ਮੁੱਖ ਮੰਤਰੀ ਨੇ ਅਧੂਰੇ ''ਵਾਰ ਮੈਮੋਰੀਅਲ'' ਦਾ ਕੀਤਾ ਉਦਘਾਟਨ (ਵੀਡੀਓ)

10/23/2016 4:23:05 PM

ਅੰਮ੍ਰਿਤਸਰ — ਅੰਮ੍ਰਿਤਸਰ ''ਚ ਆਧੁਨਿਕ ਤਕਨੀਕ ਨਾਲ ਤਿਆਰ ਜੰਗੀ ਸ਼ਹੀਦਾਂ ਦੀ ਯਾਦਗਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਨਤਾ ਦੇ ਸਪੂਰਦ ਕਰ ਦਿੱਤਾ ਹੈ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤਿੰਨੋਂ ਫੌਜਾਂ ਦੇ ਮਾਰਸ਼ਲਾਂ ਤੇ ਵਿਦੇਸ਼ੀ ਮਹਿਮਾਨਾਂ ਦੀ ਹਾਜ਼ਰੀ ''ਚ ਇਸ ਜੰਗੀ ਯਾਦਗਾਰ ਦਾ ਉਦਘਾਟਨ ਕੀਤਾ। ਖਾਸ ਗੱਲ ਇਹ ਹੈ ਕਿ ਕਈ ਕੰਮ ਰਹਿੰਦੇ ਹੋਣ ਕਰਕੇ ਇਹ ''ਵਾਰ ਮੈਮੋਰੀਅਲ'' ਅਜੇ ਪੂਰਨ ਤੌਰ ''ਤੇ ਮੁਕੰਮਲ ਨਹੀਂ ਹੋਇਆ। ਸੁਖਬੀਰ ਬਾਦਲ ਨੇ ਇਕ ਮਹੀਨੇ ਦੇ ਅੰਦਰ-ਅੰਦਰ ਰਹਿੰਦੇ ਕੰਮ ਮੁਕੰਮਲ ਕਰ ਦਿੱਤੇ ਜਾਣ ਦੀ ਗੱਲ ਕਹੀ ਹੈ। ਇਸ ਅਧੂਰੇ ਪ੍ਰੋਜੈਕਟ ਦੇ ਉਦਘਾਟਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਿਸ ਤਰ੍ਹਾਂ ਸਰਕਾਰ ਚੋਣਾਂ ਤੋਂ ਪਹਿਲਾਂ ਹਰ ਕੰਮ ਮੁਕੰਮਲ ਕਰ ਲੈਣਾ ਚਾਹੁੰਦੀ ਹੈ।
ਬੇਸ਼ੱਕ ਅਜੇ ਉੱਚ ਤਕਨੀਕ ਨਾਲ ਤਿਆਰ ਯਾਦਗਾਰ ''ਚ ਕਈ ਕੰਮ ਹੋਣੇ ਬਾਕੀ ਹਨ ਪਰ ਇਸ ਜੰਗੀ ਯਾਦਗਾਰ ਨੂੰ ਪੰਜਾਬ ਦੇ ਇਤਿਹਾਸ ''ਚ ਮੀਲ ਪੱਥਰ ਵਜੋਂ ਵੇਖਿਆ ਜਾ ਰਿਹਾ ਹੈ। 
ਜ਼ਿਕਰਯੋਗ ਹੈ ਕਿ ਇਸ ਯਾਦਗਾਰ ''ਚ 130 ਫੁੱਟ ਉੱਚੀ ਅਤੇ 54 ਫੁੱਟ ਭਾਰੀ ਕਿਰਪਾਨ ਸਥਾਪਤ ਕੀਤੀ ਗਈ ਅਤੇ ਨਾਲ ਹੀ ਸ਼ਹੀਦਾਂ ਦੀ ਯਾਦ ''ਚ ਅਮਰ ਜਵਾਨ ਜੋਤੀ ਹਰ ਵੇਲੇ ਰੌਸ਼ਨ ਰਹੇਗੀ ।


Related News