ਪਾਕਿਸਤਾਨੀ ਪ੍ਰੇਮੀ ਨਾਲ ਵਿਆਹ ਕਰਾਉਣ ਵਾਲੀ ਕਿਰਨ ਬਾਲਾ ਦੇ ਬੱਚਿਆਂ ਲਈ ਦਾਦੇ ਨੇ ਲਗਾਈ ਮਦਦ ਦੀ ਗੁਹਾਰ

Monday, Jul 13, 2020 - 05:55 PM (IST)

ਗੜ੍ਹਸ਼ੰਕਰ (ਸ਼ੋਰੀ): ਅੱਜ ਤੋਂ ਦੋ ਵਰ੍ਹੇ ਪਹਿਲਾਂ ਭਾਰਤ ਤੋਂ ਨਨਕਾਣਾ ਸਾਹਿਬ ਮੱਥਾ ਟੇਕਣ ਗਏ ਧਾਰਮਿਕ ਜੱਥੇ 'ਚ ਸ਼ਾਮਲ ਗੜ੍ਹਸ਼ੰਕਰ ਦੀ ਕਿਰਨ ਬਾਲਾ ਵਲੋਂ ਪਾਕਿਸਤਾਨ ਪਹੁੰਚ ਕੇ ਉੱਥੇ ਆਪਣੇ ਪ੍ਰੇਮੀ ਨਾਲ ਵਿਆਹ ਕਰਾਉਣ ਦੀ ਚਰਚਾ ਅੰਤਰਰਾਸ਼ਟਰੀ ਪੱਧਰ ਤੇ ਮੀਡੀਆ ਦੀਆਂ ਸੁਰਖ਼ੀਆਂ 'ਚ ਕਈ ਦਿਨ ਛਾਈ ਰਹੀ ਸੀ।ਕਿਰਨ ਬਾਲਾ ਪਿਛਲੇ ਦੋ ਸਾਲਾਂ ਤੋਂ ਪਾਕਿਸਤਾਨ 'ਚ ਆਪਣੇ ਪ੍ਰੇਮੀ ਨਾਲ ਰਹਿ ਰਹੀ ਹੈ ਪਰ ਉਸ ਦੇ ਤਿੰਨ ਬੱਚੇ ਜੋ ਕਿ ਉਹ ਬੇਸਹਾਰਾ ਛੱਡ ਗਈ ਸੀ ਦਾ ਪਾਲਣ ਪੋਸ਼ਣ ਬੱਚਿਆਂ ਦੇ ਦਾਦੇ ਲਈ ਅੱਜ ਕੱਲ੍ਹ ਬਹੁਤ ਮੁਸ਼ਕਿਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਕੈਨੇਡਾ ਤੋਂ ਫਿਰ ਆਈ ਮਾੜੀ ਖ਼ਬਰ, ਇਕ ਹੋਰ 19 ਸਾਲਾ ਨੌਜਵਾਨ ਨੇ ਤੋੜਿਆ ਦਮ

ਕਿਰਨ ਬਾਲਾ ਦੇ ਸਹੁਰੇ ਨਿਹੰਗ ਸਿੰਘ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਦੀ ਨੂੰਹ ਜਦ ਪਾਕਿਸਤਾਨ 'ਚ ਰਹਿ ਗਈ ਸੀ ਤਾਂ ਉਸ ਤੋਂ ਬਾਅਦ ਉਸ ਨੇ ਅਨੇਕਾਂ ਰਾਜਨੀਤਿਕ ਆਗੂਆਂ ਅਤੇ ਐੱਸ.ਜੀ.ਪੀ.ਸੀ. ਮੈਂਬਰਾਂ ਨਾਲ ਸੰਪਰਕ ਕਰਕੇ ਆਪਣੀ ਨੂੰਹ ਨੂੰ ਵਾਪਸ ਲਿਆਉਣ ਲਈ ਬੇਨਤੀ ਕੀਤੀ ਸੀ ਪਰ ਕਿਸੇ ਵੀ ਧਿਰ ਨੇ ਉਸ ਦੀ ਇਸ ਸਮੱਸਿਆ ਵੱਲ ਕੋਈ ਕਾਰਵਾਈ ਨਹੀਂ ਕੀਤੀ।

PunjabKesari

ਇਹ ਵੀ ਪੜ੍ਹੋ:  ਹਰਸਿਮਰਤ ਬਾਦਲ ਦਾ ਕਿਸਾਨਾਂ ਲਈ ਵੱਡਾ ਐਲਾਨ

ਤਰਸੇਮ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਸ੍ਰੀ ਰਵਿਦਾਸ ਮਹਾਰਾਜ ਜੀ ਘਾਟੀ ਵਾਲੇ ਗੜ੍ਹਸ਼ੰਕਰ 'ਚ ਪਿਛਲੇ ਕਈ ਸਾਲਾਂ ਤੋਂ ਸੇਵਾ ਕਰ ਰਿਹਾ ਸੀ ਤੇ ਜਦ ਕਿਰਨ ਬਾਲਾ ਪਾਕਿਸਤਾਨ ਚਲੀ ਗਈ ਤਦ ਤੋਂ ਉਸ ਦੇ ਤਿੰਨੋਂ ਬੱਚਿਆਂ ਦੀ ਪਰਵਰਿਸ਼ ਉਹ ਕਰ ਰਿਹਾ ਹੈ।ਤਰਸੇਮ ਸਿੰਘ ਅਨੁਸਾਰ ਉਸ ਨੂੰ ਆਮਦਨ ਦਾ ਕੋਈ ਵੀ ਸਾਧਨ ਨਹੀਂ ਹੈ ਅਤੇ ਜੋ ਵੀ ਗੁਜ਼ਰ ਬਸਰ ਹੈ ਉਹ ਧਾਰਮਿਕ ਪ੍ਰੋਗਰਾਮਾਂ ਰਾਹੀਂ ਉਸ ਨੂੰ ਪ੍ਰਾਪਤ ਹੋਣ ਵਾਲੀ ਮਾਇਆ ਤੇ ਹੀ ਨਿਰਭਰ ਹੈ।ਤਰਸੇਮ ਸਿੰਘ ਨੇ ਦੱਸਿਆ ਕਿ ਜਿਸ ਦਿਨ ਤੋਂ ਉਸ ਦੀ ਨੂੰਹ ਪਾਕਿਸਤਾਨ ਗਈ ਹੋਈ ਹੈ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕਰੀਬ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਕਿਸੇ ਵੀ ਰਾਜਨੀਤਿਕ ਆਗੂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਸ ਨੂੰ ਜਾਂ ਇਨ੍ਹਾਂ ਤਿੰਨਾਂ ਬੱਚਿਆਂ ਦੀ ਮਦਦ ਲਈ ਇੱਕ ਪੈਸੇ ਦੀ ਵੀ ਮਦਦ ਨਹੀਂ ਕੀਤੀ ਗਈ ਜਦਕਿ ਉਸ ਦੀ ਬਜ਼ੁਰਗ ਅਵਸਥਾ ਕਾਰਨ ਉਸ ਨੂੰ ਮਾਲੀ ਸਹਾਇਤਾ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਅਤੇ ਹੈ।ਤਰਸੇਮ ਸਿੰਘ ਨੇ ਦੱਸਿਆ ਕਿ ਤਾਲਾਬੰਦੀ ਕਾਰਨ ਪਿਛਲੇ ਚਾਰ ਮਹੀਨਿਆਂ ਤੋਂ ਕੋਈ ਧਾਰਮਿਕ ਸਮਾਗਮ ਨਹੀਂ ਹੋ ਰਿਹਾ ਜਿਸ ਕਾਰਨ ਉਸ ਨੂੰ ਕੋਈ ਵੀ ਆਮਦਨ ਦਾ ਸਾਧਨ ਨਹੀਂ ਰਿਹਾ ਅਤੇ ਚਾਰੇ ਜੀਆਂ ਨੂੰ ਭਰ ਪੇਟ ਖਾਣਾ ਖਾਣਾ ਵੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ।

ਇਹ ਵੀ ਪੜ੍ਹੋ: ਕਰਜ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਕਿਸਾਨ, ਟੌਭੇ 'ਚ ਡੁੱਬ ਕੇ ਕੀਤੀ ਆਤਮ ਹੱਤਿਆ


Shyna

Content Editor

Related News