ਵੱਡੀ ਖਬਰ : ਪਰਮਿੰਦਰ ਢੀਂਡਸਾ ਨੇ ਭਾਜਪਾ ਨਾਲ ਗਠਜੋੜ ਦੇ ਦਿੱਤੇ ਸੰਕੇਤ
Friday, Jun 12, 2020 - 09:09 PM (IST)
ਹੁਸ਼ਿਆਰਪੁਰ (ਵੈੱਬ ਡੈਸਕ, ਘੁੰਮਣ) : ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਭਾਜਪਾ ਨਾਲ ਗਠਜੋੜ ਦੇ ਸੰਕੇਤ ਦਿੱਤੇ ਹਨ। ਢੀਂਡਸਾ ਦਾ ਕਹਿਣਾ ਹੈ ਕਿ ਭਵਿੱਖ ਵਿਚ ਜੇਕਰ ਭਾਜਪਾ ਅਕਾਲੀ ਦਲ ਤੋਂ ਵੱਖ ਹੁੰਦੀ ਹੈ ਤਾਂ ਉਹ ਭਾਜਪਾ ਦਾ ਹਿੱਸਾ ਬਣ ਸਕਦੇ ਹਨ। ਹੁਸ਼ਿਆਰਪੁਰ ਪਹੁੰਚੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਅਕਾਲੀ ਦਲ ਬਾਦਲ ਅਤੇ ਕਾਂਗਰਸ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕਰ ਸਕਦੇ ਜਦਕਿ ਹਮਖਿਆਲੀ ਕਿਸੇ ਵੀ ਧਿਰ ਦਾ ਉਹ ਹਿੱਸਾ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਆਪਣੇ ਅਸਲ ਸਿਧਾਂਤਾਂ ਤੋਂ ਭਟਕ ਚੁੱਕਾ ਹੈ, ਜੇਕਰ ਕੋਈ ਧਿਰ ਅਕਾਲੀ ਦਲ ਦੇ ਸਿਧਾਂਤਾਂ 'ਤੇ ਚੱਲਣ ਲਈ ਤਿਆਰ ਹੁੰਦੀ ਹੈ ਤਾਂ ਉਹ ਉਸ ਨਾਲ ਗਠਜੋੜ ਕਰ ਸਕਦੇ ਹਨ। ਢੀਂਡਸਾ ਨੇ ਕਿਹਾ ਕਿ ਭਵਿੱਖ ਵਿਚ ਕੁਝ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ : ਲੰਮੇ ਸਮੇਂ ਬਾਅਦ ਕਾਂਗਰਸ ਦੇ 'ਆਨਲਾਈਨ' ਮੰਚ 'ਤੇ ਗਰਜਣੇ ਨਵਜੋਤ ਸਿੱਧੂ, ਨਹੀਂ ਛੱਡਣਗੇ ਪਾਰਟੀ
ਦੱਸਣਯੋਗ ਹੈ ਕਿ ਪਰਮਿੰਦਰ ਢੀਂਡਸਾ ਹੁਸ਼ਿਆਰਪੁਰ ਵਿਚ ਅਕਾਲੀ ਦਲ ਤੋਂ ਰੁੱਸੇ ਹੋਏ ਆਗੂਆਂ ਨਾਲ ਰਾਬਤਾ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ ਤੇ ਅਕਾਲੀ ਦਲ 1920 ਵਾਲੇ ਸਿਧਾਂਤਾਂ 'ਤੇ ਪਹਿਰਾ ਦੇਵਾਂਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਕਿਸੇ ਵੀ ਪਾਰਟੀ ਜੋ ਪੰਜਾਬ ਨਾਲ ਹਮਦਰਦੀ ਰੱਖਦੀਆਂ ਹਨ, ਨਾਲ ਸਾਡਾ ਸਮਝੌਤਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਰੇਂਜਾਂ ਦਾ ਪੁਨਰਗਠਨ ਕੀਤਾ, ਨਵੀਂ ਫਰੀਦਕੋਟ ਰੇਂਜ ਹੋਈ ਸ਼ਾਮਲ
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਅਸੀਂ ਕੇਂਦਰ ਨੂੰ ਅਪੀਲ ਕਰਦੇ ਹਾਂ ਕਿ ਉਹ ਜਲਦ ਕਰਵਾਈਆਂ ਜਾਣ। ਕੋਰੋਨਾ ਮਹਾਮਾਰੀ ਸਬੰਧੀ ਬੋਲਦਿਆਂ ਉਨ•ਾਂ ਕਿਹਾ ਕਿ ਟੈਸਟਿੰਗ ਬਹੁਤ ਘੱਟ ਹੋ ਰਹੀ ਹੈ ਤੇ ਸਰਕਾਰ ਦੀਆਂ ਗਾਈਡਲਾਈਨ 'ਤੇ ਅੱਜ ਅਮਲ ਨਹੀਂ ਹੋ ਰਿਹਾ। ਜੇਕਰ ਲਾਕਡਾਊਨ ਕਰਨਾ ਹੈ ਤਾਂ ਉਸਨੂੰ ਟੁੱਟਵਾਂ-ਟੁੱਟਵਾਂ ਕਰਨ ਦੀ ਬਜਾਏ 15-20 ਦਿਨ ਲਈ ਸਭ ਕੁੱਝ ਮੁਕੰਮਲ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਾਂ ਪੈਸੇ ਭੇਜੇ ਜਾ ਰਹੇ ਹਨ, ਇਹ ਤਾਂ ਪੰਜਾਬ ਸਰਕਾਰ ਨੇ ਦੇਖਣਾ ਹੈ ਕਿ ਇਸਨੂੰ ਕਿਵੇਂ ਤੇ ਕਿਸ ਤਰ੍ਹਾਂ ਖਰਚ ਕਰਨਾ ਹੈ।
ਇਹ ਵੀ ਪੜ੍ਹੋ : ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ 'ਚ ਫਿਰ ਤੋਂ ਲਾਕਡਾਊਨ ਲਾਗੂ