ਸੁਣੋ, ਡੇਰਾਵਾਦ ''ਤੇ ਬਾਦਲ ਦਾ ਬਿਆਨ

09/02/2017 9:49:30 PM

ਚੰਡੀਗੜ੍ਹ : ਪੰਜਾਬ 'ਚ ਫੈਲੇ ਡੇਰਾਵਾਦ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਆਇਆ ਹੈ। ਬਾਦਲ ਨੇ ਕਿਹਾ ਹੈ ਕਿ ਸਾਰੇ ਡੇਰੇ ਗਲਤ ਨਹੀਂ ਹੁੰਦੇ ਅਤੇ ਨਾ ਹੀ ਸਾਰੇ ਡੇਰੇ ਸਹੀ ਹੁੰਦੇ ਹਨ। ਬਾਦਲ ਦਾ ਕਹਿਣਾ ਹੈ ਕਿ ਡੇਰਿਆਂ ਨੂੰ ਚਾਹੀਦਾ ਕਿ ਉਹ ਮਾਨਵਤਾ ਲਈ ਪ੍ਰਚਾਰ ਕਰਨ ਜਿਸ ਨਾਲ ਸਮੁੱਚੀ ਮਨੁੱਖਤਾ ਦਾ ਭਲਾ ਹੋ ਸਕੇ। ਬਾਦਲ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਦੱਸ ਦਈਏ ਕਿ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਡੇਰਾਵਾਦ 'ਤੇ ਵੱਡਾ ਬਿਆਨ ਦਿੰਦਿਆਂ ਇਸਨੂੰ ਸਿੱਧੇ ਤੌਰ 'ਤੇ ਸਿੱਖ ਲੀਡਰਸ਼ਿਪ ਦੀ ਦੇਣ ਦੱਸਿਆ ਸੀ।


Related News