ਪਰਗਟ ਸਿੰਘ ਦੇ ਕੇਜਰੀਵਾਲ ’ਤੇ ਤਿੱਖੇ ਸ਼ਬਦੀ ਹਮਲੇ, ਕਿਹਾ-ਦਿੱਲੀ ਤੇ ਪੰਜਾਬ ਦੀ ਨਹੀਂ ਹੋ ਸਕਦੀ ਤੁਲਨਾ
Friday, Nov 26, 2021 - 05:14 PM (IST)
ਜਲੰਧਰ (ਸੋਨੂੰ)— ਸਿੱਖਿਆ ਨੂੰ ਲੈ ਕੇ ਪੰਜਾਬ ਅਤੇ ਦਿੱਲੀ ਦੇ ਮੰਤਰੀ ਆਹਮੋ-ਸਾਹਮਣੇ ਹੋ ਗਏ ਹਨ। ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਹੈ ਕਿ ਪੰਜਾਬ ਅਤੇ ਦਿੱਲੀ ਸੂਬੇ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਜਲੰਧਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੇ ਸਿੱਖਿਆ ਪੈਟਰਨ ਵਿਚ ਬਹੁਤ ਫ਼ਰਕ ਹੈ, ਲਿਹਾਜ਼ਾ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਿੱਖਿਆ ਨੂੰ ਲੈ ਕੇ ਪੰਜਾਬ ਅਤੇ ਦਿੱਲੀ ਦੀ ਤੁਲਨਾ ਨਾ ਕਰਨ।
ਪੰਜਾਬ ’ਚ 19 ਹਜ਼ਾਰ ਸਕੂਲ ਹਨ ਅਤੇ ਅਤੇ ਦਿੱਲੀ ’ਚ ਸਿਰਫ਼ 2600 ਸਕੂਲ ਹਨ। ਦਿੱਲੀ ’ਚ ਕੇਜਰੀਵਾਲ ਮਿਊਂਸੀਪਾਲਿਟੀ ਚਲਾ ਰਹੇ ਹਨ ਅਤੇ ਪੰਜਾਬ ਇਕ ਸੂਬਾ ਹੈ, ਇਸੇ ਲਈ ਦਿੱਲੀ ਅਤੇ ਪੰਜਾਬ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਅਰਵਿੰਦ ਕੇਜਰੀਵਾਲ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਸ਼ੀਸ਼ੇ ਦੇ ਘਰ ’ਚ ਰਹਿਣ ਵਾਲੇ ਦੂਜਿਆਂ ’ਤੇ ਪੱਥਰ ਨਹੀਂ ਸੁੱਟਦੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਸ਼ਰਟ ਤਾਂ 38 ਸਾਈਜ਼ ਦੀ ਆਉਂਦੀ ਹੈ ਪਰ ਉਹ 42 ਸਾਈਜ਼ ਦੀ ਗਲੇ ’ਚ ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਥੇ ਅਜਿਹਾ ਨਹੀਂ ਚੱਲੇਗਾ।
ਇਹ ਵੀ ਪੜ੍ਹੋ: ਆਪਣੀ ਜ਼ਮੀਨ ਦੀ ਸਮਰੱਥਾ ਤੋਂ ਵੱਧ ਪੈਦਾ ਹੋਈ ਫ਼ਸਲ ਨੂੰ MSP 'ਤੇ ਨਹੀਂ ਵੇਚ ਸਕਣਗੇ ਕਿਸਾਨ
ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ’ਚ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ’ਤੇ ਬੋਲਦੇ ਹੋਏ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇਹ ਇਨ੍ਹਾਂ ਅਧਿਆਪਕਾਂ ਦੀ ਆਪਸ ਵਿਚ ਹੀ ਤਕਰਾਰ ਹੈ ਕਿਉਂਕਿ ਕੁਝ ਅਧਿਆਪਕ ਕੁਝ ਮੰਗ ਰਹੇ ਹਨ ਅਤੇ ਕੁਝ ਅਧਿਆਪਕ ਕੁਝ ਮੰਗ ਰਹੇ ਹਨ। ਅਧਿਆਪਕਾਂ ਦਾ ਮਾਮਲਾ ਉੱਚ ਅਦਾਲਤ ’ਚ ਵਿਚਾਰ ਅਧੀਨ ਹੈ, ਇਸ ਲਈ ਉਹ ਉਨ੍ਹਾਂ ਨੂੰ ਅਪੀਲ ਕਰਨਗੇ ਕਿ ਉਹ ਉਨ੍ਹਾਂ ਦੇ ਕੋਲ ਆ ਕੇ ਗੱਲ ਕਰਨ ਤਾਂਕਿ ਅਸੀਂ ਅੱਗੇ ਹੋਰ ਕੰਮ ਕਰ ਸਕੀਏ। ਪੰਜਾਬ ਸਰਕਾਰ ਦੇ ਕੋਲ ਸਮਾਂ ਘੱਟ ਹੈ ਪਰ ਜਲਦੀ ਹੀ ਅਸੀਂ ਅਧਿਆਪਕਾਂ ਨੂੰ ਪੱਕਾ ਕਰਨ ਜਾ ਰਹੇ ਹਨ। ਬੇਅਦਬੀ ਮਾਮਲੇ ’ਤੇ ਨਵਜੋਤ ਸਿੰਘ ਸਿੱਧੂ ਵੱਲੋਂ ਭੁੱਖ ਹੜਤਾਲ ’ਤੇ ਬੈਠਣ ਦਾ ਐਲਾਨ ਕਰਨ ਦੇ ਬਿਆਨ ’ਤੇ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ’ਚ ਕਿਸੇ ਵੀ ਮੁੱਦੇ ’ਤੇ ਉਹ ਅੱਗੇ ਆ ਸਕਦੇ ਹਨ ਕਿਉਂਕਿ ਇਹ ਪੰਜਾਬ ਦੇ ਹਿਤ ’ਚ ਹੈ, ਇਸੇ ਲਈ ਉਨ੍ਹਾਂ ਨੂੰ ਸਹੀ ਸਮਝਦੇ ਹਨ।
ਇਹ ਵੀ ਪੜ੍ਹੋ: ਗਰਲਫਰੈਂਡ ਬੋਲੀ, ਸਾਡਾ ਵਿਆਹ ਨਹੀਂ ਹੋ ਸਕਦਾ, ਨੌਜਵਾਨ ਨੇ ਪਿਤਾ ਦੀ ਪਿਸਤੌਲ ਨਾਲ ਆਪਣੀ ਛਾਤੀ ’ਚ ਮਾਰੀ ਗੋਲ਼ੀ
ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਨਾਲ ਰਿਸ਼ਤੇ ਬਣਾਉਣ ’ਤੇ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅੱਜ ਦੇ ਦਿਨ ਹੀ 26/11ਦੀ ਦੁਆ ਸਕਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਪਾਕਿਸਤਾਨ ਦੇ ਨਾਲ ਸਾਰੇ ਰਿਸ਼ਤੇ ਬੰਦ ਕਰ ਦੇਈਏ ਜਾਂ ਤਾਂ ਅਸੀਂ ਉਨ੍ਹਾਂ ਦੇ ਨਾਲ ਬਿਲਕੁਲ ਵੀ ਰਿਸ਼ਤਿਆਂ ਨੂੰ ਬੰਦ ਕਰ ਦੇਈਏ ਜਾਂ ਫਿਰ ਇਸ ਨੂੰ ਇਸ ਦੇ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ। ਇਸ ਦੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਨਰਿੰਦਰ ਮੋਦੀ ਪਾਕਿਸਤਾਨ ਨਾਲ ਗੱਲ ਕਰਨ, ਉਹ ਠੀਕ ਅਤੇ ਜਦੋਂ ਨਵਜੋਤ ਸਿੰਘ ਸਿੱਧੂ ਕਰਨ ਤਾਂ ਸਵਾਲ ਉੱਠ ਜਾਂਦੇ ਹਨ। ਇਹ ਗਲਤ ਹੈ।
ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, 10 ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਦਰਦਨਾਕ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ