ਦੁਬਈ-ਅੰਮ੍ਰਿਤਸਰ ਫਲਾਈਟ ’ਚ ਯਾਤਰੀ ਨੇ ਕੀਤੀ ਬਦਸਲੂਕੀ, ਗ੍ਰਿਫ਼ਤਾਰ (ਵੀਡੀਓ)
Monday, May 15, 2023 - 07:16 PM (IST)

ਅੰਮ੍ਰਿਤਸਰ (ਭਾਸ਼ਾ) : ਦੁਬਈ-ਅੰਮ੍ਰਿਤਸਰ ਫਲਾਈਟ ’ਚ ਚਾਲਕ ਦਲ ਦੀ ਮੈਂਬਰ ਨਾਲ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ’ਚ ਬਦਸਲੂਕੀ ਕਰਨ ਵਾਲੇ ਪੁਰਸ਼ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੰਜਾਬ ’ਚ ਜਲੰਧਰ ਦੇ ਪਿੰਡ ਕੋਟਲੀ ਦੇ ਰਜਿੰਦਰ ਸਿੰਘ ਦੀ ਸ਼ਨੀਵਾਰ ਨੂੰ ਏਅਰ ਹੋਸਟੈੱਸ ਨਾਲ ਕਥਿਤ ਤੌਰ ’ਤੇ ਬਹਿਸ ਹੋ ਗਈ ਅਤੇ ਉਸ ਨਾਲ ਦੁਰਵਿਵਹਾਰ ਵੀ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਵੈੱਬਸਾਈਟ ਹੈਕਿੰਗ ਦਾ ਉਦਯੋਗ ਵੀ ਤੇਜ਼ੀ ਨਾਲ ਫੈਲ ਰਿਹੈ, ਕਰੋੜਾਂ ਦੀ ਹੈ ਆਮਦਨ
ਪੁਲਸ ਨੇ ਕਿਹਾ, “ਪੀੜਤ ਏਅਰ ਹੋਸਟੈੱਸ ਨੇ ਘਟਨਾ ਬਾਰੇ ਹੋਰ ਚਾਲਕ ਦਲ ਦੇ ਮੈਂਬਰਾਂ ਨੂੰ ਸੂਚਿਤ ਕੀਤਾ। ਦੋਸ਼ੀ ਯਾਤਰੀ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿਚ ਸੀ।’’ ਇਸ ਤੋਂ ਬਾਅਦ ਚਾਲਕ ਦਲ ਨੇ ਅੰਮ੍ਰਿਤਸਰ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਅਤੇ ਏਅਰਲਾਈਨ ਦੇ ਸਹਾਇਕ ਸੁਰੱਖਿਆ ਮੈਨੇਜਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਇਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖ਼ੁਸ਼ ਕੀਤੇ ਪਨਸਪ ਦੇ ਮੁਲਾਜ਼ਮ, ਦਿੱਤਾ ਵੱਡਾ ਤੋਹਫ਼ਾ
ਪੁਲਸ ਨੇ ਕਿਹਾ ਕਿ ਸਿੰਘ ’ਤੇ ਭਾਰਤੀ ਦੰਡਾਵਲੀ ਦੀ ਧਾਰਾ 354 (ਕਿਸੇ ਔਰਤ ਦੀ ਸ਼ਾਨ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ ਕਰਨਾ ਜਾਂ ਅਪਰਾਧਿਕ ਜ਼ਬਰਦਸਤੀ ਕਰਨਾ) ਅਤੇ 509 (ਕਿਸੇ ਵੀ ਸ਼ਬਦ ਦੀ ਵਰਤੋਂ ਕਰਨਾ, ਜਿਸ ਨਾਲ ਔਰਤ ਦੀ ਸ਼ਾਨ ਨੂੰ ਠੇਸ ਪੁੱਜੇ ਜਾਂ ਇਸ਼ਾਰੇ ਕਰਨਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।