ਪਲਸੌਰਾ ’ਚ ਵਿਅਕਤੀ ਨੇ ਲਾਇਆ ਫਾਹ, ਮੌਤ
Wednesday, Aug 15, 2018 - 06:49 AM (IST)
ਚੰਡੀਗਡ਼੍ਹ, (ਸੁਸ਼ੀਲ)- ਪਲਸੌਰਾ ਸਥਿਤ ਮਕਾਨ ’ਚ 37 ਸਾਲਾ ਵਿਅਕਤੀ ਨੇ ਮੰਗਲਵਾਰ ਸ਼ਾਮ ਪੱਖੇ ਨਾਲ ਫਾਹ ਲਾ ਲਿਆ। ਘਰੋਂ ਬਾਹਰ ਨਾ ਆਉਣ ’ਤੇ ਗੁਆਢੀਆਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਵਿਅਕਤੀ ਨੂੰ ਫਾਹ ਤੋਂ ਉਤਾਰਿਆ ਅਤੇ ਸੈਕਟਰ-16 ਜਨਰਲ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਸ਼ਿਵ ਕੁਮਾਰ ਦੇ ਰੂਪ ’ਚ ਹੋਈ। ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਸੈਕਟਰ 39 ਥਾਣਾ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਹੈ।
