ਸੁਲਤਾਨਪੁਰ ਲੋਧੀ ''ਚ ਪਿੰਡ ਗਿੱਲਾਂ ਦੇ ਇਕ ਧੜੇ ਵੱਲੋਂ ਵੋਟਾਂ ਦਾ ਬਾਈਕਾਟ

Sunday, Dec 30, 2018 - 12:23 PM (IST)

ਸੁਲਤਾਨਪੁਰ ਲੋਧੀ ''ਚ ਪਿੰਡ ਗਿੱਲਾਂ ਦੇ ਇਕ ਧੜੇ ਵੱਲੋਂ ਵੋਟਾਂ ਦਾ ਬਾਈਕਾਟ

ਸੁਲਤਾਨਪੁਰ ਲੋਧੀ (ਸੋਢੀ)— ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਗਿੱਲਾਂ ਵਿਖੇ ਅੱਜ ਪੰਚਾਇਤੀ ਚੋਣਾਂ ਦੌਰਾਨ ਇਕ ਧੜੇ ਵੱਲੋਂ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗਿੱਲ ਦੇ ਸਰਪੰਚ ਦੀ ਚੋਣ ਲਈ ਪਹਿਲਾਂ ਸਰਬਸੰਮਤੀ ਹੋਈ ਸੀ ਅਤੇ ਨਰਿੰਦਰ ਸਿੰਘ ਗਿੱਲ ਨੂੰ ਸਰਪੰਚ ਚੁਣਿਆ ਗਿਆ ਸੀ ਪਰ ਬਾਅਦ 'ਚ ਪਿੰਡ ਦੇ ਇਕ ਧੜੇ ਵੱਲੋਂ ਸਰਪੰਚ ਦੇ ਉਮੀਦਵਾਰ ਵਜੋਂ ਇਕ ਵਿਅਕਤੀ ਦੇ ਨਾਮਜ਼ਦਗੀ ਪੱਤਰ ਭਰੇ ਗਏ ਜੋ ਕਿ ਕਿਸੇ ਕਾਰਨ ਰੱਦ ਹੋ ਗਏ ਸਨ।

ਇਸ ਪਿੰਡ 'ਚ ਚਾਰ ਪੰਚਾਂ ਦੀ ਚੋਣ ਲਈ ਵੋਟਾਂ ਪੋਲ ਹੋ ਰਹੀਆਂ ਹਨ । ਜਦੋਂ ਇਸ ਸੰਬੰਧੀ ਨਵੇਂ ਚੁਣੇ ਗਏ ਸਰਪੰਚ ਨਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਪਿੰਡ 'ਚ ਪਿਛਲੇ ਕਈ ਸਾਲਾਂ ਤੋਂ ਪਹਿਲਾਂ ਸਰਬਸੰਮਤੀ ਹੁੰਦੀ ਹੈ ਅਤੇ ਬਾਅਦ 'ਚ ਕੁਝ ਲੋਕ ਮੁੱਕਰ ਜਾਂਦੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਵਿਰੋਧੀ ਧੜੇ ਨੂੰ ਅੱਜ ਪਤਾ ਚੱਲ ਗਿਆ ਕਿ ਵੋਟਾਂ ਪੈਣ ਨਾਲ ਉਨ੍ਹਾਂ ਦੀ ਹਾਰ ਪੱਕੀ ਹੈ ਤਾਂ ਉਨ੍ਹਾਂ ਨੇ ਅੱਜ ਸਵੇਰੇ ਵੋਟਾਂ ਦਾ ਬਾਈਕਾਟ ਦਾ ਡਰਾਮਾ ਰਚਿਆ ਹੈ।


author

shivani attri

Content Editor

Related News