ਕਿਸਾਨੀ ਕਰਜ਼ਿਆਂ ਨੂੰ ਲੈ ਕੇ ਬਣਾਇਆ ਕਾਨੂੰਨ : ਬਾਦਲ
Monday, May 30, 2016 - 01:38 PM (IST)
ਸ੍ਰੀ ਮੁਕਤਸਰ ਸਾਹਿਬ : ਕਰਜ਼ੇ ਮੁਆਫ ਕਰਨ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਮੋਰਚੇ ''ਤੇ ਬੈਠੇ ਕਿਸਾਨਾਂ ਦੇ ਮਾਮਲੇ ''ਤੇ ਬੋਲਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸਰਕਾਰ ਵਲੋਂ ਸੁਸਾਇਟੀਆਂ ਦੇ ਕਿਸਾਨੀ ਕਰਜ਼ਿਆਂ ਦੇ ਮਾਮਲੇ ''ਚ ਕਾਨੂੰਨ ਬਣਾ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਮਾਨਯੋਗ ਜੱਜਾਂ ਦੀ ਅਗਵਾਈ ਵਿਚ ਟ੍ਰਿਬਿਊਨਲ ਬਣਾਇਆ ਗਿਆ ਹੈ, ਜੋ ਇਸ ਸੰਬੰਧੀ ਸ਼ਰਤਾਂ ਨਿਯਮਿਤ ਕਰੇਗਾ ਅਤੇ ਕਰਜ਼ਾ ਮਾਮਲਿਆਂ ਦੀ ਦੇਖ-ਰੇਖ ਵੀ ਕਰੇਗਾ। ਮੁੱਖ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਹੋਰ ਬੈਂਕਾਂ ਨਾਲ ਕੋਈ ਅਖਤਿਆਰ ਨਹੀਂ ਹੈ।
ਦੱਸ ਦਈਏ ਕਿ ਕਿਸਾਨਾਂ ਨੇ ਕਰਜ਼ੇ ਤੋਂ ਮੁਕਤੀ ਲਈ ਸਰਕਾਰ ਖਿਲਾਫ਼ ਮੋਰਚੇ ਖੋਲ੍ਹੇ ਹੋਏ ਹਨ। ਇਹ ਮੋਰਚੇ ਪੰਜ ਦਿਨਾਂ ਤੋਂ ਵਧਾ ਕੇ ਅਣਮਿੱਥੇ ਸਮੇਂ ਲਈ ਕਰ ਦਿੱਤੇ ਗਏ ਹਨ।
