ਪਾਰਟ ਟਾਈਮ ਸਫਾਈ ਕਾਮਿਆਂ ਨੇ ਮੰਗਾਂ ਨੂੰ ਲੈ ਕੇ ਜਤਾਇਆ ਰੋਸ

Wednesday, Aug 02, 2017 - 05:02 PM (IST)

ਰੂਪਨਗਰ - ਪੰਜਾਬ ਪਾਵਰਕਾਮ/ਟ੍ਰਾਂਸਕੋ ਤੇ ਥਰਮਲ ਪਲਾਂਟ ਦੇ ਪਾਰਟ ਟਾਈਮ ਸਫਾਈ ਸੇਵਕ ਕਾਮਿਆਂ ਦੀ ਅਹਿਮ ਮੀਟਿੰਗ ਐੱਮ. ਏ. ਸਬ-ਡਵੀਜ਼ਨ ਦੇ ਸਾਹਮਣੇ ਹੋਈ, ਜਿਸ ਵਿਚ ਸੁਖਦੇਵ ਸਿੰਘ ਸੁਰਤਾਪੁਰੀਆ ਅਤੇ ਪਾਵਰਕਾਮ ਤੇ ਟ੍ਰਾਂਸਕੋ ਦੇ ਸੂਬਾ ਪ੍ਰਧਾਨ ਹਰਬੰਸ ਸਿੰਘ ਟੋਹੜਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਰੈਗੂਲਰ ਕਰਨ ਦਾ ਲੰਗੜਾ ਕਾਨੂੰਨ ਪਾਸ ਕੀਤਾ ਸੀ ਜਦਕਿ ਇਹ ਕਾਨੂੰਨ ਸਫਾਈ ਸੇਵਕਾਂ 'ਤੇ ਲਾਗੂ ਨਹੀਂ ਹੁੰਦਾ। ਉਨ੍ਹਾਂ ਰੋਸ ਜਤਾਉਂਦੇ ਹੋਏ ਕਿਹਾ ਕਿ ਸਫਾਈ ਸੇਵਕਾਂ ਨੂੰ ਕਈ-ਕਈ ਮਹੀਨੇ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ, ਜਿਸ ਕਾਰਨ ਕਾਮਿਆਂ 'ਚ ਭਾਰੀ ਰੋਸ ਹੈ। 
ਉਨ੍ਹਾਂ ਆਖਿਆ ਕਿ ਚੋਣਾਂ ਤੋਂ ਪਹਿਲਾਂ ਜਥੇਬੰਦੀ ਨੂੰ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਸਰਕਾਰ ਬਣਨ 'ਤੇ ਪਾਵਰਕਾਮ 'ਚ ਪਾਰਟ ਟਾਈਮ ਕਾਮਿਆਂ ਨੂੰ ਜਲਦ ਰੈਗੂਲਰ ਕੀਤਾ ਜਾਵੇਗਾ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਮੌਕੇ ਮੰਗ ਕੀਤੀ ਗਈ ਕਿ ਪਾਰਟ ਟਾਈਮ ਸਫਾਈ ਸੇਵਕਾਂ ਦੀਆਂ ਤਨਖਾਹਾਂ ਹਰ ਮਹੀਨੇ ਦੀ 7 ਤਰੀਕ ਤੋਂ ਪਹਿਲਾਂ ਯਕੀਨੀ ਬਣਾਈ ਜਾਵੇ, ਕੱਢੇ ਗਏ ਪਾਰਟ ਟਾਈਮ ਕਾਮਿਆਂ ਨੂੰ ਬਹਾਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਰੈਗੂਲਰ ਕਰਨ ਲਈ ਨੀਤੀ ਬਣਾਈ ਜਾਵੇ।  
ਇਸ ਮੌਕੇ ਸਰਦਾਰਾ ਸਿੰਘ, ਨਸੀਬ ਸਿੰਘ, ਪ੍ਰਧਾਨ ਬਰਜਿੰਦਰ ਸਿੰਘ, ਕੁਲਵੰਤ ਕੌਰ, ਮੀਰਾ ਦੇਵੀ, ਪਿੰਕੀ, ਸੁਰਿੰਦਰ ਕੌਰ, ਕ੍ਰਿਸ਼ਨਾ ਦੇਵੀ, ਜਰਨੈਲ ਕੌਰ ਸ਼ੀਲਾ, ਮਨਜੀਤ ਕੌਰ, ਉਪ ਪ੍ਰਧਾਨ ਪਰਮਜੀਤ ਕੌਰ, ਕੁਲਵੰਤ ਕੌਰ, ਮੋਹਨ ਸਿੰਘ, ਰਾਜ ਕੁਮਾਰ, ਮਨਜੀਤ ਸਿੰਘ, ਮੱਘਰ ਸਿੰਘ, ਰਾਮ ਗਰੀਸ, ਵਿਜੇ, ਸੋਮਪਾਲ ਆਦਿ ਹਾਜ਼ਰ ਸਨ।
 


Related News