ਚੰਗੀ ਖ਼ਬਰ : ਪਪੀਤੇ ਦੀ ਪੈਦਾਵਾਰ 'ਚ ਵਿਸ਼ਵ ਭਰ 'ਚੋਂ ਪਹਿਲੇ ਨੰਬਰ 'ਤੇ 'ਭਾਰਤ'

Wednesday, Jul 07, 2021 - 01:42 PM (IST)

ਲੁਧਿਆਣਾ (ਸਲੂਜਾ) : ਪਪੀਤਾ ਇਕ ਅਜਿਹਾ ਫਲ ਹੈ, ਜੋ ਮਨੁੱਖ ਦੀ ਸਿਹਤ ਲਈ ਬੇਹੱਦ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਪੈਦਾਵਾਰ ਗਰਮ ਇਲਾਕਿਆਂ ’ਚ ਹੁੰਦੀ ਹੈ। ਦੁਨੀਆਂ ਭਰ ਵਿਚ ਇਸ ਦੇ ਉਤਪਾਦਨ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਭਾਰਤ ਦਾ ਇਸ ਵਿਚ ਪਹਿਲਾ ਨੰਬਰ ਹੈ। ਜਦੋਂ ਕਿ ਬ੍ਰਾਜ਼ੀਲ, ਮੈਕਸੀਕੋ ਅਤੇ ਨਾਈਜ਼ੀਰੀਆ ਵੀ ਇਸ ਦੀ ਪੈਦਾਵਾਰ ਲਈ ਪ੍ਰਸਿੱਧ ਹਨ।

ਇਹ ਵੀ ਪੜ੍ਹੋ : ਜਵਾਈ ਦੀ ਧਮਕੀ ਦੇ ਅਗਲੇ ਹੀ ਦਿਨ ਸੜਨ ਕਾਰਨ ਧੀ ਦੀ ਮੌਤ, ਲਾਸ਼ ਹਸਪਤਾਲ 'ਚ ਛੱਡ ਭੱਜਿਆ ਸਹੁਰਾ ਪਰਿਵਾਰ
ਭਾਰਤ ਦੇ ਕਿਸ-ਕਿਸ ਸੂਬੇ ’ਚ ਹੁੰਦਾ ਹੈ ਉਤਪਾਦਨ
ਪੰਜਾਬ ਖੇਤੀਬਾੜੀ ਯੂਨਵਰਸਿਟੀ ਦੇ ਵਿਗਿਆਨੀਆਂ ਮੋਨਿਕਾ ਗੁਪਤਾ ਅਤੇ ਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਮਹਾਰਾਸ਼ਟਰ, ਕਰਨਾਟਕਾ, ਆਂਧਰਾ ਪ੍ਰਦੇਸ਼ ਅਤੇ ਉੜੀਸਾ ਮੁੱਖ ਸੂਬੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਖੇਤੀ ਵਖਰੇਵੇਂ ਤਹਿਤ ਇਸ ਦੀ ਕਾਸ਼ਤ ਵੱਧਣੀ ਸ਼ੁਰੂ ਹੋਈ ਹੈ।

ਇਹ ਵੀ ਪੜ੍ਹੋ : ਬਠਿੰਡਾ 'ਚ ਵੱਡੀ ਵਾਰਦਾਤ, ਸਾਬਕਾ ਗੈਂਗਸਟਰ 'ਕੁਲਵੀਰ ਨਰੂਆਣਾ' ਦਾ ਗੋਲੀਆਂ ਮਾਰ ਕੇ ਕਤਲ (ਤਸਵੀਰਾਂ)
ਰੈੱਡ ਲੇਡੀ ਕਿਸਮ ਦੀ ਸਿਫਾਰਿਸ਼
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਵੱਲੋਂ ਪਪੀਤੇ ਦੀ ਕਿਸਮ ਰੈੱਡ ਲੇਡੀ 786 ਦੀ (ਨੈੱਟ ਹਾਊਸ ਵਿਚ) ਕਾਸ਼ਤ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਹ ਕਿਸਮ ਦੋ ਲਿੰਗੀ (ਜਿਸ ਦੇ ਇਕ ਬੂਟੇ ’ਤੇ ਨਰ ਅਤੇ ਮਾਦਾ) ਫੁੱਲ ਹੁੰਦੇ ਹਨ। ਇਨ੍ਹਾਂ ਬੂਟਿਆਂ ਨੂੰ ਮਾਹਿਰਾਂ ਦੀਆਂ ਸ਼ਿਫਾਰਿਸ਼ਾਂ ਮੁਤਾਬਕ ਇਕ ਬੂਟੇ ਤੋਂ ਦੂਜੇ ਬੂਟੇ ਦੇ ਵਿਚ ਕੁਝ ਦੂਰੀ ’ਤੇ ਲਗਾਉਣ ਨਾਲ ਹੀ ਚੰਗੀ ਪੈਦਾਵਾਰ ਦੀ ਸੰਭਾਵਨਾ ਕੀਤੀ ਜਾ ਸਕਦੀ ਹੈ। ਇਕ ਬੂਟੇ ਤੋਂ ਵੱਧ ਤੋਂ ਵੱਧ ਔਸਤਨ ਝਾੜ 50 ਕਿੱਲੋ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪਪੀਤੇ ਦਾ ਵਿਸਥਾਰ ਕਰਨ ਲਈ ਕਿਸਾਨੀ ਲਈ ਜ਼ਰੂਰੀ ਹੈ ਕਿ ਪਨੀਰੀ ਤਿਆਰ ਕੀਤੀ ਜਾਵੇ। ਖੇਤੀ ਮਾਹਿਰਾਂ ਦੀ ਸਿਫਾਰਿਸ਼ ਮੁਤਾਬਕ ਹੀ ਪਪੀਤੇ ਦੇ ਬੂਟਿਆਂ ਨੂੰ ਪਾਣੀ, ਖਾਦ ਅਤੇ ਕੀੜੇਮਾਰ ਦਵਾਈਆਂ ਪਾਉਣ ਤਾਂ ਕਿ ਪਪੀਤੇ ਦੀ ਫ਼ਸਲ ਸੁਰੱਖਿਅਤ ਰਹਿ ਸਕੇ। ਪਪੀਤੇ ਦੀ ਚੰਗੀ ਪੈਦਾਵਾਰ ਲਈ ਪਾਣੀ ਨਿਕਾਸੀ ਦਾ ਉਚਿਤ ਪ੍ਰਬੰਧ ਕਰੇ।

ਇਹ ਵੀ ਪੜ੍ਹੋ : 'ਕੈਪਟਨ' ਨੇ ਸੋਨੀਆ ਅੱਗੇ ਰੱਖਿਆ 'ਸਿੱਧੂ' ਦੀਆਂ ਬਿਆਨਬਾਜ਼ੀਆਂ ਦਾ ਪੁਲੰਦਾ, ਬੋਲੇ ਹੁਣ ਬਰਦਾਸ਼ਤ ਕਰਨਾ ਸੰਭਵ ਨਹੀਂ
ਪਪੀਤੇ ਦੇ ਬੂਟੇ ਦੀ ਸੰਭਾਲ ਕਿਵੇਂ ਕਰੀਏ
ਜਦੋਂ ਵੀ ਤੁਸੀਂ ਪਪੀਤੇ ਦਾ ਬੂਟਾ ਲਗਾਉਂਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਹਰ ਸਮੇਂ ਜ਼ਮੀਨ ’ਤੇ ਪਾਣੀ ਨਹੀਂ ਰਹਿਣਾ ਚਾਹੀਦਾ। ਸਰਦੀ ਦੇ ਮੌਸਮ ’ਚ ਨਵੰਬਰ ਮਹੀਨੇ ਤੋਂ ਲੈ ਕੇ ਫਰਵਰੀ ਤੱਕ ਕੋਹਰੇ ਤੋਂ ਬਚਾ ਕੇ ਰੱਖਣਾ ਬੇਹੱਦ ਜ਼ਰੂਰੀ ਹੈ।
ਕਿਹੜੇ-ਕਿਹੜੇ ਵਿਟਾਮਿਨ ਹੁੰਦੇ ਹਨ ਪਪੀਤੇ ’ਚ
ਪੀ. ਏ. ਯੂ. ਦੇ ਇਨ੍ਹਾਂ ਵਿਗਿਆਨੀਆਂ ਨੇ ਦੱਸਿਆ ਕਿ ਪਪੀਤਾ ਵਿਟਾਮਿਨ-ਏ ਅਤੇ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਬਹੁ-ਕੀਮਤੀ ਐਨਜ਼ਾਈਮ ਵੀ ਹੁੰਦਾ ਹੈ, ਜੋ ਪ੍ਰੋਟੀਨ ਵਾਲੇ ਭੋਜਨ ਨੂੰ ਹਜ਼ਮ ਕਰਨ ’ਚ ਮਦਦ ਕਰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News