ਅਣਪਛਾਤੇ ਵਿਅਕਤੀਆਂ ਵਲੋਂ ਮੋਗਾ ''ਚ ਲੱਗੇ ਇਸ਼ਤਿਹਾਰ, ਦੁਚਿੱਤੀ ''ਚ ਲੋਕ

05/28/2020 5:33:43 PM

ਮੋਗਾ, (ਬਿੰਦਾ/ਗੋਪੀ ਰਾਊਕੇ): ਕਰਿਫਊ ਲੱਗੇ ਨੂੰ ਅੱਜ ਲਗਭਗ 60 ਦਿਨ ਦੇ ਕਰੀਬ ਹੋ ਗਏ ਹੈ ਅਤੇ ਪ੍ਰਸਾਸ਼ਨ ਵਲੋਂ ਸਮੇਂ-ਸਮੇਂ ਤੇ ਆਮ ਲੋਕਾਂ ਨੂੰ ਥੋੜੀ ਰਾਹਤ ਵੀ ਦਿੱਤੀ ਗਈ ਹੈ।ਇਸ ਦੇ ਚੱਲਦਿਆਂ ਲੋਕਾਂ ਵਲੋਂ ਆਪਣੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਰੋਜ਼ਾਨਾ ਸੈਰ ਵੀ ਕੀਤੀ ਜਾ ਰਹੀ ਹੈ।ਇਸ ਸਬੰਧੀ ਅੱਜ ਮੋਗਾ ਵਿਖੇ ਸੈਰਗਾਰਾਂ ਨੂੰ ਉਸ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਕੁਝ ਅਣਪਛਾਤਿਆਂ ਵਲੋਂ ਡਿਪਟੀ ਕਮਿਸ਼ਨਰ ਦੇ ਹੁਕਮ ਦੇ ਬਿਨਾਂ ਹਸਤਾਖਰ ਇਸ਼ਤਿਹਾਰ ਦੀ ਕਾਪੀਆਂ ਮੋਗਾ ਦੇ ਵੱਖ-ਵੱਖ ਪਾਰਕਾਂ 'ਚ ਲਗਾਈਆਂ ਗਈਆਂ, ਜਿਸ ਵਿਚ ਲਿਖਿਆ ਗਿਆ ਸੀ ਕਿ ਜੇਕਰ ਕੋਈ ਵਿਅਕਤੀ ਸਵੇਰੇ ਅਤੇ ਸ਼ਾਮ ਨੂੰ ਪਾਰਕ ਵਿਚ ਸੈਰ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਬੀਜ ਘਪਲੇ ਨੂੰ ਲੈ ਕੇ ਅਕਾਲੀ ਦਲ ਨੇ ਬੋਲਿਆ ਹੱਲਾ, ਕੀਤੀ ਸੀ.ਬੀ.ਆਈ. ਜਾਂਚ ਦੀ ਮੰਗ

ਕੁਝ ਸੈਰਗਾਰਾਂ ਨੇ ਦੱਸਿਆ ਕਿ ਇਸ ਇਸ਼ਤਿਹਾਰ ਦੀ ਕਾਪੀ ਤੇ ਆਧਾਰ ਤੇ ਮੋਗਾ ਦੇ ਵੱਖ-ਵੱਖ ਪਾਰਕਾਂ ਵਿਖੇ ਪੁਲਸ ਵਲੋਂ ਚੈਕਿੰਗ ਵੀ ਕੀਤੀ ਗਈ ਪਰ ਇਸ ਸਬੰਧੀ ਜਦੋਂ ਸਾਬਕਾ ਵਿਧਾਇਕ ਵਿਜੇ ਸਾਥੀ ਮੋਗਾ ਨੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਅਤੇ ਐੱਸ.ਐੱਸ.ਪੀ. ਮੋਗਾ ਹਰਮਨਬੀਰ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕੋਈ ਵੀ ਅਜਿਹਾ ਪੱਤਰ ਨਹੀਂ ਜਾਰੀ ਕੀਤਾ ਗਿਆ।ਉਨ੍ਹਾਂ ਕਿਹਾ ਕਿ ਜਲਦ ਦੀ ਅਜਿਹੇ ਅਣਪਛਾਤਿਆਂ ਦੀ ਭਾਲ ਕਰਕੇ ਉਨ੍ਹਾਂ ਦੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਕੋਰੋਨਾ ਤੋਂ ਬਾਅਦ ਹੁਣ ਪੰਜਾਬ 'ਚ ਟਿੱਡੀ ਦਲ ਦਾ ਹਮਲਾ, ਖੇਤੀਬਾੜੀ ਮਹਿਕਮੇ ਦੀਆਂ ਤਿਆਰੀਆਂ ਨਾਕਾਫ਼ੀ


Shyna

Content Editor

Related News