ਸੰਸਦ ਵੀਡੀਓ ਮਾਮਲਾ : ਭਗਵੰਤ ਮਾਨ ਖਿਲਾਫ 9 ਦਸੰਬਰ ਨੂੰ ਰਿਪੋਰਟ ਸੌਂਪੇਗੀ ਜਾਂਚ ਕਮੇਟੀ

12/02/2016 6:28:37 PM

ਨਵੀਂ ਦਿੱਲੀ\ਸੰਗਰੂਰ : ਸੰਸਦ ਵੀਡੀਓ ਮਾਮਲੇ ਵਿਚ ਵਿਵਾਦਾਂ ''ਚ ਘਰੇ ਭਗਵੰਤ ਮਾਨ ਦੀ ਜਾਂਚ ਕਰ ਰਹੀ ਲੋਕ ਸਭਾ ਕਮੇਟੀ ਦੀ ਮਿਆਦ 9 ਦਸੰਬਰ ਤਕ ਵਧਾ ਦਿੱਤੀ ਹੈ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਜਾਂਚ ਕਮੇਟੀ ਨੂੰ ਅਗਲੇ ਹਫਤੇ ਤਕ ਜਾਂਚ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸੰਸਦ ਦੀ ਵੀਡੀਓ ਸੋਸ਼ਲ ਮੀਡੀਆ ''ਤੇ ਜਨਤਕ ਕਰਕੇ ਭਗਵੰਤ ਮਾਨ ਵਿਵਾਦਾਂ ''ਚ ਘਿਰ ਗਏ ਸਨ। ਜਿਸ ਤੋਂ ਬਾਅਦ ਸਾਂਸਦਾਂ ਦੇ ਵਿਰੋਧ ਪਿੱਛੋਂ ਭਗਵੰਤ ਮਾਨ ਦੀ ਜਾਂਚ ਪੂਰੀ ਹੋਣ ਤਕ ਲੋਕ ਸਭਾ ''ਚ ਜਾਣ ''ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਸਾਰੇ ਮਾਮਲੇ ''ਤੇ ਕਾਰਵਾਈ ਕਰਦੇ ਹੋਏ ਸਪੀਕਰ ਸੁਮਿੱਤਰਾ ਮਹਾਜਨ ਨੇ ਸਾਂਸਦ ਕਿਰਟ ਸੋਮਿਆ ਦੀ ਅਗਵਾਈ ਹੇਠ ਜਾਂਚ ਕਮੇਟੀ ਬਣਾ ਕੇ ਰਿਪੋਰਟ ਸੌਂਪਣ ਲਈ ਕਿਹਾ ਸੀ, ਹਾਲਾਂਕਿ ਜਾਂਚ ਕਮੇਟੀ ਵਲੋਂ ਭਗਵੰਤ ਮਾਨ ਨੂੰ ਇਸ ਪੂਰੇ ਮਾਮਲੇ ''ਚ ਦੋਸ਼ੀ ਤਾਂ ਪਾ ਲਿਆ ਗਿਆ ਹੈ ਪਰ ਸਜ਼ਾ ਨੂੰ ਲੈ ਕੇ ਕਮੇਟੀ ਅਜੇ ਤਕ ਇਕ ਮਤ ਨਹੀਂ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਅਸ਼ੰਕਾ ਨੂੰ ਦੂਰ ਕਰਨ ਲਈ ਸਪੀਕਰ ਵਲੋਂ ਇਸ ਦੀ ਮਿਆਦ ਵਧਾਈ ਗਈ ਹੈ।


Gurminder Singh

Content Editor

Related News