ਪੰਜਾਬ ਦੇ ਮਸ਼ਹੂਰ ਪੈਲੇਸ 'ਚ ਚੱਲ ਰਹੇ ਵਿਆਹ ਪੈ ਗਿਆ ਭੜਥੂ, ਲਾੜੀ ਦੇ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ
Monday, Feb 03, 2025 - 03:36 PM (IST)
ਕੁਰਾਲੀ (ਬਠਲਾ) : ਰੋਪੜ ਰੋਡ ’ਤੇ ਪਿੰਡ ਬਨਮਾਜਰਾ ਕੋਲ ਮਸ਼ਹੂਰ ਪੈਲੇਸ ’ਚ ਚੱਲ ਰਹੇ ਵਿਆਹ ਸਮਾਗਮ ਵਿਚ ਚੋਰ ਲੜਕੀ ਦੇ ਪਿਤਾ ਦਾ ਗਹਿਣਿਆਂ ਅਤੇ ਪੈਸਿਆਂ ਵਾਲਾ ਬੈਗ ਚੋਰੀ ਕਰਕੇ ਫ਼ਰਾਰ ਹੋ ਗਏ। ਇਸ ਕਾਰਨ ਪਰਿਵਾਰ ਦਾ ਲਗਭਗ 35 ਲੱਖ ਦਾ ਨੁਕਸਾਨ ਹੋ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਮਨਜੀਤ ਸਿੰਘ ਨਿਵਾਸੀ ਸੰਗਾਲਾ ਨੇ ਦੱਸਿਆ ਕਿ ਬਨਮਾਜਰਾ ਸਥਿਤ ਗਰੈਂਡ ਆਰਕਿਡ ਪੈਲੇਸ ’ਚ ਉਨ੍ਹਾਂ ਦੀ ਲੜਕੀ ਦਾ ਵਿਆਹ ਸਮਾਗਮ ਚੱਲ ਰਿਹਾ ਸੀ ਅਤੇ ਉਹ ਮਹਿਮਾਨਾਂ ਨੂੰ ਮਿਲ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਮਹਿਮਾਨਾਂ ਵੱਲੋਂ ਮਿਲਣ ਤੋਂ ਬਾਅਦ ਉਹ ਸੋਫੇ 'ਤੇ ਉੱਠੇ ਅਤੇ ਗਹਿਣੇ ਤੇ ਪੈਸਿਆਂ ਨਾਲ ਭਰਿਆ ਬੈਗ ਗਾਇਬ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਮੁਫ਼ਤ ਰਾਸ਼ਨ ਨੂੰ ਲੈ ਕੇ ਖੜ੍ਹੀ ਹੋਈ ਵੱਡੀ ਮੁਸੀਬਤ
ਇਸ ਦੌਰਾਨ ਜਦੋਂ ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰੇ ਵੇਖੇ ਤਾਂ ਦੋ ਨੌਜਵਾਨ ਬੈਗ ਲੈ ਕੇ ਬਾਹਰ ਨਿਕਲਦੇ ਦਿਖੇ। ਉਨ੍ਹਾਂ ਨੇ ਦੱਸਿਆ ਕਿ ਬੈਗ ਚੁੱਕਣ ਤੋਂ ਪਹਿਲਾਂ ਚੋਰਾਂ ਨੇ ਪਹਿਲਾਂ ਕੋਟ ਉਤਾਰ ਕੇ ਬੈਗ ਉੱਤੇ ਰੱਖ ਦਿੱਤਾ ਅਤੇ ਮੌਕਾ ਵੇਖਦੇ ਹੀ ਉਸ ’ਚ ਛੁਪਾ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੈਗ ’ਚ ਲੜਕੀ ਦੇ ਗਹਿਣੇ ਅਤੇ ਸ਼ਗਨ ਦੇ ਪੈਸੇ ਸਨ, ਜੋ ਲਗਭਗ 30-35 ਲੱਖ ਰੁਪਏ ਦੇ ਕਰੀਬ ਸਨ। ਸੀ.ਸੀ.ਟੀ.ਵੀ. ਉੱਚੇ ਹੋਣ ਕਾਰਨ ਚੋਰ ਪਹਿਚਾਣੇ ਨਹੀਂ ਜਾ ਰਹੇ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਸੀ.ਸੀ.ਟੀ.ਵੀ. ਕੈਮਰੇ ਦੀ ਜਾਂਚ ਕਰ ਰਹੀ ਹੈ। ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉੱਚਿਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ, ਦਿੱਤੀਆਂ ਤਰੱਕੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e