ਜੰਤਰ-ਮੰਤਰ ਧਰਨਾ ਦੇਣ ਪਹੁੰਚੇ ਪਰਮਿੰਦਰ ਢੀਂਡਸਾ ਤੇ ਸੁਖਪਾਲ ਖਹਿਰਾ ਲਏ ਹਿਰਾਸਤ ''ਚ

Thursday, Nov 26, 2020 - 06:04 PM (IST)

ਜੰਤਰ-ਮੰਤਰ ਧਰਨਾ ਦੇਣ ਪਹੁੰਚੇ ਪਰਮਿੰਦਰ ਢੀਂਡਸਾ ਤੇ ਸੁਖਪਾਲ ਖਹਿਰਾ ਲਏ ਹਿਰਾਸਤ ''ਚ

ਨਵੀਂ ਦਿੱਲੀ/ਚੰਡੀਗੜ੍ਹ : 3 ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ-ਹਰਿਆਣਾ ਦੇ ਕਿਸਾਨਾਂ ਵਲੋਂ 26 ਨਵੰਬਰ ਨੂੰ ਦਿੱਲੀ ਕੂਚ ਕੀਤਾ ਜਾ ਰਿਹਾ ਹੈ।  ਇਸ ਸਬੰਧੀ ਖੇਤੀ ਕਾਨੂੰਨ ਦੇ ਵਿਰੋਧ 'ਚ ਜੰਤਰ-ਮੰਤਰ ਵਿਖੇ ਰੋਸ ਜਤਾਉਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਸਾਬਕਾ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੁਲਸ ਨੇ ਹਿਰਾਰਸ 'ਚ ਲੈ ਲਿਆ ਹੈ।

ਇਹ ਵੀ ਪੜ੍ਹੋ:  ਦੁਬਈ 'ਚ ਫ਼ੌਤ ਹੋਏ ਜਗਦੀਸ਼ ਦੀ ਮ੍ਰਿਤਕ ਦੇਹ ਪੁੱਜੀ ਪਿੰਡ, ਦੇਖ ਪਰਿਵਾਰ ਦਾ ਨਿਕਲਿਆ ਤ੍ਰਾਹ

ਦੱਸ ਦੇਈਏ ਕਿ ਦਿੱਲੀ ਚਲੋ ਅੰਦਲੋਨ ਲਈ ਕਿਸਾਨ ਰਾਸ਼ਨ-ਪਾਣੀ ਲੈ ਕੇ ਆਏ ਹਨ ਅਤੇ ਉਨ੍ਹਾਂ ਦੀ ਯੋਜਨਾ ਹੈ ਕਿ ਜਿੱਥੇ ਵੀ ਪੁਲਸ ਰੋਕੇਗੀ, ਉੱਥੇ ਹੀ ਧਰਨੇ 'ਤੇ ਬੈਠ ਜਾਣਗੇ। ਪੰਜਾਬ ਤੋਂ ਲੱਗਭਗ 3 ਲੱਖ ਕਿਸਾਨ 26 ਨਵੰਬਰ ਤੋਂ 'ਦਿੱਲੀ ਚਲੋ' ਅੰਦੋਲਨ ਤਹਿਤ ਦਿੱਲੀ ਰਵਾਨਾ ਹੋਣ ਲਈ ਤਿਆਰ ਹਨ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਕਈ ਥਾਵਾਂ 'ਤੇ ਭਾਰੀ ਜਾਮ ਹਨ। ਅੰਬਾਲਾ ਨੇੜੇ ਸ਼ੰਭੂ ਬਾਰਡਰ 'ਤੇ ਪੁਲਸ ਵਲੋਂ ਕਿਸਾਨਾਂ 'ਤੇ ਪਾਣੀ ਦੀਆਂ ਤੋਪਾਂ ਛੱਡੀਆਂ ਗਈਆਂ।

ਇਹ ਵੀ ਪੜ੍ਹੋ: ਪੁਲਸ ਮੁਲਾਜ਼ਮ ਨਾਲ ਖੇਡ ਤਾਂਤਰਿਕ ਇੰਝ ਹੋਇਆ ਮਾਲਾਮਾਲ, ਜਾਣੋ ਕੀ ਹੈ ਪੂਰਾ ਮਾਮਲਾ

ਗੁੱਸੇ ਵਿਚ ਆਏ ਕਿਸਾਨਾਂ ਨੇ ਪੁਲਸ ਦੇ ਬੈਰੀਕੇਡਿੰਗ ਤੋੜ ਦਿੱਤੇ ਹਨ। ਅੰਬਾਲਾ ਤੋਂ ਹਰਿਆਣਾ ਸਰਹੱਦ ਅੰਦਰ ਕਿਸਾਨ ਦਾਖ਼ਲ ਹੋ ਗਏ ਹਨ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਰਮਿਆਨ ਰੋਹ ਹੈ। ਉਨ੍ਹਾਂ ਦੇ ਮਨਾਂ 'ਚ ਖ਼ਦਸ਼ਾ ਹੈ ਕਿ ਘੱਟ ਤੋਂ ਘੱਟ ਸਮਰਥਨ ਮੁੱਲ ਦੀ ਵਿਵਸਥਾ ਖ਼ਤਮ ਹੋ ਜਾਵੇਗੀ ਅਤੇ ਉਹ ਵੱਡੇ ਕਾਰੋਬਾਰੀਆਂ ਦੀ ਰਹਿਮ 'ਤੇ ਨਿਰਭਰ ਹੋ ਜਾਣਗੇ।


author

sunita

Content Editor

Related News