ਕੈਪਟਨ ਨੇ ''ਪਰਗਟ ਸਿੰਘ'' ਨੂੰ ਭੇਜਿਆ ਮਿਲਣ ਦਾ ਸੱਦਾ, ਅੱਜ ਹੋਵੇਗੀ ਮੀਟਿੰਗ!

Wednesday, Feb 19, 2020 - 10:10 AM (IST)

ਕੈਪਟਨ ਨੇ ''ਪਰਗਟ ਸਿੰਘ'' ਨੂੰ ਭੇਜਿਆ ਮਿਲਣ ਦਾ ਸੱਦਾ, ਅੱਜ ਹੋਵੇਗੀ ਮੀਟਿੰਗ!

ਜਲੰਧਰ : ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿੱਖੀ ਚਿੱਠੀ ਤੋਂ ਬਾਅਦ ਪੂਰੇ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਹ ਖਬਰ ਸਾਹਮਣੇ ਆ ਰਹੀ ਹੈ ਇਕ ਕੈਪਟਨ ਨੇ ਪਰਗਟ ਸਿੰਘ ਨੂੰ ਸੱਦਾ ਭੇਜ ਕੇ 19 ਫਰਵਰੀ ਨੂੰ ਚੰਡੀਗੜ੍ਹ ਵਿਖੇ ਮੁਲਾਕਾਤ ਲਈ ਬੁਲਾਇਆ ਹੈ। ਪਰਗਟ ਸਿੰਘ ਵਲੋਂ ਲਿਖੀ ਗਈ ਚਿੱਠੀ ਦੀ ਕਾਂਗਰਸ ਦੇ ਬਹੁਤੇ ਵਿਧਾਇਕਾਂ ਨੇ ਅੰਦਰੋਂ-ਅੰਦਰੀ ਹਮਾਇਤ ਵੀ ਕੀਤੀ ਸੀ। ਸ਼ਾਇਦ ਇਹ ਪਹਿਲਾ ਮੌਕਾ ਹੈ, ਜਦੋਂ ਵਿਧਾਇਕ ਪਰਗਟ ਸਿੰਘ ਵਲੋਂ ਚੁੱਕੇ ਗਏ ਮੁੱਦਿਆਂ ਨੂੰ ਲੈ ਕੇ ਕੈਪਟਨ ਵਲੋਂ ਉਨ੍ਹਾਂ ਨੂੰ ਮੀਟਿੰਗ ਦਾ ਸੱਦਾ ਭੇਜਿਆ ਗਿਆ ਹੈ, ਨਹੀਂ ਤਾਂ ਪਟਿਆਲਾ ਦੇ ਵਿਧਾਇਕ ਪਿਛਲੇ ਕਈ ਮਹੀਨਿਆਂ ਤੋਂ ਰੌਲਾ ਪਾਉਂਦੇ ਆ ਰਹੇ ਹਨ, ਉਨ੍ਹਾਂ ਨੂੰ ਕੈਪਟਨ ਨੇ ਅਜੇ ਤੱਕ ਮੀਟਿੰਗ ਲਈ ਨਹੀਂ ਸੱਦਿਆ ਹੈ।
ਪਰਗਟ ਸਿੰਘ ਦੀ ਵਾਇਰਲ ਚਿੱਠੀ ਨੇ ਪਾਇਆ ਸੀ ਭੜਥੂ
ਬੀਤੇ ਦਿਨੀਂ ਪਰਗਟ ਸਿੰਘ ਵਲੋਂ ਕੈਪਟਨ ਨੂੰ ਲਿਖੀ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ, ਜਿਸ 'ਚ ਉਨ੍ਹਾਂ ਨੇ ਕੈਪਟਨ ਸਰਕਾਰ ਦੀ 3 ਸਾਲ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਸਨ। ਚਿੱਠੀ 'ਚ ਕੈਪਟਨ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਕਿਹਾ ਸੀ ਕਿ ਕੀਤੇ ਵਾਅਦੇ ਮੁਤਾਬਕ ਸੂਬੇ ਅੰਦਰ ਨਸ਼ਿਆਂ ਦੇ ਚਲਨ ਨੂੰ ਠੱਲ ਪਾਉਣ 'ਚ ਅਸੀਂ ਸਫਲ ਨਹੀਂ ਹੋਏ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਅਤੇ ਰੇਤ, ਟਰਾਂਸਪੋਰਟ ਤੇ ਸ਼ਰਾਬ ਮਾਫੀਏ 'ਤੇ ਸ਼ਿਕੰਜਾ ਕੱਸਣ ਦੀ ਗੱਲ ਤਾਂ ਸ਼ੁਰੂ ਹੀ ਨਹੀਂ ਹੋ ਸਕੀ। ਪਰਗਟ ਸਿੰਘ ਨੇ ਉਮੀਦ ਜਤਾਈ ਸੀ ਕਿ ਜੇਕਰ ਉਨ੍ਹਾਂ ਨੇ ਆਪਣੀ ਗੱਲ ਮੁੱਖ ਮੰਤਰੀ ਅੱਗੇ ਰੱਖੀ ਹੈ ਤਾਂ ਮੁੱਖ ਮੰਤਰੀ ਉਨ੍ਹਾਂ ਵੱਲ ਗੌਰ ਕਰਨਗੇ।


author

Babita

Content Editor

Related News