ਬਲਾਕ ਵਲਟੋਹਾ ''ਚ 5 ਪੰਚਾਇਤਾਂ ''ਤੇ ਹੀ ਹੋਣਗੀਆਂ ਚੋਣਾਂ
Saturday, Dec 29, 2018 - 06:10 PM (IST)

ਅਮਰਕੋਟ (ਸਨਦੀਪ ਕੁਮਾਰ) : ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਬਲਾਕ ਵਲਟੋਹਾ ਦੇ ਸਿਰਫ ਪੰਜਾ ਪੰਚਾਇਤਾਂ 'ਤੇ ਚੋਣਾਂ ਹੋਣਗੀਆਂ। ਬੀ. ਡੀ. ਓ. ਲਾਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਬਾਲਕ ਵਲਟੋਹਾ 'ਚ 78 ਕੁੱਲ ਪੰਚਾਇਤਾਂ ਹਨ, ਜਿਨ੍ਹਾਂ ਵਿਚ 46 ਪੰਚਾਇਤਾਂ 'ਤੇ ਸਰਬਸੰਮਤੀ ਅਤੇ 21ਬਿਨਾਂ ਮੁਕਾਬਲੇ ਜੇਤੂ ਹਨ। ਉਨ੍ਹਾਂ ਦੱਸਿਆ ਕਿ ਬਾਹਦਰ ਨਗਰ, ਤਾਰਾ ਸਿੰਘ, ਆਸਲ ਜੀਵਨ ਸਿੰਘ, ਘਰਿਆਲਾ ਖੁਰਦ 'ਚ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਵਿਚ ਅਧਿਕਾਰੀਆਂ ਨੇ ਪੂਰੀ ਤਿਆਰੀ ਕਰ ਲਈ ਹੈ।
ਉਨ੍ਹਾਂ ਦੱਸਿਆ ਕਿ ਸਖਤ ਪ੍ਰਬੰਧਾਂ ਅਤੇ ਅਮਨ-ਅਮਾਨ ਨਾਲ ਚੋਣ ਕਰਵਾਉਣ ਲਈ ਭਾਰੀ ਪੁਲਸ ਫੋਰਸ ਵੀ ਲਗਾਏ ਗਈ ਹੈ। ਉਨ੍ਹਾਂ ਦੱਸਿਆਂ ਕਿ ਪੋਲਿੰਗ ਅਤੇ ਪੁਲਸ ਪਾਰਟੀ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਵੀ ਲਗਾਈਆਂ ਗਈਆਂ ਹਨ।