ਬੱਚਿਆਂ ਦੇ ਬੌਧਿਕ ਵਿਕਾਸ ਲਈ ਅਜਿਹੇ ਪਾਰਕਾਂ ਦਾ ਹੋਣਾ ਅਤਿ ਜ਼ਰੂਰੀ : ਪ੍ਰਨੀਤ ਕੌਰ

07/24/2017 7:33:13 AM

ਪਟਿਆਲਾ  (ਰਾਜੇਸ਼, ਬਲਜਿੰਦਰ) - ਪੁਰਾਤਨ ਬਾਰਾਦਰੀ ਬਾਗ ਵਿਖੇ ਲੰਮੇ ਸਮੇਂ ਤੋਂ ਖਸਤਾਹਾਲ ਪਾਰਕ ਨੂੰ ਡਿਵੈਲਪ ਕਰ ਕੇ ਜਨਹਿਤ ਸਮਿਤੀ ਵੱਲੋਂ ਅੱਜ ਪਟਿਆਲਵੀਆਂ ਹਵਾਲੇ ਕੀਤਾ ਗਿਆ। ਇਹ ਪਾਰਕ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਪੀ. ਆਰ. ਟੀ. ਸੀ. ਚੇਅਰਮੈਨ ਕੇ. ਕੇ. ਸ਼ਰਮਾ ਤੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਸਮਾਜ ਨੂੰ ਸਮਰਪਿਤ ਕੀਤਾ। ਇਸ ਮੌਕੇ ਪ੍ਰਨੀਤ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ। ਉਨ੍ਹਾਂ ਲਈ ਚੰਗੀ ਸਿਹਤ ਤੇ ਮਿਆਰੀ ਸਿੱਖਿਆ ਦੇ ਨਾਲ-ਨਾਲ ਬੌਧਿਕ ਵਿਕਾਸ ਅਤੇ ਖੇਡਣ-ਕੁੱਦਣ ਲਈ ਖੇਡ ਮੈਦਾਨਾਂ ਤੇ ਚੰਗੇ ਚਿਲਡਰਨ ਪਾਰਕਾਂ ਦਾ ਹੋਣਾ ਵੀ ਅਤਿ ਜ਼ਰੂਰੀ ਹੈ। ਪਟਿਆਲਾ ਦੇ ਪੁਰਾਤਨ ਬਾਰਾਦਰੀ ਬਾਗ ਵਿਖੇ ਜ਼ਿਲਾ ਪ੍ਰਸ਼ਾਸਨ, ਬਾਗਬਾਨੀ ਵਿਭਾਗ ਤੇ ਜਨਹਿਤ ਸਮਿਤੀ ਦੇ ਸਹਿਯੋਗ ਨਾਲ ਪਾਰਕ ਨੂੰ ਬੱਚਿਆਂ ਲਈ ਡਿਵੈਲਪ ਕਰ ਕੇ ਇਸ ਦਾ ਨਾਂ 'ਚਿਲਡਰਨ ਪਾਰਕ' ਰੱਖਿਆ ਗਿਆ ਹੈ।
ਪ੍ਰਨੀਤ ਕੌਰ ਨੇ ਕਿਹਾ ਕਿ ਜਿਨ੍ਹਾਂ ਇਮਾਰਤਾਂ ਦੀ ਨੀਂਹ ਮਜ਼ਬੂਤ ਹੁੰਦੀ ਹੈ, ਉਹ ਲੰਮਾ ਸਮਾਂ ਸਥਿਰ ਰਹਿੰਦੀਆਂ ਹਨ। ਇਸੇ ਤਰ੍ਹਾਂ ਬੱਚਿਆਂ ਦੀ ਚੰਗੀ ਸਿਹਤ ਤੇ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਵਿਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਤੇ ਉਨ੍ਹਾਂ ਦੇ ਬੌਧਿਕ ਵਿਕਾਸ ਲਈ ਚੰਗੇ ਚਿਲਡਰਨ ਪਾਰਕਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਾਰਾਦਰੀ ਬਾਗ ਨੂੰ ਜਿਸ ਦੀ ਪਛਾਣ ਲੁਪਤ ਹੋਣ ਨੇੜੇ ਪੁੱਜ ਗਈ ਸੀ, ਨੂੰ ਮੁੜ ਸੁਰਜੀਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਉਲੀਕੀ 157 ਕਰੋੜ ਦੀ ਯੋਜਨਾ ਵਿਚ ਵਿਸ਼ੇਸ਼ ਮਹੱਤਤਾ ਦਿੱਤੀ ਹੈ। ਇਸ ਮੌਕੇ ਉਨ੍ਹਾਂ ਚਿਲਡਰਨ ਪਾਰਕ ਵਿਚ ਲਾਏ ਡਾਲਫਿਨ ਫੁਹਾਰੇ ਬੱਚਿਆਂ ਨੂੰ ਸਮਰਪਿਤ ਕੀਤੇ ਤੇ ਉਨ੍ਹਾਂ ਨਾਲ ਖੁਸ਼ੀ ਵਾਲੇ ਪਲ ਵੀ ਬਿਤਾਏ। ਉਨ੍ਹਾਂ ਇੱਕ ਹੈਂਡੀਕੈਪਡ ਬੱਚੀ ਨੂੰ ਜਨਹਿਤ ਸੰਮਤੀ ਵੱਲੋਂ ਵ੍ਹੀਲ-ਚੇਅਰ ਵੀ ਭੇਟ ਕੀਤੀ। ਜਨਹਿਤ ਸਮਿਤੀ ਦੇ ਪ੍ਰਧਾਨ ਐੈੱਸ. ਕੇ. ਗੌਤਮ ਨੇ ਪ੍ਰਨੀਤ ਕੌਰ ਸਮੇਤ ਪੁੱਜੀਆਂ ਸਮੂਹ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ। ਸਕਾਲਰ ਫੀਲਡ ਸਕੂਲ ਦੇ ਬੱਚਿਆਂ ਤੇ ਬੱਚੀਆਂ ਨੇ ਸ਼ਾਨਦਾਰ ਸੱਭਿਆਚਾਰਕ ਸਮਾਗਮ ਵੀ ਪੇਸ਼ ਕੀਤਾ।
ਚਿਲਡਰਨ ਪਾਰਕ ਬੱਚਿਆਂ ਨੂੰ ਸਮਰਪਿਤ ਕਰਨ ਮੌਕੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ ਜਗਤਾਰ ਸਿੰਘ, ਸਾਬਕਾ ਚੇਅਰਮੈਨ ਵੇਦ ਪ੍ਰਕਾਸ਼ ਗੁਪਤਾ, ਕਾਂਗਰਸ ਦੇ ਸੀਨੀਅਰ ਆਗੂ ਤੇ ਐੱਮ. ਸੀ. ਸੰਜੀਵ ਬਿੱਟੂ, ਹਰੀਸ਼ ਕਪੂਰ, ਡਾ. ਸੁਧੀਰ ਵਰਮਾ, ਐੱਸ. ਐੱਸ. ਬੋਰਡ ਦੇ ਸਾਬਕਾ ਮੈਂਬਰ ਕੰਵਲਜੀਤ ਸਿੰਘ ਸਹਿਗਲ, ਸੰਤੋਖ ਸਿੰਘ, ਪ੍ਰੇਮ ਵਰਮਾ, ਕੇ. ਬੀ. ਐੱਸ. ਸਿੱਧੂ, ਵਿਨੋਦ ਢੁੱਡੀਆਂ, ਸੁਖਦੇਵ ਮਹਿਤਾ, ਅਬਦੁਲ ਵਾਹਿਦ, ਪ੍ਰਾਣ ਸੱਭਰਵਾਲ, ਪ੍ਰੋਫੈਸਰ ਐੱਸ. ਐੱਮ. ਵਰਮਾ, ਰਵਿੰਦਰ ਗੁਪਤਾ, ਪੰਕਜ ਵੋਹਰਾ, ਜਸਵਿੰਦਰ ਜੁਲਕਾ, ਜਨਹਿਤ ਸੰਮਤੀ ਦੇ ਸਰਪ੍ਰਸਤ ਬਲਵੀਰ ਸਿੰਘ ਸੈਣੀ, ਪ੍ਰਧਾਨ ਐੱਸ. ਕੇ. ਗੌਤਮ, ਜਨਰਲ ਸਕੱਤਰ ਵਿਨੋਦ ਸ਼ਰਮਾ, ਬਿੱਲੂ ਬੇਦੀ, ਪ੍ਰੋ. ਸੁਭਾਸ਼ ਸ਼ਰਮਾ, ਕੇ. ਕੇ. ਸਹਿਗਲ, ਮਹੇਸ਼ ਸ਼ਰਮਾ, ਪਿੰਕੀ, ਸੰਤੋਸ਼ ਕੁਮਾਰ ਅਤੇ ਵੱਡੀ ਗਿਣਤੀ ਬੱਚੇ ਤੇ ਹੋਰ ਸ਼ਹਿਰੀ ਵੀ ਸ਼ਾਮਲ ਸਨ।


Related News