ਸੁਣੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ''ਤੇ ਰਾਜਾ ਵੜਿੰਗ ਦਾ ਵਿਵਾਦਤ ਬਿਆਨ (ਵੀਡੀਓ)

07/24/2016 12:01:09 PM

ਗੁਰਦਾਸਪੁਰ : ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਗੈਰ ਜ਼ਿੰਮੇਵਾਰਾਨਾ ਬਿਆਨ ਦਿੱਤਾ ਗਿਆ ਹੈ। ਇਕ ਜ਼ਿੰਮੇਵਾਰ ਆਗੂ ਵਲੋਂ ਭਰੀ ਸਭਾ ਵਿਚ ਅਜਿਹਾ ਬਿਆਨ ਦੇਣਾ ਦਿਨੋ-ਦਿਨ ਡਿੱਗਦੇ ਸਿਆਸਤ ਦੇ ਮਿਆਰ ਨੂੰ ਹੋਰ ਪੁਖਤਾ ਕਰਦਾ ਹੈ। ਦਰਅਸਲ ਗੁਰਦਾਸਪੁਰ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਵਲੋਂ ਅਕਸਰ ਪਾਣੀਆਂ ਵਾਲੀਆਂ ਬੱਸਾਂ ਪੰਜਾਬ ''ਚ ਚਲਾਉਣ ਦਾ ਬਿਆਨ ਦਿੱਤਾ ਜਾਂਦਾ ਹੈ।
ਵੜਿੰਗ ਨੇ ਸੁਖਬੀਰ ਨੂੰ ਕਿਹਾ ਕਿ ਜੇਕਰ ਕਿਸ਼ਤੀ ਦਾ ਇੰਜਣ ਲਾ ਕੇ ਪਾਣੀਆਂ ਵਾਲੀਆਂ ਬੱਸਾਂ ਚਲਾ ਵੀ ਦਿੱਤੀਆਂ ਜਾਂਦੀਆਂ ਹਨ ਤਾਂ ਇਸ ਵਿਚ ਕੋਈ ਬੈਠਣ ਲਈ ਤਿਆਰ ਨਹੀਂ ਹੋਵੇਗਾ, ਫਿਰ ਤੁਸੀਂ ਆਪਣੇ ਬਾਪੂ ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਦੇ ਅਕਾਲੀ ਲੀਡਰਾਂ ਨੂੰ ਵਿਚ ਬਿਠਾ ਲਿਓ ਜੇ ਬੱਸ ਪਾਣੀ ਦੇ ਵਿਚ ਹੀ ਡੁੱਬ ਗਈ ਤਾਂ ਤੁਹਾਡੇ ਤੋਂ ਪੰਜਾਬ ਦਾ ਖਹਿੜਾ ਛੁੱਟ ਜਾਵੇਗਾ। ਉਂਝ ਤਾਂ ਬਾਦਲ ਸਾਬ੍ਹ ਮਰਦੇ ਨਹੀਂ 90 ਸਾਲਾਂ ਦੇ ਹੋ ਚੁੱਕੇ ਆ ਇੰਝ ਹੀ ਮਰ ਜਾਣਗੇ।


Gurminder Singh

Content Editor

Related News