ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੁਖਬੀਰ ਬਾਦਲ ''ਤੇ ਹੋਏ ਹਮਲੇ ਦੀ ਕੀਤੀ ਨਿਖੇਧੀ

Thursday, Aug 13, 2026 - 08:50 PM (IST)

ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੁਖਬੀਰ ਬਾਦਲ ''ਤੇ ਹੋਏ ਹਮਲੇ ਦੀ ਕੀਤੀ ਨਿਖੇਧੀ

ਜਲੰਧਰ (ਸੁਨੀਲ): ਮਹਾਰਾਸ਼ਟਰ ਦੇ ਨਾਂਦੇੜ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। 

ਜਲੰਧਰ ਕੈਂਟ ਤੋਂ ਵਿਧਾਇਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਧਾਰਮਿਕ ਅਸਥਾਨ 'ਤੇ ਕਿਸੇ ਵੀ ਵਿਅਕਤੀ 'ਤੇ ਹਮਲਾ ਹੋਣਾ ਨਿੰਦਣਯੋਗ ਹੈ। ਇਹ ਸਿੱਖ ਭਾਈਚਾਰੇ ਲਈ ਵੀ ਠੀਕ ਨਹੀਂ ਹੈ, ਜਿਸ ਦੇ ਦੂਜੇ ਭਾਈਚਾਰਿਆਂ ਵਿਚ ਵੱਖ-ਵੱਖ ਅਰਥ ਨਿਕਲਦੇ ਹਨ ਤੇ ਸਿੱਖ ਜਗਤ ਬਦਨਾਮ ਹੁੰਦਾ ਹੈ।


author

Anmol Tagra

Content Editor

Related News