ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਅਫਸਾਨਾ ਖਾਨ ਤੇ ਖੁਦਾ ਬਖਸ਼ ਨੇ ਸੁਣਾਏ ਗੀਤ, ਵੀਡੀਓ ਵਾਇਰਲ

Sunday, Mar 15, 2020 - 12:58 PM (IST)

ਸ੍ਰੀ ਮੁਕਤਸਰ ਸਾਹਿਬ ( ਰਿਣੀ) - ਸੋਨੀ ਟੀ.ਵੀ. ਦੇ ਬਹੁ ਚਰਚਿਤ ਟੇਲੇਂਟ ਸ਼ੌਅ 'ਇੰਡੀਅਨ ਆਇਡਲ-2017' ਦਾ ਫਾਇਨਲਸਟ ਰਹਿ ਚੁੱਕਾ ਪਿੰਡ ਬਾਦਲ ਦਾ 'ਖੁਦਾ ਬਖਸ਼' ਭਾਵੇਂ ਖਿਤਾਬ ਜਿੱਤ ਨਹੀਂ ਸਕਿਆ ਪਰ ਉਹ ਆਪਣੀ ਗਾਇਕੀ ਦੇ ਸਦਕਾ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ। ਉਸ ਨੇ ਬਹੁਤ ਘੱਟ ਸਮੇਂ 'ਚ ਲੰਬੀਆਂ ਉਡਾਰੀਆਂ ਮਾਰ ਲਈਆਂ ਹਨ। ਦੱਸ ਦੇਈਏ ਕਿ ਖੁਦਾ ਬਖਸ਼ ਦੀ ਭੈਣ ਅਤੇ ਪੰਜਾਬੀ ਗਾਇਕਾ ਅਫਸਾਨਾ ਖਾਨ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਵਿਚ ਖੁਦਾ ਬਖਸ਼ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿਚ ਗੁਰਦਾਸ ਮਾਨ ਦਾ ਗੀਤ 'ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ' ਗਾ ਰਿਹਾ ਹੈ। ਇਸ ਤੋਂ ਇਲਾਵਾ ਅਫਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਵੀ ਲਿਖਿਆ ਹੈ ਕਿ 'ਸਾਡੇ ਸੀ.ਐੱਮ, ਸਾਡੇ ਘਰ।' 

PunjabKesari

ਪੜ੍ਹੋ ਇਹ ਖਬਰ ਵੀ - ਮੁਕਤਸਰ ਦੇ ਖੁਦਾ ਬਖਸ਼ ਦੀ ਸੁਰੀਲੀ ਆਵਾਜ਼ ਨੇ 'ਇੰਡੀਅਨ ਆਈਡਲ' 'ਚ ਕੀਤਾ ਕਮਾਲ

ਵਰਨਣਯੋਗ ਹੈ ਕਿ ਖੁਦਾ ਬਖਸ਼ ਦਾ ਪਰਿਵਾਰ ਪਿੰਡ ਬਾਦਲ ਦਾ ਰਹਿਣ ਵਾਲਾ ਹੈ। ਖੁਦਾ ਬਖਸ਼ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਉਸ ਦੀ ਮਾਂ ਗਾਇਕੀ ਦੇ ਖੇਤਰ 'ਚ ਉਸ ਦੀ ਅੱਗੇ ਵਧੱਣ 'ਚ ਮਦਦ ਕਰ ਰਹੀ ਹੈ। ਖੁਦਾ ਬਖਸ਼ ਦੀਆਂ ਪੰਜ ਭੈਣਾ ਹਨ। ਅਜਿਹੇ 'ਚ ਖੁਦਾ ਬਖਸ਼ ਦੇ ਮੋਢਿਆ 'ਤੇ ਹੀ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਹੈ। ਇੰਡੀਅਨ ਆਈਡਲ ’ਚ ਭਾਗ ਲੈਣ ਤੋਂ ਬਾਅਦ ਜਦੋਂ ਖੁਦਾ ਬਖਸ਼ ਨੇ ਜੱਜਾਂ ਨੂੰ ਆਪਣੀ ਦਰਦ ਭਰੀ ਦਾਸਤਾਨ ਸੁਣਾਈ ਤਾਂ ਜੱਜਾਂ ਦੀਆਂ ਅੱਖਾਂ ਨਮ ਹੋ ਗਈਆਂ । ਅਨੂ ਮਲਿਕ ਨੇ ਖੁਦਾ ਬਖਸ਼ ਦੀ ਸ਼ਾਨ 'ਚ ਆਪਣੇ ਸ਼ਾਇਰਾਨਾ ਅੰਦਾਜ਼ 'ਚ ਸ਼ੇਅਰ 'ਖੁਦਾ ਬਖਸ਼ ਤੂੰ ਸਿਰ ਸੇ ਲੈ ਕਰ ਪਾਓਂ ਤਕ ਗਾਇਕੀ ਕਾ ਨਕਸ਼ਾ ਹੈ, ਤੂਝੇ ਖੁਦਾ ਨੇ ਹਮਾਰੇ ਲੀਏ ਹੀ ਬਖਸ਼ਾ ਹੈ' ਸੁਣਾ ਕੇ ਕਿਹਾ ਕਿ 'ਅੱਜ ਤੋਂ ਤੁਹਾਡੀ ਮਾਂ ਕਦੇ ਵੀ ਲੋਕਾਂ ਦੇ ਘਰਾਂ 'ਚ ਕੰਮ ਨਹੀਂ ਕਰੇਗੀ। ਹੁਣ ਲੋਕ ਤੇਰੀ ਮਾਂ ਨੂੰ ਤੇਰੇ ਨਾਂ ਨਾਲ ਪਛਾਨਣਗੇ।' 'ਇੰਡੀਅਨ ਆਈਡਲ' 'ਚ ਪਹਿਲੀ ਵਾਰ ਮੁਕਤਸਰ ਦੇ ਕਿਸੇ ਨੌਜਵਾਨ ਦੇ ਇਸ ਤਰ੍ਹਾਂ ਗਾਇਕੀ ਦੇ ਜਲਵੇ ਦਿਖਾ ਕੇ ਸ਼ਹਿਰ ਦਾ ਨਾਂ ਰੋਸ਼ਨ ਕਰਨ 'ਤੇ ਸ਼ਹਿਰ ਵਾਸੀ ਵੀ ਮਾਣ ਮਹਿਸੂਸ ਕਰ ਰਹੇ ਹਨ।

PunjabKesari

ਪੜ੍ਹੋ ਇਹ ਖਬਰ ਵੀ - ਇੰਡੀਅਨ ਆਈਡਲ 2017 ਦੇ ਜੇਤੂ ਖੁਦਾ ਬਖਸ਼ ਨੇ ਪਾਈ ਵੋਟ 

ਦਰਅਸਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿੰਡ ਬਾਦਲ ਵਿਖੇ ਇਕ ਵਿਆਹ ਵਾਲੇ ਘਰ ਸ਼ਗਨ ਦੇਣ ਲਈ ਗਏ ਹੋਏ ਸਨ। ਬਾਦਲ ਪਿੰਡ ਵਿਖੇ ਵਿਆਹ ਸਮਾਗਮ 'ਚ ਪਹੁੰਚੇ ਪ੍ਰਕਾਸ਼ ਸਿੰਘ ਬਾਦਲ ਨੂੰ ਅਫਸਾਨਾ ਖਾਨ ਤੇ ਉਸ ਦੇ ਭਰਾ ਖੁਦਾ ਬਖਸ਼ ਨੇ ਗੁਰਦਾਸ ਮਾਨ ਦਾ ਗੀਤ 'ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ' ਗਾ ਕੇ ਸੁਣਾਇਆ। ਬਾਦਲ ਸਾਹਿਬ ਨੇ ਉਸ ਸਮੇਂ ਬੜੇ ਆਰਾਮ ਨਾਲ ਬੈਠ ਕੇ ਉਨ੍ਹਾਂ ਦਾ ਗੀਤ ਸੁਣਿਆ। ਅਫਸਾਨਾ ਖਾਨ ਨੇ ਵਿਆਹ ਦੇ ਮੌਕੇ ਪ੍ਰਕਾਸ਼ ਸਿੰਘ ਬਾਦਲ ਨਾਲ ਲਈਆਂ ਕੁਝ ਤਸਵੀਰਾਂ ਸਭ ਨਾਲ ਸ਼ੇਅਰ ਕੀਤੀਆਂ। ਇਕ ਪਾਸੇ ਜਿਥੇ ਇਸ ਵੀਡੀਓ ਦੀ ਗੀਤ ਕਰਕੇ ਚਰਚਾ ਹੋ ਰਹੀ ਹੈ, ਉਥੇ ਹੀ ਇਹ ਗਲ ਵੀ ਚਰਚਾ ਚਾਰੇ ਪਾਸੇ ਹੋ ਰਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਕਿਸ ਤਰ੍ਹਾਂ ਅਜੇ ਵੀ ਪਿੰਡ ਬਾਦਲ ਦੇ ਲੋਕਾਂ ਨਾਲ ਪਰਿਵਾਰਕ ਤੌਰ 'ਤੇ ਜੁੜੇ ਹੋਏ ਹਨ।

PunjabKesari
 


author

rajwinder kaur

Content Editor

Related News