ਸ਼ਰਮਨਾਕ! ਮੋਗਾ 'ਚ ਮਾਪਿਆਂ ਨੇ ਢਾਈ ਸਾਲਾ ਬੱਚੇ ਨੂੰ ਜਿਉਂਦੇ ਜੀ ਦਫ਼ਨਾਇਆ, ਫੜੇ ਜਾਣ 'ਤੇ ਦੱਸੀ ਇਹ ਵਜ੍ਹਾ

08/05/2023 10:06:57 PM

ਮੋਗਾ (ਗੋਪੀ ਰਾਊਕੇ): ਮੋਗਾ ਤੋਂ ਬੇਹੱਦ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਇਕ ਵਿਅਕਤੀ ਤੇ ਉਸ ਨਾਲ ਰਹਿੰਦੀ ਔਰਤ ਨੇ ਆਪਣੇ ਢਾਈ ਸਾਲਾ ਬੱਚੇ ਨੂੰ ਜਿਉਂਦੇ ਜੀ ਜ਼ਮੀਨ ਹੇਠਾਂ ਦੱਬ ਦਿੱਤਾ। ਅੱਜ ਘਟਨਾ ਤੋਂ ਤਕਰੀਬਨ 13 ਦਿਨ ਬਾਅਦ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।

ਇਹ ਖ਼ਬਰ ਵੀ ਪੜ੍ਹੋ - ਸ਼ਰੀਕੇਬਾਜ਼ੀ ਨੇ ਤਿੰਨ ਭੈਣਾਂ ਤੋਂ ਖੋਹ ਲਿਆ ਇਕਲੌਤਾ ਭਰਾ! ਚਚੇਰੇ ਭਰਾਵਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਜਾਣਕਾਰੀ ਮੁਤਾਬਕ ਇਕ ਵਿਅਕਤੀ ਅਤੇ ਉਸ ਦੇ ਨਾਲ ਰਹਿੰਦੀ ਔਰਤ ਨੇ ਇਹ ਘਿਨੋਣਾ ਕੰਮ ਕੀਤਾ। ਘਟਨਾ ਦਾ ਪਤਾ ਲੱਗਣ 'ਤੇ ਡਿਉਟੀ ਮੈਜਿਸਟਰੇਟ, ਰੇਲਵੇ ਪੁਲਸ , ਲੋਕਲ ਪੁਲਸ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਮੌਕੇ 'ਤੇ ਪਹੁੰਚ ਕੇ ਢਾਈ ਸਾਲਾ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਪੁਲਸ ਨੇ 8 ਘੰਟਿਆਂ 'ਚ ਗੁੱਥੀ ਸੁਲਝਾਉਂਦਿਆਂ ਕੀਤੇ ਵੱਡੇ ਖ਼ੁਲਾਸੇ

ਸੱਪ ਦੇ ਡੰਗਣ ਮਗਰੋਂ ਉੱਥੇ ਹੀ ਦਫ਼ਨਾ ਦਿੱਤਾ ਬੱਚਾ

ਜਿਸ ਵਿਅਕਤੀ ਅਤੇ ਔਰਤ ਨੇ ਇਸ ਮਾਸੂਮ ਨੂੰ ਦੱਬਿਆ, ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਦੋਨੋਂ ਜਾਣੇ ਸ਼ਰਾਬ ਪੀਣ ਦੇ ਆਦੀ ਹਾਂ ਅਤੇ ਜਦ ਅਸੀਂ ਭੰਗ ਮਲਣ ਲਈ ਰੇਲਵੇ ਲਾਈਨਾਂ ਕੋਲ ਆਏ ਤਾਂ ਸਾਡੇ ਬੱਚੇ ਨੂੰ ਸੱਪ ਨੇ ਡੰਗ ਲਿਆ ਜਿਸ ਤੋਂ ਬਾਅਦ ਅਸੀਂ ਉਸ ਨੂੰ ਉੱਥੇ ਹੀ ਦਫਨਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਸਾਡੇ ਨਾਲ 3-4 ਜਾਨੇ ਹੋਰ ਵੀ ਸ਼ਰਾਬ ਪੀ ਰਹੇ ਸਨ। ਫਿਲਹਾਲ ਪੁਲਸ ਨੇ ਇਸ ਮਾਸੂਮ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਲਈ ਮੋਗਾ ਤੇ ਸਿਵਲ ਹਸਪਤਾਲ ਭੇਜ ਦਿੱਤਾ। ਫਿਲਹਾਲ ਪੁਲਿਸ ਜਾਂਚ ਦੀ ਗੱਲ ਆਖ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News