ਕੋਹਰੇ ਦਾ ਕਹਿਰ, 28 ਫਰਵਰੀ ਤੱਕ ਰੱਦ ਰਹਿਣਗੀਆਂ ਇਹ ਪੈਸੰਜਰ ਟਰੇਨਾਂ
Saturday, Dec 28, 2019 - 11:07 AM (IST)
ਜਲੰਧਰ (ਗੁਲਸ਼ਨ)— ਕੋਹਰੇ ਦੇ ਮੌਸਮ 'ਚ ਜਿੱਥੇ ਆਮ ਜਨ-ਜੀਵਨ 'ਤੇ ਅਸਰ ਪੈ ਰਿਹਾ ਹੈ, ਉਥੇ ਹੀ ਰੇਲ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸੇ ਕਾਰਨ ਟਰੇਨਾਂ ਦਾ ਲੇਟ-ਲਤੀਫੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਰੋਜ਼ ਹੀ ਟਰੇਨਾਂ ਆਪਣੇ ਮਿੱਥੇ ਸਮੇਂ ਤੋਂ ਕਈ ਘੰਟੇ ਲੇਟ ਚੱਲ ਰਹੀਆਂ ਹਨ। ਕੋਹਰੇ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੇਲਵੇ ਵਿਭਾਗ ਵੱਲੋਂ ਸਾਵਧਾਨੀ ਵਜੋਂ 22 ਮੇਲ/ਐਕਸਪ੍ਰੈੱਸ ਟਰੇਨਾਂ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਹੁਣ ਪੈਸੰਜਰ ਟਰੇਨਾਂ ਨੂੰ ਵੀ ਰੱਦ ਕੀਤਾ ਜਾ ਰਿਹਾ ਹੈ।
ਫਿਰੋਜ਼ਪੁਰ ਡਿਵੀਜ਼ਨ ਦੇ ਅਧੀਨ ਚੱਲਣ ਵਾਲੀਆਂ 5 ਪੈਸੰਜਰ ਟਰੇਨਾਂ ਰੱਦ ਅਤੇ 5 ਟਰੇਨਾਂ 1 ਜਨਵਰੀ 2020 ਤੋਂ 28 ਫਰਵਰੀ 2020 ਤੱਕ ਸ਼ਾਰਟ ਟਰਮੀਨੇਟ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਟਰੇਨਾਂ ਦੇ ਰੱਦ ਅਤੇ ਸ਼ਾਰਟ ਟਰਮੀਨੇਟ ਹੋਣ ਨਾਲ ਡੇਲੀ ਪੈਸੰਜਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਦੂਜੇ ਪਾਸੇ ਸ਼ੁੱਕਰਵਾਰ ਨੂੰ ਸੱਚਖੰਡ ਐਕਸਪ੍ਰੈੱਸ 3 ਘੰਟੇ, ਦਾਦਰ ਐਕਸਪ੍ਰੈੱਸ ਸਵਾ 2 ਘੰਟੇ, ਪੱਛਮ ਐਕਸਪ੍ਰੈੱਸ 2 ਘੰਟੇ, ਹਾਵੜਾ ਮੇਲ ਕਰੀਬ 3 ਘੰਟੇ ਦੇਰ ਨਾਲ ਚੱਲ ਰਹੀ ਸੀ।
1 ਜਨਵਰੀ ਤੋਂ 28 ਫਰਵਰੀ 2020 ਤੱਕ ਰੱਦ ਰਹਿਣ ਵਾਲੀਆਂ ਪੈਸੰਜਰ ਟਰੇਨਾਂ
ਟਰੇਨ ਨੰਬਰ | ਟਰੇਨ ਦਾ ਨਾਂ |
74912 | ਜਲੰਧਰ ਸਿਟੀ-ਹੁਸ਼ਿਆਰਪੁਰ ਡੀ. ਐੱਮ. ਯੂ. |
74991 | ਹੁਸ਼ਿਆਰਪੁਰ-ਜਲੰਧਰ ਸਿਟੀ ਡੀ. ਐੱਮ. ਯੂ. |
74641 | ਜਲੰਧਰ ਸਿਟੀ-ਮਾਨਾਂਵਾਲਾ ਡੀ. ਐੱਮ. ਯੂ. |
74984 | ਫਾਜ਼ਿਲਕਾ-ਕੋਟਕਪੂਰਾ ਡੀ. ਐੱਮ. ਯੂ. |
74981 | ਕੋਟਕਪੂਰਾ-ਫਾਜ਼ਿਲਕਾ ਡੀ. ਐੱਮ. ਯੂ |
1 ਜਨਵਰੀ ਤੋਂ 28 ਫਰਵਰੀ 2020 ਤੱਕ ਸ਼ਾਰਟ ਟਰਮੀਨੇਟ ਕੀਤੀਆਂ ਗਈਆਂ ਟਰੇਨਾਂ
ਟਰੇਨ ਨੰਬਰ | ਟਰੇਨ ਦਾ ਨਾਂ | ਇਨ੍ਹਾਂ ਸਟੇਸ਼ਨਾਂ ਦਰਮਿਆਨ |
74968 | ਲੋਹੀਆਂ ਖਾਸ-ਲੁਧਿਆਣਾ ਡੀ. ਐੱਮ. ਯੂ | ਫਿਲੌਰ-ਲੁਧਿਆਣਾ ਦਰਮਿਆਨ |
74986 | ਫਾਜ਼ਿਲਕਾ-ਬਠਿੰਡਾ ਡੀ. ਐੱਮ. ਯੂ | ਕੋਟਕਪੂਰਾ-ਬਠਿੰਡਾ ਦਰਮਿਆਨ |
74969 | ਲੁਧਿਆਣਾ-ਲੋਹੀਆਂ ਖਾਸ ਡੀ. ਐੱਮ. ਯੂ | ਲੋਹੀਆਂ-ਫਿਲੌਰ ਦਰਮਿਆਨ |
74985 | ਬਠਿੰਡਾ-ਫਾਜ਼ਿਲਕਾ ਐੱਮ. ਈ. ਐੱਮ. ਯੂ | ਬਠਿੰਡਾ-ਕੋਟਕਪੂਰਾ ਦਰਮਿਆਨ |
74924 | ਮਾਨਾਂਵਾਲਾ-ਹੁਸ਼ਿਆਰਪੁਰ ਡੀ. ਐੱਮ. ਯੂ | ਮਾਨਾਂਵਾਲ-ਜਲੰਧਰ ਦਰਮਿਆਨ |