ਪੰਜਾਬ ਦੇ ਇਸ ਪਿੰਡ ਨੂੰ ਮਿਲਿਆ ਕੈਨੇਡੀਅਨ ਸਰਪੰਚ (ਵੀਡੀਓ)

Wednesday, Dec 26, 2018 - 11:32 AM (IST)

ਬਰਨਾਲਾ(ਪੁਨੀਤ)— ਪੰਜਾਬ ਵਿਚ ਪੰਚਾਇਤੀ ਚੋਣਾਂ ਦੇ ਚਲਦੇ ਰਾਜਨੀਤੀ ਅਤੇ ਗੁੱਟਬਾਜ਼ੀ ਸਿਖਰ 'ਤੇ ਹੈ। ਉਥੇ ਹੀ ਬਰਨਾਲਾ ਦਾ ਇਕ ਪਿੰਡ ਮਿਸਾਲ ਬਣ ਕੇ ਉਭਰਿਆ ਹੈ, ਜਿੱਥੇ ਪਿੰਡ ਦੇ ਵਿਕਾਸ ਦਾ ਬੀੜਾ ਹੁਣ ਐੱਨ. ਆਰ. ਆਈ ਨੇ ਆਪਣੇ ਮੋਢਿਆਂ 'ਤੇ ਚੁੱਕ ਲਿਆ ਹੈ। ਬਰਨਾਲਾ ਦੇ ਪਿੰਡ ਟੱਲੇਵਾਲ 'ਚ ਪਿੰਡ ਵਾਸੀਆਂ ਨੇ ਪੂਰੇ ਪਿੰਡ ਨੂੰ ਛੱਡ ਕੇ ਕੈਨੇਡੀਅਨ ਐੱਨ. ਆਰ. ਆਈ. ਹਰਸ਼ਰਨ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਇਸ ਪਿੰਡ ਨੂੰ ਕੈਨੇਡੀਅਨ ਸਰਪੰਚ ਮਿਲ ਗਿਆ। ਹਰਸ਼ਰਨ ਸਿੰਘ ਆਪਣੇ ਪਰਿਵਾਰ ਸਮੇਤ 20 ਸਾਲਾ ਤੋਂ ਕੈਨੇਡਾ ਵਿਚ ਰਹਿ ਰਿਹਾ ਹੈ। ਪਿੰਡ ਦੀ ਸੇਵਾ ਕਰਨ ਦਾ ਜਨੂੰਨ ਉਸ ਨੂੰ ਵਿਦੇਸ਼ ਤੋਂ ਪਿੰਡ ਦੀਆਂ ਗਲੀਆਂ ਤੱਕ ਲੈ ਆਇਆ। ਪਿੰਡ ਦਾ ਨਵਾਂ ਸਰਪੰਚ ਆਪਣੇ ਪਿੰਡ ਦਾ ਵਿਕਾਸ ਕੈਨੇਡਾ ਦੀ ਤਰਜ਼ 'ਤੇ ਕਰਨਾ ਚਾਹੁੰਦਾ ਹੈ। ਉਸ ਨੇ ਦੱਸਿਆ ਕਿ ਲੋਕਾਂ ਵਲੋਂ ਜਤਾਏ ਗਏ ਭਰੋਸੇ 'ਤੇ ਉਹ ਖਰਾ ਉਤਰਨ ਦੀ ਕੋਸ਼ਿਸ਼ ਕਰੇਗਾ ਅਤੇ ਆਪਣੇ ਪਿੰਡ ਨੂੰ ਦੂਜੇ ਪਿੰਡਾਂ ਲਈ ਮਿਸਾਲ ਬਣਾਏਗਾ।

PunjabKesari

ਉੱਧਰ ਹਮੀਦੀ ਪਿੰਡ 'ਚ ਵੀ ਐੱਨ ਆਰ. ਆਈ ਪਰਿਵਾਰ ਪਿੰਡ ਦੇ ਵਿਕਾਸ ਲਈ ਅੱਗੇ ਆਇਆ ਹੈ। ਅਮਰੀਕਾ ਦੀ ਐੱਨ. ਆਰ. ਆਈ. ਸੁਦੇਸ਼ ਰਾਣੀ ਸਰਪੰਚੀ ਦੀ ਚੋਣ ਲੜ ਰਹੀ ਹੈ। ਉਸ ਦਾ ਸੁਪਨਾ ਪਿੰਡ ਨੂੰ ਸਾਫ-ਸੁਥਰਾ 'ਤੇ ਖੁਸ਼ਹਾਲ ਬਣਾਉਣਾ ਹੈ ਤੇ ਇਸ ਕੰਮ ਵਿਚ ਉਸ ਦਾ ਪੂਰਾ ਪਰਿਵਾਰ ਉਸ ਦਾ ਸਾਥ ਦੇ ਰਿਹਾ ਹੈ। ਪਿੰਡ ਟੱਲੇਵਾਲ ਨੇ ਤਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਦੀ ਡੋਰ ਐੱਨ. ਆਰ. ਆਈ ਦੇ ਹੱਥ ਫੜਾ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਹਮੀਦੀ ਪਿੰਡ ਦੇ ਲੋਕ ਐੱਨ. ਆਰ. ਆਈ 'ਤੇ ਭਰੋਸਾ ਜਤਾਉਂਦੇ ਹਨ ਜਾਂ ਨਹੀਂ, ਜਿਸ ਦਾ ਪਤਾ 30 ਦਸੰਬਰ ਨੂੰ ਲੱਗ ਜਾਵੇਗਾ। ਖੈਰ ਅਸੀਂ ਤਾਂ ਇਹੀ ਕਹਾਂਗੇ ਜੋ ਵਾਅਦਾ ਕਿਆ ਵੋ ਨਿਭਾਨਾ ਪੜੇਗਾ। ਕੈਨੇਡਾ ਹੋਵੇ ਜਾਂ ਅਮਰੀਕਾ, ਲੋੜ ਪਿੰਡ ਨੂੰ ਪਈ ਤਾਂ ਆਉਣਾ ਪਵੇਗਾ।


author

cherry

Content Editor

Related News