ਇਟਲੀ ''ਚ ਸੜਕ ਹਾਦਸੇ ਤੋਂ ਬਾਅਦ 8 ਮਹੀਨਿਆਂ ਤੋਂ ਕੋਮਾ ''ਚ ਗਏ ਨੌਜਵਾਨ ਦੇ ਮਾਤਾ-ਪਿਤਾ ਨੇ ਸਰਕਾਰਾਂ ਨੂੰ ਲਾਈ ਗੁਹਾਰ
Saturday, Jun 26, 2021 - 08:25 PM (IST)
ਫਤਿਹਗੜ੍ਹ ਸਾਹਿਬ (ਜਗਦੇਵ ਸਿੰਘ)- ਜ਼ਿਲ੍ਹੇ ਦੇ ਪਿੰਡ ਬਰਵਾਲੀ ਦੇ 31 ਸਾਲਾਂ ਨੌਜਵਾਨ ਦਾ ਇਟਲੀ ਵਿੱਚ ਜ਼ਬਰਦਸਤ ਸੜਕ ਹਾਦਸਾ ਹੋਣ ਕਾਰਨ 8 ਮਹੀਨਿਆਂ ਤੋਂ (ਰੋਮ ਦੇ ਨੇਪੋਲੀ) ਹਸਪਤਾਲ ਵਿੱਚ ਇਲਾਜ ਅਧੀਨ (ਕੋਮਾ) ਵਿੱਚ ਜਾਣ ਕਾਰਨ ਲੜਕੇ ਦੇ ਪਿਤਾ ਸਾਬਕਾ ਫ਼ੌਜੀ ਅਤੇ ਬਜ਼ੁਰਗ ਮਾਤਾ ਨੇ ਆਪਣੇ ਲੜਕੇ ਨੂੰ ਮਿਲਣ ਦੀ ਭਾਰਤ ਤੇ ਇਟਲੀ ਸਰਕਾਰਾਂ ਨੂੰ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ- ਸ਼ਾਂਤਮਈ ਢੰਗ ਨਾਲ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ ਉੱਪਰ ਪਾਣੀ ਦੀਆਂ ਬੁਛਾੜਾਂ ਮਾਰਨੀਆਂ ਲੋਕ ਤੰਤਰ ਦਾ ਘਾਣ : ਉਗਰਾਹਾਂ
ਇਲਾਜ ਅਧੀਨ ਸ਼ਰਨਜੀਤ ਸਿੰਘ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਲੜਕੇ ਅਤੇ ਨੂੰਹ ਨੂੰ ਕਰਜ਼ਾ ਚੁੱਕ ਕੇ ਇਟਲੀ ਭੇਜਿਆ ਸੀ, ਕਰਜ਼ਾ ਤਾਂ ਕੀ ਉਤਰਨਾ ਸੀ ਸਗੋਂ ਹੋਰ ਬਿਪਤਾ ਉਨ੍ਹਾਂ ਦੇ ਸਿਰ ਆ ਗਈ, ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੇਟੇ (ਸ਼ਰਨਜੀਤ ਸਿੰਘ) ਨੂੰ ਕੋਈ ਗੱਡੀ ਵਾਲਾ ਫੇਟ ਮਾਰ ਗਿਆ ਸੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਉਹ ਕੋਮਾ ਵਿੱਚ ਚਲਾ ਗਿਆ। ਮਾਤਾ ਪਿਤਾ ਨੇ ਭਰੇ ਮੰਨ ਨਾਲ ਸਰਕਾਰਾਂ ਅਤੇ ਐੱਨ. ਆਰ. ਆਈ. ਵੀਰਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਬੇਟੇ ਨੂੰ ਮਿਲਾਇਆ ਜਾਵੇ। ਬਾਂਹ ਕੱਟੀ ਅੰਗਹੀਣ ਮਾਤਾ ਨੇ ਕਿਹਾ ਕਿ ਉਹ ਇੱਕ ਵਾਰ ਆਪਣੇ ਪੁੱਤਰ ਨੂੰ ਤੱਕਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ- ਦੀਨਾਨਗਰ ’ਚ ਵੱਡੀ ਵਾਰਦਾਤ: ਵਿਅਕਤੀ ਦਾ ਕਤਲ ਕਰ ਬੋਰੀ ’ਚ ਬੰਨ੍ਹੀ ਲਾਸ਼, ਇੰਝ ਖੁੱਲ੍ਹਿਆ ਭੇਤ
ਉੱਧਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਧਿਆਨ ਵਿੱਚ ਇਹ ਮਾਮਲਾ ਲਿਆ ਦਿੱਤਾ ਗਿਆ ਹੈ, ਜੋ ਇੰਟਰਨਲਅਫੇਅਰਜ਼ ਰਾਹੀਂ ਇਟਲੀ ਸਰਕਾਰ ਨਾਲ ਸੰਪਰਕ ਕਰਕੇ ਹਸਪਤਾਲ ਵਿੱਚ ਇਲਾਜ ਅਧੀਨ ਨੌਜਵਾਨ ਦੇ ਮਾਤਾ ਪਿਤਾ ਨੂੰ ਮਿਲਾਉਣ ਦੀ ਕੋਸ਼ਿਸ਼ ਕਰਨਗੇ ।