ਚੰਡੀਗੜ੍ਹ ਕਾਂਗਰਸ ਨੂੰ ਝਟਕਾ, ਸਾਬਕਾ ਪ੍ਰਧਾਨ ਛਾਬੜਾ ਨੇ ਦਿੱਤਾ ਪਾਰਟੀ ਤੋਂ ਅਸਤੀਫ਼ਾ

08/07/2021 11:27:15 AM

ਚੰਡੀਗੜ੍ਹ (ਰਾਏ) : ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਨੇ ਸ਼ੁੱਕਰਵਾਰ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਸਵੇਰੇ ਵਟ੍ਹਸਐਪ ਗਰੁੱਪ ’ਚ ਛਾਬੜਾ ਨੇ ਪਾਰਟੀ ਤੋਂ ਅਸਤੀਫ਼ੇ ਦਾ ਸੰਦੇਸ਼ ਪਾਇਆ ਅਤੇ ਲਿਖਿਆ ਕਿ ਉਹ ਛੇਤੀ ਹੀ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਣਗੇ, ਜਿਸ ’ਚ ਉਹ ਅਸਤੀਫ਼ੇ ਦੀ ਡਿਟੇਲ ਨਾਲ ਜਾਣਕਾਰੀ ਦੇਣਗੇ। ਛਾਬੜਾ ਚੰਡੀਗੜ੍ਹ ਦੇ ਮੇਅਰ ਅਤੇ 3 ਵਾਰ ਕੌਂਸਲਰ ਵੀ ਰਹਿ ਚੁੱਕੇ ਹਨ। ਕਾਂਗਰਸ ਪ੍ਰਦੇਸ਼ ਕਾਰਜਕਾਰਨੀ ਦੇ ਐਲਾਨ ਤੋਂ ਬਾਅਦ ਛਾਬੜਾ ਨੇ ਮੌਜੂਦਾ ਕਾਂਗਰਸ ਪ੍ਰਧਾਨ ਸੁਭਾਸ਼ ਚਾਵਲਾ ਅਤੇ ਪਾਰਟੀ ਦੇ ਸੀਨੀਅਰ ਆਗੂ ਪਵਨ ਬਾਂਸਲ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਸੀ। ਛਾਬੜਾ ਕਈ ਦਿਨਾਂ ਤੋਂ ਰੋਜ਼ਾਨਾ ਸੁਭਾਸ਼ ਚਾਵਲਾ ਨੂੰ ਪੱਤਰ ਲਿਖ ਕੇ ਉਨ੍ਹਾਂ ’ਤੇ ਹਮਲਾ ਬੋਲ ਰਹੇ ਸਨ। ਨਾਲ ਹੀ ਪਵਨ ਬਾਂਸਲ ਨੂੰ ਵੀ ਨਿਸ਼ਾਨਾ ਬਣਾ ਰਹੇ ਸਨ। ਵੀਰਵਾਰ ਨੂੰ ਸੈਕਟਰ-35 ਸਥਿਤ ਕਾਂਗਰਸ ਭਵਨ ਵਿਚ ਨਵੀਂ ਗਠਿਤ ਪ੍ਰਦੇਸ਼ ਕਾਰਜਕਾਰਨੀ ਦੀ ਬੈਠਕ ਵਿਚ ਛਾਬੜਾ ਨੂੰ ਕਾਰਣ ਦੱਸੋ ਨੋਟਿਸ ਭੇਜਣ ਦੀ ਤਿਆਰੀ ਵੀ ਕਰ ਲਈ ਗਈ ਸੀ ਅਤੇ ਬੈਠਕ ਵਿਚ ਛਾਬੜਾ ਨੂੰ ਪਾਰਟੀ ’ਚੋਂ ਕੱਢਣ ’ਤੇ ਚਰਚਾ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ਸੀ। ਛਾਬੜਾ ਬੁਲਾਉਣ ਦੇ ਬਾਵਜੂਦ ਬੈਠਕ ਵਿਚ ਨਹੀਂ ਪਹੁੰਚੇ ਸਨ ਪਰ ਬੈਠਕ ਵਿਚ ਉਨ੍ਹਾਂ ਪ੍ਰਤੀ ਅਪਣਾਏ ਗਏ ਰਵੱਈਏ ਤੋਂ ਉਹ ਖਾਸੇ ਨਾਰਾਜ਼ ਸਨ।

ਇਹ ਵੀ ਪੜ੍ਹੋ : ਹੈਰਾਨੀਜਨਕ : ਪੰਜਾਬ 'ਚ ਜੋ 'ਪਿੰਡ' ਹੈ ਹੀ ਨਹੀਂ, ਉਸ ਦੀ ਪੰਚਾਇਤ ਨੂੰ 5 ਸਾਲਾਂ ਤੋਂ ਜਾਰੀ ਕੀਤੇ ਜਾ ਰਹੇ ਫੰਡ
ਚਾਵਲਾ ਨੂੰ ਅੰਤਿਮ ਪੱਤਰ- ‘ਮੇਰੇ ਕੋਲ ਸਭ ਦਾ ਚਿੱਠਾ ਹੈ, ਮੂੰਹ ਨਾ ਖੁੱਲ੍ਹਵਾਉਣਾ’
ਵੀਰਵਾਰ ਦੀ ਬੈਠਕ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਫਿਰ ਪ੍ਰਦੀਪ ਛਾਬੜਾ ਨੇ ਸੁਭਾਸ਼ ਚਾਵਲਾ ਨੂੰ ਇਕ ਪੱਤਰ ਲਿਖਿਆ ਸੀ, ਜਿਸ ਨੂੰ ਉਨ੍ਹਾਂ ਨੇ ਅੰਤਿਮ ਪੱਤਰ ਦੱਸਿਆ ਸੀ। ਪੱਤਰ ਵਿਚ ਜਿੱਥੇ ਛਾਬੜਾ ਕਿਤੇ-ਕਿਤੇ ਭਾਵੁਕ ਨਜ਼ਰ ਆਏ, ਉੱਥੇ ਹੀ ਕਿਤੇ-ਕਿਤੇ ਉਨ੍ਹਾਂ ਦੀ ਬੇਹੱਦ ਨਾਰਾਜ਼ਗੀ ਦਿਸੀ। ਪੱਤਰ ’ਚ ਛਾਬੜਾ ਨੇ ਇਹ ਗੱਲ ਵੀ ਕਹੀ ਕਿ ਉਨ੍ਹਾਂ ਦਾ ਮੂੰਹ ਨਾ ਖੁੱਲ੍ਹਵਾਇਆ ਜਾਵੇ ਕਿ ਕਿਹੜਾ ਨੇਤਾ ਕਿਵੇਂ ਹੈ ਅਤੇ ਕੀ ਕਰ ਰਿਹਾ ਹੈ ? ਉਨ੍ਹਾਂ ਕੋਲ ਸਭਦਾ ਚਿੱਠਾ ਹੈ, ਜਿਸ ਨੂੰ ਖੋਲ੍ਹਣ ਵਿਚ ਉਨ੍ਹਾਂ ਨੂੰ ਦੇਰ ਨਹੀਂ ਲੱਗੇਗੀ।

ਇਹ ਵੀ ਪੜ੍ਹੋ : ਇਸ ਪਰਿਵਾਰ ਦੇ ਦੁੱਖ ਬਾਰੇ ਜਾਣ ਹਰ ਕੋਈ ਇਹੀ ਕਹੇਗਾ, ਰੱਬ ਅਜਿਹਾ ਕਿਸੇ ਨਾਲ ਨਾ ਕਰੇ (ਵੀਡੀਓ)
ਈਮਾਨਦਾਰ ਵਿਅਕਤੀ ਝੂਠ ਤੇ ਗੁੱਸਾ ਬਰਦਾਸ਼ਤ ਨਹੀਂ ਕਰ ਸਕਦਾ
ਛਾਬੜਾ ਨੇ ਚਾਵਲਾ ਨੂੰ ਲਿਖੇ ਪੱਤਰ ਵਿਚ ਜਦੋਂ ਇਹ ਗੱਲ ਕਹੀ ਕਿ ਜੋ ਪੱਤਰ ਉਨ੍ਹਾਂ ਨੇ ਭੇਜਿਆ ਹੈ ਉਹ ਉਨ੍ਹਾਂ ਦਾ ਆਖ਼ਰੀ ਪੱਤਰ ਹੈ। ਇਸ ਤੋਂ ਕਿਆਸ ਲੱਗਣੇ ਸ਼ੁਰੂ ਹੋ ਗਏ ਸਨ ਕਿ ਛਾਬੜਾ ਕੁੱਝ ਵੱਡਾ ਕਦਮ ਚੁੱਕਣ ਵਾਲੇ ਹਨ। ਉਨ੍ਹਾਂ ਨੇ ਲਿਖਿਆ-ਇਕ ਈਮਾਨਦਾਰ ਵਿਅਕਤੀ ਕਦੇ ਵੀ ਗੁੱਸਾ ਅਤੇ ਝੂਠ ਨੂੰ ਬਰਦਾਸ਼ਤ ਨਹੀਂ ਕਰੇਗਾ। ਸਿਰ ਉੱਚਾ ਕਰ ਕੇ ਚਲਣਾ ਮਾਣ ਹੈ। ਅੱਜ ਮੈਂ ਕਾਂਗਰਸ ਦੀ ਮੁੱਢਲੀ ਮੈਂਬਰੀ ਤੋਂ ਅਸਤੀਫ਼ਾ ਦਿੰਦਾ ਹਾਂ।

ਇਹ ਵੀ ਪੜ੍ਹੋ : ਕੋਲਡ ਡ੍ਰਿੰਕ 'ਚ ਨਸ਼ਾ ਮਿਲਾ ਕੇ ਜਨਾਨੀ ਨਾਲ ਕੀਤਾ ਜਬਰ-ਜ਼ਿਨਾਹ, ਵੀਡੀਓ ਬਣਾ ਕਰਦਾ ਰਿਹਾ ਬਲੈਕਮੇਲ
ਕਿਸੇ ਪਾਰਟੀ ’ਚ ਨਹੀਂ ਜਾ ਰਿਹਾ, ਸਮਰਥਕਾਂ ਨਾਲ ਬੈਠਕ ਕਰ ਕੇ ਰਣਨੀਤੀ ਤੈਅ ਕਰਾਂਗਾ
ਛਾਬੜਾ ਨੇ ਅਸਤੀਫ਼ਾ ਅਜਿਹੇ ਸਮੇਂ ’ਤੇ ਦਿੱਤਾ ਹੈ ਜਦੋਂ ਕੁੱਝ ਹੀ ਮਹੀਨਿਆਂ ਵਿਚ ਚੰਡੀਗੜ੍ਹ ਨਿਗਮ ਦੀਆਂ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਛਾਬੜਾ ਪਾਰਟੀ ਛੱਡਣ ਨਾਲ ਕਾਂਗਰਸ ਨੂੰ ਨੁਕਸਾਨ ਚੁੱਕਣਾ ਪੈ ਸਕਦਾ ਹੈ। ਛਾਬੜਾ ਦਾ ਕਹਿਣਾ ਸੀ ਕਿ ਹਾਲੇ ਉਹ ਕਿਸੇ ਪਾਰਟੀ ਵਿਚ ਨਹੀਂ ਜਾ ਰਹੇ ਹਨ। ਉਹ ਆਪਣੇ ਸਮਰਥਕਾਂ ਨਾਲ ਬੈਠਕ ਕਰਨਗੇ, ਜਿਸ ਵਿਚ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News