ਪੰਜਾਬ ਦੇ ਸਰਹੱਦੀ ਪਿੰਡ ''ਚ ਮਿਲਿਆ ਪਾਕਿਸਤਾਨੀ ਝੰਡਾ, ਇਲਾਕੇ ''ਚ ਫ਼ੈਲੀ ਸਨਸਨੀ

08/29/2023 5:11:03 AM

ਤਰਨਤਾਰਨ (ਰਮਨ)- ਜ਼ਿਲ੍ਹੇ ਦੇ ਪਿੰਡ ਸ਼ਹਿਬਾਜ਼ਪੁਰ ਵਿਖੇ ਇਕ ਪਾਕਿਸਤਾਨੀ ਝੰਡੇ ਦੇ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ, ਜਿਸ ਤੋਂ ਬਾਅਦ ਪੁਲਸ ਅਤੇ ਵੱਖ-ਵੱਖ ਖੁਫੀਆ ਵਿਭਾਗ ਦੀਆਂ ਏਜੰਸੀਆਂ ਵੱਲੋਂ ਇਸ ਦੀ ਜਾਂਚ ਸ਼ੁਰੂ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ - CBI ਦੀ ਵੱਡੀ ਕਾਰਵਾਈ, ED ਦੇ ਸਹਾਇਕ ਨਿਰਦੇਸ਼ਕ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਪਿੰਡ ਸ਼ਹਿਬਾਜ਼ਪੁਰ ਵਿਖੇ ਸੋਮਵਾਰ ਸਵੇਰੇ ਇਕ ਰਿਜ਼ੋਰਟ ਨਜ਼ਦੀਕ ਪਾਕਿਸਤਾਨੀ ਝੰਡਾ, ਜਿਸ ਉੱਪਰ ਵੱਖ-ਵੱਖ ਰੰਗਾਂ ਦੇ ਗੁਬਾਰੇ ਲੱਗੇ ਹੋਏ ਸਨ, ਜ਼ਮੀਨ ਉੱਪਰ ਡਿੱਗਾ ਮਿਲਿਆ। ਲੋਕਾਂ ਵੱਲੋਂ ਇਸ ਦੀ ਸੂਚਨਾ ਥਾਣਾ ਸਦਰ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਪਾਕਿਸਤਾਨੀ ਝੰਡੇ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹੁਣ ਇਸ ਜੇਲ੍ਹ 'ਚ ਕੀਤਾ ਸ਼ਿਫਟ, ਵੱਡੇ ਖ਼ੁਲਾਸਿਆਂ ਮਗਰੋਂ ਚੁੱਕਿਆ ਗਿਆ ਕਦਮ

ਬਰਾਮਦ ਕੀਤੇ ਝੰਡੇ ਉੱਪਰ ਅੰਗਰੇਜ਼ੀ ਭਾਸ਼ਾ ’ਚ ਪੀ. ਟੀ. ਆਈ. ਲਿਖਿਆ ਹੋਇਆ ਹੈ, ਜੋ ਪਾਕਿਸਤਾਨੀ ਨੇਤਾ ਇਮਰਾਨ ਖਾਨ ਦੀ (ਪਾਕਿਸਤਾਨ ਤਹਿਰੀਕੇ ਇਨਸਾਫ) ਪਾਰਟੀ ਦਾ ਦੱਸਿਆ ਜਾ ਰਿਹਾ ਹੈ। ਇਸ ਝੰਡੇ ਦੇ ਦੋਵੇਂ ਪਾਸੇ ਕਰੀਬ 2 ਦਰਜਨ ਗੈਸੀ ਗੁਬਾਰੇ ਲੱਗੇ ਹੋਏ ਹਨ, ਜਿਸ ਕਰ ਕੇ ਇਹ ਪਾਕਿਸਤਾਨ ਵੱਲੋਂ ਭਾਰਤ ਪਹੁੰਚਿਆ ਹੋ ਸਕਦਾ ਹੈ ਪਰ ਇਸ ਦੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News