ਪਰਗਟ ਦੇ ਖੁਲਾਸੇ ਤੋਂ ਬਾਅਦ ਸਿੱਧੂ ਦਾ ‘ਸਿਕਸਰ’, ਕਿਹਾ ਸੱਚ ਬੋਲਣ ਵਾਲਾ ਤੁਹਾਡਾ ਦੁਸ਼ਮਣ

Tuesday, May 18, 2021 - 06:11 PM (IST)

ਪਰਗਟ ਦੇ ਖੁਲਾਸੇ ਤੋਂ ਬਾਅਦ ਸਿੱਧੂ ਦਾ ‘ਸਿਕਸਰ’, ਕਿਹਾ ਸੱਚ ਬੋਲਣ ਵਾਲਾ ਤੁਹਾਡਾ ਦੁਸ਼ਮਣ

ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਛਿੜਿਆ ਗ੍ਰਹਿ ਯੁੱਧ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਵਿਧਾਇਕ ਪਰਗਟ ਸਿੰਘ ਵਲੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹਣ ਤੋਂ ਬਾਅਦ ਹੁਣ ਨਵਜੋਤ ਸਿੱਧੂ ਨੇ ਵੀ ਇਸ ਮੌਕੇ ’ਤੇ ਸਿਕਸਰ ਮਾਰਦੇ ਹੋ ਸਰਕਾਰ ’ਤੇ ਨਿਸ਼ਾਨੇ ਵਿੰਨ੍ਹੇ ਹਨ। ਸੋਸ਼ਲ ਮੀਡੀਆ ’ਤੇ ਬੋਲਦੇ ਹੋਏ ਨਵਜੋਤ ਸਿੱਧੂ ਨੇ ਆਖਿਆ ਹੈ ਕਿ ਮੰਤਰੀ, ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਲੋਕਾਂ ਦੀ ਆਵਾਜ਼ ਉਠਾ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ, ਉਹ ਆਪਣਾ ਸੰਵਿਧਾਨਕ ਅਧਿਕਾਰ ਵਰਤਦਿਆਂ ਆਪਣੇ ਜ਼ਮਹੂਰੀ ਫ਼ਰਜ਼ ਅਦਾ ਕਰ ਰਹੇ ਹਨ ਪਰ ਜੋ ਵੀ ਸੱਚ ਬੋਲਦਾ ਹੈ, ਉਹ ਤੁਹਾਡਾ ਦੁਸ਼ਮਣ ਬਣ ਜਾਂਦਾ ਹੈ। ਇਸ ਕਰਕੇ, ਤੁਸੀਂ ਆਪਣੇ ਪਾਰਟੀ ਮੈਂਬਰਾ ਨੂੰ ਧਮਕਾ ਕੇ ਆਪਣਾ ਭੈਅ ਅਤੇ ਅਸੁਰੱਖਿਆ ਦਾ ਪ੍ਰਗਟਾਵਾ ਕਰ ਰਹੇ ਹੋ। ਇਸ ਦੇ ਹੀ ਨਵਜੋਤ ਸਿੱਧੂ ਨੇ ਪਰਗਟ ਸਿੰਘ ਦੀ ਉਹ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿਚ ਪਰਗਟ ਸਿੰਘ ਕੈਪਟਨ ਅਮਰਿੰਦਰ ਸਿੰਘ ’ਤੇ ਆਪਣੇ ਸਹਿਯੋਗੀਆਂ ਰਾਹੀਂ ਧਮਕਾਉਣ ਦੇ ਦੋਸ਼ ਲਗਾ ਰਹੇ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਵਿਜੀਲੈਂਸ ਦੀ ਕਾਰਵਾਈ ’ਤੇ ਕੈਬਨਿਟ ਮੰਤਰੀ ਸੁੱਖੀ ਰੰਧਾਵਾ ਦਾ ਵੱਡਾ ਬਿਆਨ

ਕੀ ਕਿਹਾ ਸੀ ਪਰਗਟ ਸਿੰਘ ਨੇ
ਸੋਮਵਾਰ ਨੂੰ ਵਿਧਾਇਕ ਪਰਗਟ ਸਿੰਘ ਨੇ ਖੁੱਲ੍ਹੇਆਮ ਕਿਹਾ ਸੀ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਧਮਕਾ ਰਹੇ ਹਨ। ਪਰਗਟ ਨੇ ਕਿਹਾ ਕਿ ਵੀਰਵਾਰ ਰਾਤ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਸੰਦੀਪ ਸੰਧੂ ਦਾ ਫੋਨ ਆਇਆ, ਜਿਸ ਵਿਚ ਸੰਦੀਪ ਸੰਧੂ ਨੇ ਕਿਹਾ ਕਿ ਮੈਨੂੰ ਮੁੱਖ ਮੰਤਰੀ ਨੇ ਇਕ ਸੰਦੇਸ਼ ਦਿੱਤਾ ਹੈ, ਜੋ ਤੁਹਾਨੂੰ ਦੇਣਾ ਹੈ। ਇਹ ਬੇਹੱਦ ਧਮਕੀ ਭਰਿਆ ਸੁਨੇਹਾ ਸੀ, ਜਿਸ ਵਿਚ ਕਿਹਾ ਗਿਆ ਕਿ ਉਨ੍ਹਾਂ ਖ਼ਿਲਾਫ਼ ਸੂਚੀਆਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਹੁਣ ਉਨ੍ਹਾਂ ਨੂੰ ਠੋਕਣਾ ਹੈ।

ਇਹ ਵੀ ਪੜ੍ਹੋ : ਮਲੇਰਕੋਟਲਾ : ਇਕੋ ਦਿਨ ਸਕਿਆਂ ਭਰਾਵਾਂ ਨਾਲ ਵਿਆਹੀਆਂ ਸਕੀਆਂ ਭੈਣਾਂ ਨੇ ਇਕੱਠਿਆਂ ਤੋੜਿਆ ਦਮ

ਪਰਗਟ ਨੇ ਕਿਹਾ ਕਿ ਉਨ੍ਹਾਂ ਨੇ ਇਕ ਵਾਰ ਨਹੀਂ ਦੋ-ਤਿੰਨ ਵਾਰ ਸੰਦੀਪ ਸੰਧੂ ਤੋਂ ਪੁੱਛਿਆ ਕਿ ਕੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ ਅਤੇ ਜਦੋਂ ਸੰਧੂ ਨੇ ਹਾਮੀ ਭਰੀ ਤਾਂ ਉਨ੍ਹਾਂ ਨੇ ਵੀ ਪਲਟ ਕੇ ਸੰਧੂ ਨੂੰ ਕਿਹਾ ਕਿ ਕੀ ਉਹ ਵੀ ਉਨ੍ਹਾਂ ਦਾ ਇਕ ਸੰਦੇਸ਼ ਮੁੱਖ ਮੰਤਰੀ ਨੂੰ ਦੇ ਸਕਦੇ ਹਨ। ਪਰਗਟ ਨੇ ਕਿਹਾ ਕਿ ਉਨ੍ਹਾਂ ਨੇ ਸੰਧੂ ਨੂੰ ਮੁੱਖ ਮੰਤਰੀ ਦੇ ਨਾਮ ਸੁਨੇਹਾ ਦਿੱਤਾ ਕਿ ਜੋ ਕਰਨਾ ਹੈ, ਉਹ ਕਰ ਲਓ। ਪਰਗਟ ਨੇ ਕਿਹਾ ਕਿ ਜੇਕਰ ਬੇਅਦਬੀ-ਗੋਲੀਕਾਂਡ ਮਾਮਲੇ, ਬਿਜਲੀ ਖਰੀਦ ਸਮਝੌਤੇ, ਮਾਈਨਿੰਗ ਮਾਫੀਆ, ਸ਼ਰਾਬ ਮਾਫੀਆ ਵਰਗੇ ਮੁੱਦਿਆਂ ’ਤੇ ਸੱਚ ਬੋਲਣ ਦੀ ਇਹੀ ਸਜ਼ਾ ਹੁੰਦੀ ਹੈ ਤਾਂ ਫਿਰ ਇਹੀ ਠੀਕ। ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਜੇਕਰ ਵਿਜੀਲੈਂਸ ਕੋਲ ਇੰਨੇ ਸਬੂਤ ਸਨ ਤਾਂ ਸਿੱਧੂ ਨੂੰ ਦੋ ਸਾਲ ਵੀ ਕਿਉਂ ਰੱਖਿਆ ਗਿਆ। ਵਿਜੀਲੈਂਸ ਨੂੰ ਟੂਲ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਕਾਂਗਰਸ ’ਚ ਖਲਬਲੀ, ਬਾਜਵਾ ਨੇ ਆਖੀ ਵੱਡੀ ਗੱਲ

ਪਰਗਟ ਨੇ ਕਿਹਾ ਕਿ ਮੁੱਖ ਮੰਤਰੀ ਰਾਜ ਸਰਕਾਰ ਦੀਆਂ ਏਜੰਸੀਆਂ ਜ਼ਰੀਏ ਵਿਰੋਧ ਕਰਨ ਵਾਲਿਆਂ ਦੀ ਬਾਂਹ ਮਰੋੜ ਰਹੇ ਹਨ। ਪਰਗਟ ਨੇ ਬੇਸ਼ੱਕ ਪੰਜਾਬ ਦੀ ਅਫਸਰਸ਼ਾਹੀ ਇੱਕ ਪੋਸਟਿੰਗ ਲਈ ਸਰਕਾਰ ਦੀ ਕਠਪੁਤਲੀ ਬਣ ਗਈ ਹੈ ਪਰ ਉਨ੍ਹਾਂ ਵਲੋਂ ਕੇਵਲ ਉਸੇ ਅਫਸਰ ਵੱਲ ਕਦਮ ਵਧਾਉਣੇ ਚਾਹੀਦੇ ਹਨ, ਜਿਸ ਦੀਆਂ ਲੱਤਾਂ ਬੋਝ ਸਹਿ ਸਕਦੀਆਂ ਹੋਣ ਕਿਉਂਕਿ ਸਮਾਂ ਬਦਲਦੇ ਦੇਰ ਨਹੀਂ ਲੱਗਦੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਵਿਜੀਲੈਂਸ ਵਿਭਾਗ ਦੇ ਡੀ. ਜੀ. ਪੀ. ਵਰਗੀ ਭੂਮਿਕਾ ਅਦਾ ਕਰ ਰਹੇ ਹਨ। ਚਹਿਲ ਇਹ ਸਾਰਾ ਤਾਣਾਬਾਣਾ ਬੁਣ ਰਹੇ ਹਨ।

ਇਹ ਵੀ ਪੜ੍ਹੋ : ਤਲਵੰਡੀ ਸਾਬੋ ’ਚ ਅਤਿ-ਦੁਖਦਾਈ ਘਟਨਾ, ਇਕੋ ਦਿਨ ਉੱਠੀ ਪਿਉ-ਪੁੱਤ ਦੀ ਅਰਥੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News