ਪੇਪਰ ਦੇ ਕੇ ਸਕੂਲ ਬਾਹਰ ਖੜ੍ਹੇ ਵਿਦਿਆਰਥੀ ਨੂੰ ਵੱਢਿਆ
Monday, Mar 10, 2025 - 01:06 PM (IST)

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਸਿਵਲ ਲਾਈਨ ਸਕੂਲ ਦੇ ਬਾਹਰ ਪੇਪਰ ਦੇ ਕੇ ਖੜ੍ਹੇ ਵਿਦਿਆਰਥੀ ਦਾ ਕੁਝ ਹਮਲਾਵਰਾਂ ਨੇ ਕਿਰਪਾਨ ਮਾਰ ਕੇ ਕੰਨ ਵੱਢ ਦਿੱਤਾ। ਪੁਲਸ ਨੇ ਜ਼ਖਮੀ ਵਿਦਿਆਰਥੀ ਅਰਨਵੀਰ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਆਨੰਦ ਨਗਰ ਬੀ ਪਟਿਆਲਾ ਦੀ ਸ਼ਿਕਾਇਤ ’ਤੇ ਇਕ ਦਰਜਨ ਦੇ ਕਰੀਬ ਵਿਅਕਤੀਆਂ ਖਿਲਾਫ 118 (1), 115 (2), 351 (2), 191 (2) ਅਤੇ 190 ਬੀ. ਐੱਨ. ਐੱਸ. ਤਹਿਤ ਕੇਸ ਦਰਜ ਕੀਤਾ ਹੈ।
ਮੁਲਜ਼ਮਾਂ ’ਚ ਕੁਨਾਲ, ਵਰੁਣ ਵਾਸੀ ਊਧਮ ਸਿੰਘ ਨਗਰ ਝਿੱਲ ਪਟਿਆਲਾ, ਅਮਨਿੰਦਰ ਵਾਸੀ ਨੇੜੇ ਧਰਮਸ਼ਾਲਾ ਪਿੰਡ ਝਿੱਲ ਪਟਿਆਲਾ, ਕੈਡੀ, ਧਰੁਵ, ਅਰਮਾਨ ਵਾਸੀ ਸ਼ਹੀਦ ਉਧਮ ਸਿੰਘ ਨਗਰ ਅਤੇ 4-5 ਅਣਪਛਾਤੇ ਵਿਅਕਤੀ ਸ਼ਾਮਲ ਹਨ। ਅਰਨਵੀਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣਾ ਪੇਪਰ ਦੇਣ ਤੋਂ ਬਾਅਦ ਸਿਵਲ ਲਾਈਨ ਸਕੂਲ ਦੇ ਬਾਹਰ ਖੜ੍ਹਾ ਸੀ। ਉਕਤ ਵਿਅਕਤੀ ਮੋਟਰਸਾਈਕਲਾਂ ’ਤੇ ਆਏ ਅਤੇ ਉਸ ਦੀ ਕੁੱਟਮਾਰ ਕਰਨ ਲੱਗ ਪਏ। ਕੁਨਾਲ ਨੇ ਕਿਰਪਾਨ ਨਾਲ ਉਸ ’ਤੇ ਵਾਰ ਕੀਤਾ, ਜਿਸ ਕਾਰਨ ਉਸ ਦਾ ਕੰਨ ਕੱਟਿਆ ਗਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਰਾਰ ਹੋ ਗਏ। ਪੁਲਸ ਨੇ ਇਸ ਮਾਮਲੇ ’ਚ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।