ਢੀਂਡਸਾ ਦਾ ਬਿਆਨ, ਕਿਸਾਨਾਂ ਦੀ ਇਤਿਹਾਸਕ ਪਰੇਡ ਅੱਗੇ ਕੇਂਦਰ ਸਰਕਾਰ ਨੂੰ ਝੁੱਕਣਾ ਪਵੇਗਾ
Monday, Jan 25, 2021 - 04:23 PM (IST)
ਸੰਗਰੂਰ (ਬੇਦੀ)- ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਿਸਾਨ ਮਜ਼ਦੂਰ ਏਕਤਾ ਦੇ ਦਬਾਅ ਸਦਕਾ ਹੀ 26 ਜਨਵਰੀ ਦੀ ਟਰੈਕਟਰ ਪ੍ਰੇਡ ਨੂੰ ਮਨਜ਼ੂਰੀ ਮਿਲੀ ਹੈ। ਇਸੇ ਤਰ੍ਹਾਂ ਕਿਸਾਨਾਂ ਦੀ ਇਤਿਹਾਸਕ ਪਰੇਡ ਅੱਗੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਨੂੰ ਝੁਕਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਪਰੇਡ ਹੀ ਅਸਲੀ ਪਰੇਡ ਹੋਵੇਗੀ ਜੋ ਦੇਸ਼ ਦੀ ਅਸਲ ਤਸਵੀਰ ਪੇਸ਼ ਕਰੇਗੀ। ਇੱਥੇ ਜਾਰੀ ਬਿਆਨ ਰਾਹੀਂ ਢੀਂਡਸਾ ਨੇ ਕਿਹਾ ਕਿ ਇਹ ਪਰੇਡ ਦੋ ਮਹੀਨਿਆਂ ਤੋਂ ਲੱਖਾਂ ਦੀ ਗਿਣਤੀ ’ਚ ਆਪਣੇ ਹੱਕਾਂ ਲਈ ਦਿੱਲੀ ਦੀਆਂ ਹੱਦਾਂ ਨਾਲ ਖੁਲੀਆਂ ਸੜਕਾਂ ’ਤੇ ਡਟੇ ਕਿਸਾਨਾਂ ਦੀ ਸੁਣਵਾਈ ਨਾ ਹੋਣ ਦੇ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੂੰ ਦੁਨੀਆ ਅੱਗੇ ਉਜਾਗਰ ਕਰੇਗੀ।
ਇਹ ਵੀ ਪੜ੍ਹੋ : ਕਿਸਾਨਾਂ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਆਖੀ ਵੱਡੀ ਗੱਲ
ਉਨ੍ਹਾਂ ਕਿਹਾ ਕਿ ਦੁਨੀਆ ਦਾ ਇਤਿਹਾਸਕ ਅੰਦੋਲਨ ਲੜ ਰਹੇ ਕਿਸਾਨਾਂ ਨੇ ਜਿੱਥੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਹੈ, ਉਥੇ ਹੀ ਅਜਿਹੇ ਸੰਕੇਤ ਦਿੱਤੇ ਹਨ ਜਿਹੜੇ ਦੇਸ਼ ਦੇ ਭਵਿੱਖ ਲਈ ਚੰਗਰੇ ਸਾਬਿਤ ਹੋਣਗੇ। ਕਿਸਾਨ ਅੰਦੋਲਨ ਨੇ ਜਵਾਬਦੇਹੀ ਵਾਲੀ ਜਮਹੂਰੀਅਤ ਨੂੰ ਨਵੀਂ ਦਿਸ਼ਾ ਦਿੱਤੀ ਹੈ ਕਿਸਾਨਾਂ ਦੀ ਹੱਕਾਂ ਦੀ ਲੜਾਈ ਨੇ ਸਾਂਝੀਵਾਲਤਾ ਤੇ ਆਪਸੀ ਇਤਫ਼ਾਕ ਨੂੰ ਉਭਾਰਿਆ ਹੈ। ਇਕ ਟਰਾਲੀ ’ਚ ਬਹਿਕੇ ਜਾਣ ਤੇ ਇਕੱਠਿਆਂ ਦੇ ਸੌਣ ਬੈਠਣ ਦੀ ਸਾਂਝ ਨੇ ਧੜੇਬੰਦੀਆਂ ਦੇ ਦਰਾੜਾਂ ਖ਼ਤਮ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ : ਟਿੱਕਰੀ ਬਾਰਡਰ ਤੋਂ ਫਿਰ ਆਈ ਮਾੜੀ ਖ਼ਬਰ, ਸੰਘਰਸ਼ ਦੇ ਲੇਖੇ ਲੱਗਿਆ ਪਿੰਡ ਧਿੰਗੜ੍ਹ ਦਾ ਗੁਰਮੀਤ
ਢੀਂਡਸਾ ਨੇ ਕਿਸਾਨ ਆਗੂਆਂ ਦੀ ਏਕਤਾ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਅੰਦੋਲਨ ਨੇ ਪੰਜਾਬ ਦਾ ਨਾ ਦੇਸ਼ਾਂ-ਵਿਦੇਸ਼ਾਂ ’ਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਿਹੜੇ ਦਿੱਲੀ ਦੇ ਬਾਰਡਰਾਂ ’ਤੇ ਕਿਸੇ ਵਜ੍ਹਾ ਕਰ ਕੇ ਨਹੀਂ ਜਾ ਸਕੇ ਉਹ ਆਪਣੇ ਘਰਾਂ ’ਚ ਬੈਠ ਕੇ ਕਿਸਾਨਾਂ ਦੇ ਸੁੱਖ-ਸ਼ਾਂਤੀ ਲਈ ਅਤੇ ਜਿੱਤ ਕੇ ਜਲਦੀ ਘਰ ਵਾਪਸ ਪਰਤਣ ਦੀ ਅਰਦਾਸ ਕਰਨ। ਉਨ੍ਹਾਂ ਦੇਸ਼ ਦੇ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਕਿ 26 ਜਨਵਰੀ ਨੂੰ ਕਿਸਾਨ ਗਣਤੰਤਰ ਦਿਵਸ ਨੂੰ ਪੂਰੇ ਗਹੁ ਨਾਲ ਦੇਖਣ ਦੇ ਇਸ ਇਤਿਹਾਸਕ ਮੌਕੇ ਨੂੰ ਦੇਖਣ ਲਈ ਪ੍ਰਚਾਰ ਕਰਨ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਤੋਂ ਬਾਅਦ ਵਿਧਾਇਕ ਕੁਲਬੀਰ ਜ਼ੀਰਾ ਦਾ ਸਿੰਘੂ ਸਰਹੱਦ ’ਤੇ ਵਿਰੋਧ, ਲੱਥੀ ਪੱਗ