ਫਿਰੋਜ਼ਪੁਰ ਸੈਕਟਰ 'ਚ ਦਾਖ਼ਲ ਹੋਇਆ ਪਾਕਿਸਤਾਨੀ ਬਜ਼ੁਰਗ, BSF ਨੇ ਕੀਤਾ ਪਾਕਿ ਰੇਂਜਰਸ ਹਵਾਲੇ

Sunday, Apr 16, 2023 - 06:10 PM (IST)

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਸੈਕਟਰ ਵਿਚ ਬੀਤੀ ਦੁਪਹਿਰ ਇੱਕ ਪਾਕਿ ਨਾਗਰਿਕ, ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰਾਜਾ ਰਾਏ ਦੇ ਇਲਾਕੇ ਵਿੱਚ ਭਾਰਤੀ ਖੇਤਰ ਵਿਚ ਘੁਸਪੈਠ ਕਰ ਗਿਆ ਸੀ, ਜਿਸ ਨੂੰ ਬੀ. ਐੱਸ. ਐੱਫ.  ਵੱਲੋਂ ਪੁੱਛਗਿੱਛ ਕਰਨ ’ਤੇ ਉਸ ਨੇ ਆਪਣਾ ਨਾਮ ਰਹਿਮਤ ਅਲੀ (72) ਵਾਸੀ ਕਸੂਰ (ਪਾਕਿਸਤਾਨ) ਦੱਸਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ. ਐੱਸ. ਐੱਫ.  ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਭਾਰਤ ਵਿੱਚ ਘੁਸਪੈਠ ਕਰਨ ਵਾਲੇ ਪਾਕਿਸਤਾਨੀ ਨਾਗਰਿਕ ਤੋਂ ਬੀ. ਐੱਸ. ਐੱਫ. ਵੱਲੋਂ ਪੁੱਛਗਿੱਛ ਕੀਤੀ ਗਈ ਅਤੇ ਤਲਾਸ਼ੀ ਲਈ ਗਈ। 

ਇਹ ਵੀ ਪੜ੍ਹੋ- ਹਰਪਾਲ ਚੀਮਾ ਨੇ ਭਾਜਪਾ 'ਤੇ ਬੋਲਿਆ ਵੱਡਾ ਹਮਲਾ, ਕਿਹਾ- ਜਾਂਚ ਏਜੰਸੀਆਂ ਦੀ ਕੀਤੀ ਜਾ ਰਹੀ ਦੁਰਵਰਤੋਂ

ਪੁੱਛਗਿੱਛ ਅਤੇ ਤਲਾਸ਼ੀ ਦੌਰਾਨ ਪਾਕਿ ਘੁਸਪੈਠੀਏ ਕੋਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਅਤੇ ਬੀ. ਐੱਸ. ਐੱਫ. ਨੂੰ ਯਕੀਨ ਹੋ ਗਿਆ ਕਿ ਇਹ ਪਾਕਿ ਨਾਗਰਿਕ ਗ਼ਲਤੀ ਨਾਲ ਭਾਰਤੀ ਸਰਹੱਦ ’ਚ ਦਾਖ਼ਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਬੀ. ਐੱਸ. ਐੱਫ ਵੱਲੋਂ ਪਾਕਿ ਰੇਂਜਰਸ ਨਾਲ ਗੱਲਬਾਤ ਕੀਤੀ ਗਈ ਅਤੇ ਮਨੁੱਖਤਾ ਦੇ ਆਧਾਰ ’ਤੇ ਇਸ ਪਾਕਿ ਘੁਸਪੈਠੀਏ ਨੂੰ ਪਾਕਿਸਤਾਨੀ ਰੇਂਜਰਸ ਦੇ ਹਵਾਲੇ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਨਹਿਰ 'ਚ ਰੁੜ੍ਹੇ 3 ਨੌਜਵਾਨਾਂ ਵਿਚੋਂ ਇਕ ਦੀ ਮਿਲੀ ਲਾਸ਼, ਰੋ-ਰੋ ਪਰਿਵਾਰ ਦਾ ਹੋਇਆ ਬੁਰਾ ਹਾਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News