ਇਰਾਕ ਮਾਮਲੇ 'ਚ ਮੁਆਫੀ ਮੰਗੇ ਸੁਸ਼ਮਾ ਸਵਰਾਜ : ਬਾਜਵਾ (ਵੀਡੀਓ)

07/19/2017 7:27:03 PM

ਨਵੀਂ ਦਿੱਲੀ\ਚੰਡੀਗੜ੍ਹ : ਇਰਾਕ 'ਚ ਫਸੇ 39 ਭਾਰਤੀਆਂ ਦਾ ਮਾਮਲਾ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਰਾਜ ਸਭਾ 'ਚ ਚੁੱਕਿਆ ਗਿਆ। ਲਾਪਤਾ ਨੌਜਵਾਨਾਂ ਦੀ ਪੁਖਤਾ ਜਾਣਕਾਰੀ ਨਾ ਹੋਣਾ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਵਾਰ-ਵਾਰ ਬਿਆਨ ਬਦਲਣ ਨੂੰ ਲੈ ਕੇ ਕਾਂਗਰਸ ਨੇ ਵਿਦੇਸ਼ ਮੰਤਰੀ ਨੂੰ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਇਰਾਕ 'ਚ ਭਾਰਤੀਆਂ ਦੀ ਅਸਲ ਹਕੀਕਤ ਜਾਨਣ ਲਈ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਆਲ ਪਾਰਟੀ ਵਫਦ ਨੂੰ ਇਰਾਕ ਭੇਜਣ ਦੀ ਮੰਗ ਕੀਤੀ ਹੈ।
ਇਸ ਤੋਂ ਪਹਿਲਾਂ ਇਰਾਕ 'ਚ ਫਸੇ 39 ਭਾਰਤੀਆਂ ਦੇ ਪਰਿਵਾਰਕ ਮੈਂਬਰ ਵੀ ਵਿਦੇਸ਼ ਮੰਤਰਾਲੇ ਪ੍ਰਤੀ ਨਾਰਾਜ਼ਗੀ ਪ੍ਰਗਟਾ ਚੁੱਕੇ ਹਨ। ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਇਰਾਕ 'ਚ ਫਸੇ ਨੌਜਵਾਨਾਂ ਬਾਰੇ ਵਿਦੇਸ਼ ਮੰਤਰਾਲੇ ਨੂੰ ਪੁਖਤਾ ਜਾਣਕਾਰੀ ਦੇਣੀ ਚਾਹੀਦੀ ਹੈ।


Related News