ਪ੍ਰਦੁਮਨ ਹੱਤਿਆ ਮਾਮਲੇ ''ਚ ਇਨਸਾਫ ਲਈ ਸ਼ਹਿਰ ''ਚ ਕੱਢਿਆ ਕੈਂਡਲ ਮਾਰਚ

Sunday, Sep 17, 2017 - 10:41 AM (IST)


ਮੋਗਾ (ਗਰੋਵਰ/ਗੋਪੀ) - ਗੁਰੂ ਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ 'ਚ 7 ਸਾਲਾਂ ਦੇ ਵਿਦਿਆਰਥੀ ਪ੍ਰਦੁਮਨ ਦੀ ਹੱਤਿਆ ਦੇ ਮਾਮਲੇ 'ਚ ਇਨਸਾਫ ਦੀ ਮੰਗ ਰੱਖਦਿਆਂ ਸ਼ਿਵ ਸੈਨਾ ਹਿੰਦੋਸਤਾਨ ਵੱਲੋਂ ਮੋਗਾ ਸ਼ਹਿਰ 'ਚ ਕੈਂਡਲ ਮਾਰਚ ਕੱਢਿਆ ਗਿਆ। ਸਥਾਨਕ ਸ਼ਹੀਦੀ ਪਾਰਕ 'ਚੋਂ ਕੈਂਡਲ ਮਾਰਚ ਦੌਰਾਨ ਮਾਸੂਮ ਬੱਚੇ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਸ਼ਿਵ ਸੈਨਾ ਪੰਜਾਬ ਦੇ ਆਗੂ ਰਾਮ ਬਚਨ ਰਾਏ, ਪੰਜਾਬ ਆਗੂ ਗੌਰਵ ਕੁਮਾਰ ਗੋਰਾ, ਯੂਥ ਪ੍ਰਧਾਨ ਪੰਕਜ ਚੋਪੜਾ, ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਨੀਲ ਚਾਟਲੇ ਆਦਿ ਆਗੂਆਂ ਨੇ ਕਿਹਾ ਕਿ ਮਾਸੂਮ ਬੱਚੇ ਦੀ ਹੱਤਿਆ ਨੇ ਸਾਰਿਆਂ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। 
ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸੀ. ਬੀ. ਆਈ. ਨੂੰ ਜਲਦ ਤੋਂ ਜਲਦ ਇਨਸਾਫ ਕਰ ਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ। ਇਸ ਦੌਰਾਨ ਮਨੋਜ, ਵਿਜੇ, ਅਜੇ, ਨਿਖਲੇਸ਼, ਮੁਣਸ਼ੀ, ਦਿਨੇਸ਼ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਮੌਜੂਦ ਸਨ।


Related News