁੱਕ ਹੋ ਰਹੀਆਂ ਹਨ, ਜਿਸ ਕਾਰਨ ਰਿਜ਼ਰਵੇਸ਼ਨ ਸੈਂਟਰਾਂ 'ਤੇ ਕਤਾਰ 'ਚ ਲੱਗਣ ਵਾਲੇ ਸਿਰਫ 2 ਅਤੇ 3 ਲੋਕਾਂ ਨੂੰ ਹੀ ਟਿਕਟਾਂ ਮਿਲ ਪਾਉਂਦੀਆਂ ਹਨ ਅਤੇ ਵੇਟਿੰਗ ਸ਼ੁਰੂ ਹੋ ਜਾਂਦੀ ਹੈ। ਅਜਿਹੇ 'ਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਲੋਕਾਂ ਦੀਆਂ ਸਹੂਲਤਾਵਾਂ ਨੂੰ ਲੈ ਕੇ ਰੇਲਵੇ ਕਿੰਨਾ ਕੁ ਗੰਭੀਰ ਹੈ। 
ਤਤਕਾਲ ਟਿਕਟ ਨੂੰ ਲੈ ਕੇ ਇੰਨੀ ਮਾਰੋ-ਮਾਰੀ ਹੈ ਕਿ ਮੁਸਾਫਰਾਂ ਨੂੰ ਟਿਕਟ ਲਈ ਰਿਜ਼ਰਵੇਸ਼ਨ ਸੈਂਟਰ 'ਤੇ ਹੀ ਰਾਤ ਗੁਜ਼ਾਰਨੀ ਪੈ ਰਹੀ ਹੈ। ਇਸ ਸਬੰਧ 'ਚ ਮੁਸਾਫਰਾਂ ਦਾ ਕਹਿਣਾ ਹੈ ਕਿ 24 ਘੰਟੇ ਪਹਿਲਾਂ ਕਤਾਰ 'ਚ ਲੱਗਦੇ ਹਨ, ਇਸ ਤੋਂ ਬਾਅਦ ਵੀ ਟਿਕਟਾਂ ਨਹੀਂ ਮਿਲਦੀਆਂ। ਅਜਿਹੇ 'ਚ ਤੁਸੀਂ ਸੋਚ ਸਕਦੇ ਹੋ ਕਿ ਟਰੇਨਾਂ 'ਚ ਸੀਟਾਂ ਦੀ ਹਾਲਤ ਕੀ ਹੈ ਪਰ ਇਸ ਤੋਂ ਬਾਅਦ ਰੇਲਵੇ ਵੱਲੋਂ ਚੰਡੀਗੜ੍ਹ-ਗੋਰਖਪੁਰ ਲਈ ਹਫਤੇ 'ਚ ਸਿਰਫ 1 ਦਿਨ ਸਪੈਸ਼ਲ ਟਰੇਨ ਚਲਾਈ ਜਾ ਰਹੀ ਹੈ। ਇਸ ਸਬੰਧ 'ਚ ਮੁਸਾਫਰਾਂ ਦਾ ਕਹਿਣਾ ਹੈ ਕਿ ਇਸ ਟਰੇਨ ਨੂੰ ਘੱਟ ਤੋਂ ਘੱਟ ਹਫਤੇ 'ਚ 3 ਫੈਸਟੀਵਲ ਸੀਜ਼ਨ 'ਚ ਚਲਾਉਣਾ ਚਾਹੀਦਾ ਹੈ।  


Babita

Content Editor

Related News