ਕਿਸਾਨ ਅੰਦੋਲਨ ਦੇ ਚੱਲਦੇ ‘ਪੰਜੇ ਕੇ ਉਤਾਡ਼’ ਦੀ ਪੰਚਾਇਤ ਵਲੋਂ ਅਨੋਖਾ ਮਤਾ ਪਾਸ
Monday, Feb 22, 2021 - 03:47 PM (IST)
ਗੁਰੂਹਰਸਹਾਏ (ਆਵਲਾ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸਮੂਹ ਗ੍ਰਾਮ ਪੰਚਾਇਤ ‘ਪੰਜੇ ਕੇ ਉਤਾੜ’ ਵੱਲੋਂ ਦਿੱਲੀ ਅਦੋਲਨ ਸਬੰਧੀ ਗੁਰਦੁਆਰਾ ਬਾਬਾ ਭੁੰਮਣ ਸ਼ਾਹ ’ਚ ਮੀਟਿੰਗ ਕਰਕੇ ਅਨੋਖਾ ਮਤਾ ਪਾਸ ਕੀਤਾ ਗਿਆ। ਮਤੇ ਪਾਸ ਦੌਰਾਨ ਸਾਫ਼ ਕਿਹਾ ਗਿਆ ਕਿ ਦਿੱਲੀ ਅੰਦੋਲਨ ਲਈ ਹਰੇਕ ਪਰਿਵਾਰ ਦਾ ਇਕ ਮੈਂਬਰ ਦਿੱਲੀ ’ਚ ਇੱਕ ਹਫ਼ਤੇ ਲਈ ਜਾਵੇਗਾ। ਜੇਕਰ ਵਾਰੀ ਆਉਣ ’ਤੇ ਉਹ ਦਿੱਲੀ ਨਹੀਂ ਜਾਵੇਗਾ ਤਾਂ ਉਸ ਤੋਂ 2100 ਰੁਪਏ ਫੰਡ ਲਿਆ ਜਾਵੇਗਾ। ਜੇਕਰ ਪਰਿਵਾਰ ਵਲੋਂ ਫੰਡ ਵੀ ਨਾ ਦਿੱਤਾ ਗਿਆ ਤਾਂ ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਅਤੇ ਉਸ ਦੇ ਦਰਵਾਜ਼ੇ ਅੱਗੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾਵੇਗਾ। ਨਾਲ ਹੀ ਕਿਹਾ ਗਿਆ ਕਿ ਉਸ ਦੇ ਕਿਸੇ ਵੀ ਸਰਕਾਰੀ ਕੰਮ ਵਾਸਤੇ ਦਸਖ਼ਤ ਸਰਪੰਚ ਅਤੇ ਨੰਬਰਦਾਰ ਕੋਈ ਨਹੀਂ ਕਰੇਗਾ।
ਇਹ ਵੀ ਪੜ੍ਹੋ : ‘ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਹਿਮਾਚਲ, ਪੰਜਾਬ ਤੇ ਹਰਿਆਣਾ ’ਚ ਹੋਵੇਗੀ ਕਾਂਗਰਸ ਦੀ ਜਿੱਤ’
ਇਹ ਮਤਾ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਨੇਕ ਰਾਜ, ਸੋਹਣ ਲਾਲ ਨੰਬਰਦਾਰ ,ਮੁਰਾਰੀ ਲਾਲ ਨੰਬਰਦਾਰ, ਅੰਗਰੇਜ਼ ਸਿੰਘ ਨੰਬਰਦਾਰ ਅਤੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਪ੍ਰਧਾਨ ਸੁਖਦੇਵ ਢੋਟ ਦੀ ਮੌਜੂਦਗੀ ’ਚ ਪਾਇਆ ਗਿਆ। ਇਨ੍ਹਾਂ ਨੇ ਇਸ ਮਤੇ ’ਤੇ ਅਮਲ ਕਰਨ ਦੀ ਅਪੀਲ ਕੀਤੀ। ਇਸ ਮੀਟਿੰਗ ’ਚ ਮਾਸ਼ਟਰ ਪੂਰਨ ਚੰਦ, ਸੁਭਾਸ਼ ਮੁੱਤੀ, ਵਿਕਰਮ ਢੋਟ, ਹਰਨਾਮ ਚੰਦ ,ਮੰਗਲ ਦਾਸ,ਹੰਸ ਰਾਜ,ਰਕੇਸ਼ ਢੋਟ, ਸੁਖਦਿਆਲ, ਸੁਰਜੀਤ ਬੱਟੀ, ਜੈੰ ਚੰਦ, ਸ਼ਾਮ ਲਾਲ, ਲਛਮਣ ਦਾਸ, ਸਤਨਾਮ ਚੰਦ,ਸ਼ਗਨ ਲਾਲ, ਅਸ਼ੋਕ ਕੁਮਾਰ, ਬਲਦੇਵ ਕੁੱਕੜ, ਸੋਹਣ ਲਾਲ, ਭਜਨ ਲਾਲ, ਹੰਸ ਰਾਜ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ : ਸਿੱਖਿਆ ਮਹਿਕਮੇ ਨੇ ਪ੍ਰਾਈਵੇਟ ਸਕੂਲਾਂ ਦੀ ਕਾਰਸਪਾਂਡੈਂਟ ਪ੍ਰਵਾਨਗੀ ਦਾ ਪ੍ਰਾਸੈੱਸ ਕੀਤਾ ਆਨਲਾਈਨ
ਨੋਟ — ਪੰਚਾਇਤ ਵਲੋਂ ਮਤਾ ਪਾਸ ਕਰਨ ਸਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ