ਦੋ ਧਿਰਾਂ ਦੀ ਲਡ਼ਾਈ ’ਚ ਸੀਨੀਅਰ ਭਾਜਪਾ ਆਗੂ ਸਮੇਤ 4 ਜ਼ਖਮੀ

Tuesday, Jul 03, 2018 - 12:09 AM (IST)

ਦੋ ਧਿਰਾਂ ਦੀ ਲਡ਼ਾਈ ’ਚ ਸੀਨੀਅਰ ਭਾਜਪਾ ਆਗੂ ਸਮੇਤ 4 ਜ਼ਖਮੀ

 ਬਟਾਲਾ,   (ਬੇਰੀ)-  ਦੋ ਧਿਰਾਂ ਦੀ ਲਡ਼ਾਈ ’ਚ ਸੀਨੀਅਰ ਭਾਜਪਾ ਆਗੂ ਸਮੇਤ 4 ਲੋਕ ਜ਼ਖਮੀ ਹੋ ਗਏ।® ®ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਅਨੀਤਾ ਪਤਨੀ ਵਿਵੇਕ ਮੋਦਗਿੱਲ ਵਾਸੀ ਬਟਾਲਾ ਨੇ ਦੱਸਿਆ ਕਿ ਰਾਤ ਸਮੇਂ ਮੇਰੇ ਘਰ ਰਿਸ਼ਤੇਦਾਰ ਵਿਸ਼ਾਲ ਪੁੱਤਰ ਤਿਲਕ ਰਾਜ ਸ਼ਰਮਾ ਵਾਸੀ ਬਟਾਲਾ ਆਇਆ ਹੋਇਆ ਸੀ, ਜਿਸ ਨਾਲ ਅਸੀਂ ਗੱਲਬਾਤ ਕਰ ਰਹੇ ਸੀ।  ਇਸ ਦੌਰਾਨ ਉਨ੍ਹਾਂ ਦੇ ਘਰ ਦੇ  ਕੋਲ ਗੱਡੀ ਖਡ਼੍ਹੀ ਸੀ, ਜਿਸ ਕੋਲ ਤਿੰਨ ਨੌਜਵਾਨ ਖਡ਼੍ਹੇ ਸਨ ਕਿ ਇਸੇ ਦੌਰਨ ਸਾਡੇ ਗੁਆਂਢੀਆਂ ਨੇ ਤਿੰਨਾਂ ਨੌਜਵਾਨਾਂ ਨਾਲ ਆ ਕੇ ਝਗਡ਼ਾ ਕਰਨਾ ਸ਼ੁਰੂ ਕਰ ਦਿੱਤਾ ਜੋ ਜਾਨ ਬਚਾਉਣ ਲਈ ਸਾਡੇ ਘਰ ਅੰਦਰ ਦਾਖਲ ਹੋ ਗਏ। ਇਹ ਸਭ ਦੇਖ ਜਦੋਂ ਮੇਰੇ ਪਤੀ ਵਿਵੇਕ ਮੋਦਗਿੱਲ ਉਨ੍ਹਾਂ ਨੂੰ ਛੁਡਾਉਣ ਲਈ ਕਮਰੇ ਵਿਚੋਂ ਬਾਹਰ ਆਏ ਤਾਂ ਗੁਆਂਢੀਆਂ ਨੇ ਮੇਰੇ  ਪਤੀ ਦੇ ਸਿਰ ’ਤੇ ਬੇਸਬਾਲ ਮਾਰ ਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਉਥੇ ਨਾਲ ਹੀ ਮੈਨੂੰ ਤੇ ਸਾਡੇ ਰਿਸ਼ਤੇਦਾਰ ਵਿਸ਼ਾਲ ਨੂੰ  ਵੀ ਜ਼ਖਮੀ ਕਰ ਦਿੱਤਾ। ਉਪਰੰਤ ਸਾਨੂੰ ਸਿਵਲ ਹਸਪਤਾਲ ਵਿਖੇ ਮੁਹੱਲਾ ਵਸੀਆਂ ਨੇ ਭਰਤੀ ਕਰਵਾਇਆ। ਹੋਰ ਜਾਣਕਾਰੀ ਦੇ ਮੁਤਾਬਕ ਵਿਵੇਕ ਮੋਦਗਿੱਲ ਦੀ ਹਾਲਤ ਨਾਜ਼ੁਕ ਹੁੰਦੇ ਦੇਖ ਡਾਕਟਰਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ®ਓਧਰ, ਦੂਜੀ ਧਿਰ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਰੋਹਿਤ ਪੁੱਤਰ ਪੰਨਾ ਲਾਲ ਵਾਸੀ ਬਟਾਲਾ ਨੇ ਦੱਸਿਆ ਕਿ ਬੀਤੀ ਰਾਤ ਮੈਂ ਗੱਡੀ ਲੈ ਕੇ ਆਪਣੇ ਘਰ ਜਾ ਰਿਹਾ ਸੀ ਅਤੇ ਜਦੋਂ ਵਿਵੇਕ ਮੋਦਗਿੱਲ ਦੇ ਘਰ ਦੇ ਬਾਹਰ ਪੁੱਜਾ ਤਾਂ ਉਹ ਆਪਣੇ ਘਰ ਦੇ ਬਾਹਰ ਤਿੰਨ ਨੌਜਵਾਨਾਂ ਕੋਲ ਖਡ਼੍ਹਾ ਸੀ, ਜਿਸ ਨਾਲ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਅਤੇ ਵਿਵੇਕ ਮੋਦਗਿੱਲ ਨੇ ਆਪਣੇ ਸਾਥੀਆਂ ਸਮੇਤ ਮੇਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਜ਼ਖਮੀ ਕਰ ਦਿੱਤਾ ਅਤੇ ਉਪਰੰਤ ਮੈਨੂੰ ਸਿਵਲ ਹਸਪਤਾਲ ਵਿਖੇ ਪਰਿਵਾਰ ਵਾਲਿਆਂ ਨੇ ਇਲਾਜ ਲਈ  ਦਾਖਲ ਕਰਵਾਇਆ। 
ਉਕਤ ਮਾਮਲੇ ਸਬੰਧੀ ਜਦੋਂ ਐੱਸ. ਐੱਚ. ਓ. ਸਿਟੀ ਵਿਸ਼ਵਾਮਿੱਤਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ ਹਿੱਤ ਹੈ ਅਤੇ ਜਾਂਚ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 


Related News