ਪੰਚਾਇਤਾਂ ਨੂੰ ਦਿੱਤੀ ਗ੍ਰਾਂਟ ਦੇ 1-1 ਪੈਸੇ ਦਾ ਲਿਆ ਜਾਵੇਗਾ ਹਿਸਾਬ : ਧਾਲੀਵਾਲ

Thursday, Mar 31, 2022 - 04:06 PM (IST)

ਜਲੰਧਰ : ਪੇਂਡੂ ਤੇ ਪੰਚਾਇਤੀ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੰਤਰੀ ਬਣਨ ਤੋਂ ਬਾਅਦ ਬੀਤੇ ਕੱਲ੍ਹ ਪਹਿਲੀ ਵਾਰ ਜਲੰਧਰ ਪੁੱਜੇ, ਜਿੱਥੇ ਉਨ੍ਹਾਂ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਤੇ ਜਨਰਲ ਸਕੱਤਰ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਪਿੰਡਾਂ 'ਚ ਵਸਦਾ ਹੈ, ਇਸ ਲਈ ਪਿੰਡਾਂ ਦਾ ਵਿਕਾਸ ਬਹੁਤ ਜ਼ਰੂਰੀ ਹੈ। ਗ੍ਰਾਮ ਪੰਚਾਇਤਾਂ ਦਾ ਜੋ ਸੰਕਲਪ ਸੀ, ਉਹ ਪਿਛਲੀਆਂ ਸਰਕਾਰਾਂ ਨੇ ਖ਼ਤਮ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਪਹਿਲੀ ਵਾਰ ਬਣਨਗੀਆਂ NRI ਲਈ ਵਿਸ਼ੇਸ਼ ਅਦਾਲਤ

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿਛਲੇ ਸਮੇਂ 'ਚ ਪੇਂਡੂ ਖੇਤਰਾਂ ਲਈ ਜੋ ਵੀ ਗ੍ਰਾਂਟਾਂ ਜਾਰੀ ਹੋਈਆਂ, ਉਸ ਦਾ ਕੋਈ ਰਿਕਾਰਡ ਨਹੀਂ ਹੈ। ਪਿੰਡਾਂ 'ਚ ਵਿਕਾਸ ਕਾਰਜਾਂ ਦਾ ਮਾੜਾ ਹਾਲ ਹੈ। ਹੁਣ ਪਿਛਲੀਆਂ ਸਰਕਾਰਾਂ ਵਾਂਗ ਕੰਮ ਨਹੀਂ ਚੱਲੇਗਾ। ਕੇਂਦਰ ਸਰਕਾਰ ਨੇ ਇਸੇ ਕਰਕੇ ਪੇਂਡੂ ਖੇਤਰਾਂ ਲਈ ਆਉਣ ਵਾਲੀਆਂ ਗ੍ਰਾਂਟਾਂ ਰੋਕੀਆਂ ਹੋਈਆਂ ਹਨ ਕਿਉਂਕਿ ਗ੍ਰਾਂਟਾਂ ਦੀ ਵਰਤੋਂ ਦਾ ਕੋਈ ਰਿਕਾਰਡ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਵੀ ਸਰਪੰਚ ਰਿਹਾ ਹਾਂ ਪਰ ਕੰਮ ਵਿਚ ਕੁਤਾਹੀ ਬਰਦਾਸ਼ਤ ਨਹੀਂ ਕਰਾਂਗਾ। ਹਰ ਪੰਚਾਇਤ ਤੋਂ ਰਿਪੋਰਟ ਲਈ ਜਾਵੇਗੀ ਕਿ ਉਨ੍ਹਾਂ ਨੂੰ ਦਿੱਤਾ ਪੈਸਾ ਕਿੱਥੇ ਖਰਚਿਆ ਹੋਇਆ।

ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਨੇ ਸੰਸਦ 'ਚ ਚੁੱਕਿਆ ਬਠਿੰਡਾ ਹਵਾਈ ਅੱਡੇ ਦਾ ਮੁੱਦਾ

ਧਾਲੀਵਾਲ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਪਿੰਡਾਂ 'ਚ ਵਿਕਾਸ ਕਾਰਜਾਂ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਦਿੱਤੇ ਗਏ ਸਨ ਪਰ ਇਹ ਪਤਾ ਨਹੀਂ ਸੀ ਲੱਗਦਾ ਕਿ ਪੈਸਾ ਜਾ ਕਿੱਥੇ ਰਿਹਾ ਹੈ। ਇਹੀ ਕਾਰਨ ਹੈ ਪਿੰਡਾਂ ਦਾ ਵਿਕਾਸ ਨਹੀਂ ਹੋ ਪਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਐੱਨ. ਆਰ. ਆਈ., ਪਸ਼ੂ-ਪਾਲਣ ਤੇ ਪੰਚਾਇਤੀ ਵਿਭਾਗ ਹਨ। ਆਉਣ ਵਾਲੇ ਦਿਨਾਂ 'ਚ ਅਸੀਂ ਫਿਰ ਤੋਂ ਗ੍ਰਾਮ ਸਭਾਵਾਂ ਸ਼ੁਰੂ ਕਰਨ ਜਾ ਰਹੇ ਹਾਂ, ਅਸੀਂ ਪਿੰਡਾਂ ਵਿਚ ਬੀ. ਡੀ. ਪੀ. ਓਜ਼ ਤਾਇਨਾਤ ਕਰਕੇ ਵਿਦੇਸ਼ ਗਏ ਭਾਰਤੀਆਂ ਦਾ ਡਾਟਾ ਇਕੱਠਾ ਕਰਾਂਗੇ ਤੇ ਉਨ੍ਹਾਂ ਤੋਂ ਪਿੰਡਾਂ ਦੇ ਵਿਕਾਸ ਲਈ ਮਦਦ ਲਵਾਂਗੇ।


Harnek Seechewal

Content Editor

Related News