ਪੰਚਾਇਤੀ ਖੇਡ ਗਰਾਊਂਡ ’ਚੋਂ ਭੇਤਭਰੇ ਹਾਲਤ ’ਚ ਬਰਾਮਦ ਹੋਈ ਨੌਜਵਾਨ ਦੀ ਲਾਸ਼

Tuesday, May 18, 2021 - 09:49 AM (IST)

ਪੰਚਾਇਤੀ ਖੇਡ ਗਰਾਊਂਡ ’ਚੋਂ ਭੇਤਭਰੇ ਹਾਲਤ ’ਚ ਬਰਾਮਦ ਹੋਈ ਨੌਜਵਾਨ ਦੀ ਲਾਸ਼

ਚਵਿੰਡਾ ਦੇਵੀ (ਬਲਜੀਤ)- ਚਵਿੰਡਾ ਦੇਵੀ ਦੇ ਨਜ਼ਦੀਕੀ ਪੈਂਦੇ ਪਿੰਡ ਭੋਆ ਫਤਿਹਗੜ੍ਹ ਵਿਖੇ ਸਥਿਤ ਪੰਚਾਇਤੀ ਖੇਡ ਗਰਾਊਂਡ ’ਚੋਂ ਨੋਜਵਾਨ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ  ਵਜੋਂ ਹੋਈ ਹੈ।

ਪੜ੍ਹੋ ਇਹ ਵੀ ਖਬਰ - ਸ਼ਰਾਬ ਪੀਣ ਤੋਂ ਰੋਕਣਾ ਪਿਆ ਮਹਿੰਗਾ, 70 ਸਾਲਾ ਬਜ਼ੁਰਗ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

ਜਾਣਕਾਰੀ ਅਨੁਸਾਰ ਮ੍ਰਿਤਕ ਹਰਪ੍ਰੀਤ ਸਿੰਘ ਦੇ ਪਿਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾ ਦਾ ਮੁੰਡਾ ਆਪਣੇ ਦੋਸਤਾ ਨਾਲ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਘਰ ਵਾਪਸ ਨਾ ਆਉਣ ’ਤੇ ਉਨ੍ਹਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਸਾਨੂੰ ਪਤਾ ਲੱਗਾ ਕਿ ਹਰਪ੍ਰੀਤ ਦੀ ਲਾਸ਼ ਪਿੰਡ ਭੋਇਆ ਫਤਿਹਗੜ੍ਹ ਦੀ ਪੰਚਾਇਤੀ ਗਰਾਊਂਡ ’ਚ ਪਈ ਹੈ। ਉਨ੍ਹਾਂ ਉਥੇ ਜਾ ਕੇ ਵੇਖਿਆ ਤਾਂ ਹਰਪ੍ਰੀਤ ਦੇ ਸਰੀਰ ’ਤੇ ਸੱਟਾ ਦੇ ਨਿਸ਼ਾਨ ਸਨ ਅਤੇ ਉਸਦੀ ਮੌਤ ਹੋ ਚੁੱਕੀ ਸੀ। 

ਪੜ੍ਹੋ ਇਹ ਵੀ ਖਬਰ - ਹੈਵਾਨੀਅਤ ਦੀ ਹੱਦ ਪਾਰ : 15 ਸਾਲਾ ਕੁੜੀ ਦਾ ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਬਿਨਾ ਸਿਰ ਤੋਂ ਮਿਲੀ ਲਾਸ਼

ਇਸ ਘਟਨਾ ਦੇ ਬਾਰੇ ਉਨ੍ਹਾਂ ਤੁਰੰਤ ਪੁਲਸ ਥਾਣਾ ਕੱਥੂਨੰਗਲ ਨੂੰ ਸੂਚਿਤ ਕੀਤਾ। ਇਸ ਮੌਕੇ ਪੁੱਜੇ ਏ. ਐੱਸ. ਆਈ. ਅਜੀਤ ਸਿੰਘ ਮੂਧਲ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)


author

rajwinder kaur

Content Editor

Related News