ਪੰਚਕੂਲਾ ਦੇ ਨਾਮ ਚਰਚਾ ਘਰ ਦੀ ਲੀਜ਼ ਰੱਦ ਕਰਨ ਦੀ ਤਿਆਰੀ

Wednesday, Oct 11, 2017 - 09:46 AM (IST)

ਪੰਚਕੂਲਾ ਦੇ ਨਾਮ ਚਰਚਾ ਘਰ ਦੀ ਲੀਜ਼ ਰੱਦ ਕਰਨ ਦੀ ਤਿਆਰੀ

ਪੰਚਕੂਲਾ (ਮੁਕੇਸ਼) - ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (ਹੁੱਡਾ) ਨੇ ਪੰਚਕੂਲਾ ਦੇ ਸੈਕਟਰ-23 'ਚ ਡੇਰਾ ਸੱਚਾ ਸੌਦਾ ਨੂੰ ਨਾਮ ਚਰਚਾ ਘਰ ਲਈ ਕਰੋੜਾਂ ਰੁਪਏ ਦੀ ਜ਼ਮੀਨ ਲੀਜ਼ 'ਤੇ ਦਿੱਤੀ ਸੀ ਪਰ ਪੁਲਸ ਸਰਚ ਦੌਰਾਨ ਨਾਮ ਚਰਚਾ ਘਰ 'ਚੋਂ ਲਾਠੀਆਂ ਤੇ ਹੋਰ ਹਥਿਆਰ ਮਿਲਣ ਮਗਰੋਂ ਹੁਣ ਹੁੱਡਾ ਨਾਮ ਚਰਚਾ ਘਰ ਨੂੰ ਰਿਜ਼ਿਊਮ ਕਰਨ ਦੀ ਤਿਆਰੀ ਕਰ ਰਹੀ ਹੈ। ਇਸਦੇ ਲਈ ਲੀਗਲ ਰਾਇ ਲਈ ਜਾ ਰਹੀ ਹੈ। ਕਿਸੇ ਵੀ ਸਮੇਂ ਹੁੱਡਾ ਨਾਮ ਚਰਚਾ ਘਰ ਨੂੰ ਰਿਜ਼ਿਊਮ ਕਰਨ ਦੇ ਆਰਡਰ ਜਾਰੀ ਕਰ ਸਕਦਾ ਹੈ।
ਪੰਚਕੂਲਾ ਦੇ ਡਿਪਟੀ ਕਮਿਸ਼ਨਰ ਆਫ ਪੁਲਸ (ਡੀ. ਸੀ. ਪੀ.) ਨੇ ਹੁੱਡਾ ਨੂੰ ਬਕਾਇਦਾ ਚਿੱਠੀ ਲਿਖੀ ਸੀ, ਜਿਸ 'ਚ ਉਨ੍ਹਾਂ ਸਪੱਸ਼ਟ ਲਿਖਿਆ ਸੀ ਕਿ ਸੈਕਟਰ-23 ਸਥਿਤ ਨਾਮ ਚਰਚਾ ਘਰ ਦੀ ਸਰਚ ਦੌਰਾਨ ਉਥੋਂ ਲਾਠੀਆਂ ਤੇ ਹੋਰ ਹਥਿਆਰ ਬਰਾਮਦ ਹੋਏ ਹਨ, ਜਦੋਂਕਿ ਹੁੱਡਾ ਨੇ ਇਹ ਜਗ੍ਹਾ ਸਤਿਸੰਗ ਕਰਨ ਲਈ ਡੇਰੇ ਨੂੰ ਲੀਜ਼ 'ਤੇ ਦਿੱਤੀ ਸੀ।
ਡੀ. ਸੀ. ਪੀ. ਦੀ ਚਿੱਠੀ ਤੋਂ ਬਾਅਦ ਹੁੱਡਾ ਅਧਿਕਾਰੀ ਹਰਕਤ 'ਚ ਆਏ ਤੇ ਜ਼ਮੀਨ ਲੀਜ਼ 'ਤੇ ਦਿੰਦੇ ਸਮੇਂ ਕਲਾਜ ਦੀ ਡੂੰਘਾਈ ਨਾਲ ਪੜਤਾਲ ਕੀਤੀ, ਜਿਸ 'ਚ ਸਪੱਸ਼ਟ ਲਿਖਿਆ ਹੋਇਆ ਸੀ ਕਿ ਇਥੇ ਨਾਮ ਚਰਚਾ ਦੇ ਇਲਾਵਾ ਕੋਈ ਹੋਰ ਐਕਟੀਵਿਟੀ ਨਹੀਂ ਕੀਤੀ ਜਾ ਸਕਦੀ ਪਰ ਪੰਚਕੂਲਾ ਦੇ ਡੇਰਾ ਇੰਚਾਰਜ ਤੇ ਹੋਰਨਾਂ ਸਮਰਥਕਾਂ ਨੇ ਕਾਨੂੰਨ ਨੂੰ ਨਜ਼ਰਅੰਦਾਜ਼ ਕਰਕੇ ਨਾਮ ਚਰਚਾ ਘਰ 'ਚ ਲਾਠੀਆਂ ਤੇ ਹੋਰ ਹਥਿਆਰ ਰੱਖ ਲਏ। ਇਸੇ ਗ੍ਰਾਊਂਡ 'ਤੇ ਹੁਣ ਹੁੱਡਾ ਨਾਮ ਚਰਚਾ ਘਰ ਨੂੰ ਰਿਜ਼ਿਊਮ ਕਰਨ ਦੀ ਤਿਆਰੀ ਕਰ ਰਿਹਾ ਹੈ।


Related News