ਸਰਹੱਦ ਪਾਰੋਂ ਡਰੋਨ ਬਣੀ ਵੱਡੀ ਚੁਣੌਤੀ, BSF ਨੂੰ ਝਕਾਨੀ ਦੇਣ ਲਈ ਪਾਕਿ ਸਮੱਗਲਰਾਂ ਨੇ ਲੱਭਿਆ ਨਵਾਂ ਰਾਹ
Friday, Dec 02, 2022 - 02:28 PM (IST)
ਅੰਮ੍ਰਿਤਸਰ (ਨੀਰਜ) : ਸਾਲ 1965 ਵਿਚ ਬੀ. ਐੱਸ. ਐੱਫ. ਦਾ ਗਠਨ ਕੀਤਾ ਗਿਆ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਬੀ. ਐੱਸ. ਐੱਫ. ਪੂਰੀ ਜ਼ਿੰਮੇਵਾਰੀ ਨਾਲ ਦੇਸ਼ ਦੀ ਪਹਿਲੀ ਸੁਰੱਖਿਆ ਲਾਈਨ ਦੀ ਭੂਮਿਕਾ ਨਿਭਾ ਰਹੀ ਹੈ। ਸਾਲ 2022 ਵਿਚ ਵੀ ਜਿਵੇਂ-ਜਿਵੇਂ ਪਾਕਿਸਤਾਨੀ ਅੱਤਵਾਦੀ ਅਤੇ ਸਮੱਗਲਰ ਆਪਣੀਆਂ ਗਤੀਵਿਧੀਆਂ ਵਧਾ ਰਹੇ ਹਨ, ਬੀ. ਐੱਸ. ਐੱਫ. ਵੀ ਆਪਣੀ ਸਖ਼ਤੀ ਵਧਾ ਰਹੀ ਹੈ। ਸਾਲ 2021 ਦੀ ਗੱਲ ਕਰੀਏ ਤਾਂ ਬੀ. ਐੱਸ. ਐੱਫ. ਵੱਲੋਂ ਦਿੱਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਸ ਸਾਲ ਦੌਰਾਨ ਬੀ. ਐੱਸ. ਐੱਫ. ਵੱਲੋਂ 518 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ, ਜਦਕਿ ਮੌਜੂਦਾ ਸਾਲ 2022 ਵਿੱਚ ਇਹ ਅੰਕੜਾ 248 ਕਿਲੋ ਹੈਰੋਇਨ ਤੱਕ ਹੀ ਸੀਮਤ ਰਿਹਾ, ਕਿਉਂਕਿ ਬੀ. ਐੱਸ. ਐੱਫ. ਵੱਲੋਂ ਅੰਮ੍ਰਿਤਸਰ ਸਰਹੱਦ ਸਮੇਤ ਬਾਕੀ ਸੰਵੇਦਨਸ਼ੀਲ ਇਲਾਕਿਆਂ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪਿਛਲੇ ਸਾਲ ਅਤੇ ਮੌਜੂਦਾ ਸਾਲ ਦੀ ਗੱਲ ਕਰੀਏ ਤਾਂ ਪਾਕਿਸਤਾਨੀ ਡਰੋਨਾਂ ਦੀ ਸਭ ਤੋਂ ਵੱਧ ਮੂਵਮੈਂਟ ਅੰਮ੍ਰਿਤਸਰ ਜ਼ਿਲ੍ਹੇ ਵਿਚ ਹੋਈ ਹੈ ਅਤੇ ਸਭ ਤੋਂ ਵੱਧ ਡਰੋਨ ਵੀ ਅੰਮ੍ਰਿਤਸਰ ਸੈਕਟਰ ਵਿਚ ਹੀ ਸੁੱਟੇ ਗਏ ਹਨ, ਜਦੋਂ ਕਿ ਬੀ. ਐੱਸ. ਐੱਫ. ਕੋਲ ਨਾ ਤਾਂ ਐਂਟੀ ਡਰੋਨ ਤਕਨੀਕ ਹੈ ਅਤੇ ਨਾ ਹੀ ਕੋਈ ਹੋਰ ਤਕਨੀਕ ਹੈ, ਜਿਸ ਨਾਲ ਡਰੋਨ ਨੂੰ ਹੇਠਾਂ ਸੁੱਟਿਆ ਜਾ ਸਕੇ। ਉਪਰੋਂ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਕੁਝ ਕਿਸਾਨ ਵੇਸ਼ੀ ਸਮੱਗਲਰ ਵੀ ਪਾਕਿਸਤਾਨ ਦੀ ਪੂਰੀ ਮਦਦ ਕਰ ਰਹੇ ਹਨ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ ਦੇ ਐਲਾਨ ਮਗਰੋਂ ਸੀਨੀਅਰ ਆਗੂ ਨੇ ਖੋਲ੍ਹਿਆ ਮੋਰਚਾ, ਮਚੀ ਹਲਚਲ
ਅਤਿ-ਆਧੁਨਿਕ ਹਥਿਆਰਾਂ ਦੀ ਖੇਪ ਨੂੰ ਫੜਨਾ ਵੀ ਵੱਡੀ ਚੁਣੌਤੀ
ਹਾਲ ਹੀ ਦੇਖਿਆ ਜਾਵੇ ਤਾ ਪਾਕਿਸਤਾਨੀ ਦਹਿਸ਼ਤਗਰਦਾਂ ਅਤੇ ਸਮੱਗਲਰਾਂ ਵਲੋਂ ਡਰੋਨਾਂ ਰਾਹੀਂ ਨਾ ਸਿਰਫ਼ ਏ. ਕੇ.-47 ਬਲਕਿ ਐੱਮ. ਪੀ-4, 31 ਗੋਲੀ ਬਰਸਟ ਫਾਈਰਿੰਗ ਗਲੋਕ ਪਿਸਤੌਲ ਅਤੇ ਹੋਰ ਆਧੁਨਿਕ ਹਥਿਆਰਾਂ ਵਰਗੀਆਂ ਰਾਈਫਲਾਂ ਵੀ ਭੇਜੀਆਂ ਗਈਆਂ ਹਨ। ਇਸ ਦੇ ਨਾਲ ਹੀ ਡਰੋਨਾਂ ਰਾਹੀਂ ਹੈਂਡ ਗ੍ਰਨੇਡ ਅਤੇ ਟਿਫਨ ਬੰਬ ਵੀ ਭੇਜੇ ਜਾ ਰਹੇ ਹਨ, ਜਿਨ੍ਹਾਂ ਦੀ ਆਮਦ ਨੂੰ ਰੋਕਣਾ ਬੀ. ਐੱਸ. ਐੱਫ. ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਖ਼ੁਦ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀ ਵੀ ਮੰਨਦੇ ਹਨ ਕਿ ਚੁਣੌਤੀ ਵੱਡੀ ਹੈ ਪਰ ਬੀ. ਐੱਸ. ਐੱਫ. ਇਸ ਨਾਲ ਨਜਿੱਠਣ ਦੇ ਸਮਰੱਥ ਹੈ।
ਇਹ ਵੀ ਪੜ੍ਹੋ : ਬੱਸ 'ਚ ਮਿਲੀ ਅਣਜਾਣ ਕੁੜੀ ਤੋਂ ਸ਼ੁਰੂ ਹੋਈ ਕਹਾਣੀ,ਬ੍ਰਾਜ਼ੀਲ 'ਚ ਫਸਿਆ ਪੁੱਤ, ਪਿਓ ਨੂੰ ਆਇਆ ਬ੍ਰੇਨ ਅਟੈਕ
ਚਕਮਾ ਦੇਣ ਲਈ ਇਕੱਠੇ ਕਈ ਡਰੋਨ ਉਡਾਉਂਦੇ ਹਨ ਸਮੱਗਲਰ
ਪਾਕਿਸਤਾਨੀ ਸਮੱਗਲਰਾਂ ਦੀਆਂ ਗਤੀਵਿਧੀਆਂ ਬਾਰੇ ਗੱਲ ਕਰੀਏ ਤਾਂ ਪਤਾ ਲੱਗਾ ਹੈ ਕਿ ਪਾਕਿਸਤਾਨੀ ਸਮੱਗਲਰ ਬੀ. ਐੱਸ. ਐੱਫ. ਨੂੰ ਚਕਮਾ ਦੇਣ ਲਈ ਇੱਕੋ ਸਮੇਂ ਕਈ ਡਰੋਨ ਉਡਾਉਂਦੇ ਹਨ ਤਾਂ ਜੋ ਬੀ. ਐੱਸ. ਐੱਫ. ਜਵਾਨਾਂ ਦਾ ਧਿਆਨ ਇਕ ਖੇਤਰ ਵਿਚ ਜਾਣ ਲਈ ਉਨ੍ਹਾਂ ਨੂੰ ਮਜ਼ਬੂਰ ਕੀਤਾ ਜਾ ਸਕੇ। ਇਸ ਦੀ ਆੜ ਨੂੰ ਲੈ ਕੇ ਕਿਸੇ ਹੋਰ ਇਲਾਕੇ ਵਿਚ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਪਹੁੰਚਾਈ ਜਾ ਸਕਦੀ ਹੈ ਪਰ ਬੀ. ਐੱਸ. ਐੱਫ. ਨੇ ਸਮੱਗਲਰਾਂ ਦੀ ਇਸ ਚਾਲ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ।
ਇਹ ਵੀ ਪੜ੍ਹੋ : ਟਰੱਕ ਯੂਨੀਅਨਾਂ ਖ਼ਿਲਾਫ਼ ਸਖ਼ਤ ਹੋਈ ਪੰਜਾਬ ਸਰਕਾਰ, ਦਿੱਤੇ ਵੱਡੀ ਕਾਰਵਾਈ ਦੇ ਆਦੇਸ਼
ਚੀਨ ਅਤੇ ਪਾਕਿ ਰੇਂਜਰ ਕਰਦੇ ਹਨ ਅੱਤਵਾਦੀਆਂ ਅਤੇ ਸਮੱਗਲਰਾਂ ਦੀ ਮਦਦ
ਦੋਵੇਂ ਹੀ ਦੁਸ਼ਮਣ ਦੇਸ਼ ਭਾਵੇ ਚੀਨ ਹੋਵੇ ਜਾਂ ਪਾਕਿਸਤਾਨ, ਹਮੇਸ਼ਾ ਹੀ ਪਾਕਿਸਤਾਨ ਵਿਚ ਬੈਠੇ ਅੱਤਵਾਦੀਆਂ ਅਤੇ ਸਮੱਗਲਰਾਂ ਦੀ ਮਦਦ ਕਰਦੇ ਰਹੇ ਹਨ। ਚੀਨ ਆਪਣੀ ਅਤਿ-ਆਧੁਨਿਕ ਤਕਨੀਕ ਨਾਲ ਬਣੇ ਡਰੋਨ ਪਾਕਿਸਤਾਨ ਨੂੰ ਦੇ ਰਿਹਾ ਹੈ ਅਤੇ ਡਰੋਨ ਪਾਕਿਸਤਾਨ ਵਾਲੇ ਪਾਸਿਓਂ ਅੱਤਵਾਦੀਆਂ ਅਤੇ ਸਮੱਗਲਰਾਂ ਨੂੰ ਸਪਲਾਈ ਕੀਤੇ ਜਾਂਦੇ ਹਨ। ਬਾਰਡਰ ਫੈਂਸਿੰਗ ਦੇ ਬਿਲਕੁਲ ਨੇੜਿਓਂ ਆੜ ਲੈ ਕੇ ਪਾਕਿਸਤਾਨ ਸਮੱਗਲਰ ਡਰੋਨ ਨੂੰ ਉਡਾਉਂਦੇ ਹਨ ਪਰ ਅੱਜ ਤੱਕ ਪਾਕਿਸਤਾਨ ਰੇਂਜਰਾਂ ਨੇ ਕਿਸੇ ਵੀ ਸਮੱਗਲਰ ਨੂੰ ਨਹੀਂ ਫੜਿਆ, ਉਲਟਾ ਜਦੋਂ ਬੀ. ਐੱਸ. ਐੱਫ. ਘੁਸਪੈਠੀਏ ਨੂੰ ਮਾਰ ਦਿੰਦੀ ਹੈ ਤਾਂ ਪਾਕਿਸਤਾਨ ਰੇਂਜਰ ਲਾਸ਼ ਨੂੰ ਚੁੱਕਣ ਤੋਂ ਵੀ ਇਨਕਾਰ ਕਰ ਦਿੰਦੇ ਹਨ।