ਭਾਰਤੀ ਖੇਤਰ 'ਚ ਫਿਰ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, BSF ਦੀ ਫਾਇਰਿੰਗ ਮਗਰੋਂ ਪਰਤਿਆ ਵਾਪਸ

Wednesday, May 31, 2023 - 09:23 AM (IST)

ਭਾਰਤੀ ਖੇਤਰ 'ਚ ਫਿਰ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, BSF ਦੀ ਫਾਇਰਿੰਗ ਮਗਰੋਂ ਪਰਤਿਆ ਵਾਪਸ

ਤਰਨਤਾਰਨ (ਰਮਨ) : ਪਾਕਿਸਤਾਨੀ ਡਰੋਨ ਦੀਆਂ ਭਾਰਤੀ ਖੇਤਰ 'ਚ ਦਸਤਕ ਦੇਣ ਦੀਆਂ ਗਤੀਵਿਧੀਆਂ ਨਹੀ ਰੁੱਕ ਰਹੀਆਂ ਹਨ। ਇਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਫਿਰ ਦੇਖਣ ਨੂੰ ਮਿਲੀ, ਜਦੋਂ ਪਾਕਿਸਤਾਨੀ ਡਰੋਨ ਨੇ ਜ਼ਿਲ੍ਹੇ ਅਧੀਨ ਆਉਂਦੀ ਸਰਹੱਦ ਨੂੰ ਪਾਰ ਕਰਦੇ ਹੋਏ ਭਾਰਤੀ ਖੇਤਰ 'ਚ ਦਸਤਕ ਦੇ ਦਿੱਤੀ। ਡਰੋਨ ਦੀ ਆਵਾਜ਼ ਸੁਣ ਕੇ ਬੀ. ਐੱਸ. ਐੱਫ. ਵੱਲੋਂ 7 ਰੌਂਦ ਫਾਇਰਿੰਗ ਵੀ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੀ ਦਿੱਲੀ 'ਚ ਮੀਟਿੰਗ ਦੌਰਾਨ ਸਾਰੇ MPs ਤੇ ਸਾਬਕਾ ਮੰਤਰੀ ਨਹੀਂ ਹੋਏ ਸ਼ਾਮਲ, ਉੱਠੇ ਸਵਾਲ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਵਿਖੇ ਬੀ. ਓ. ਪੀ. ਟੀ. ਜੇ ਸਿੰਘ ਦੇ ਪਿੱਲਰ ਨੰਬਰ 146/M ਰਾਹੀਂ ਬੀਤੀ ਰਾਤ 10.30 ਵਜੇ ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ 'ਚ ਦਾਖ਼ਲ ਹੋਣ ਸਬੰਧੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ ਦੀ 103 ਬਟਾਲੀਅਨ ਵੱਲੋਂ ਹਰਕਤ 'ਚ ਆਉਂਦੇ ਹੋਏ ਕਰੀਬ 7 ਰੌਂਦ ਫਾਇਰਿੰਗ ਕੀਤੀ ਗਈ।

ਇਹ ਵੀ ਪੜ੍ਹੋ : CM ਮਾਨ ਨੇ ਪਛਾਣੀ ਜਲੰਧਰ ਵਾਸੀਆਂ ਦੀ ਨਬਜ਼, 6 ਸਾਲਾਂ ਬਾਅਦ ਕੈਬਨਿਟ 'ਚ ਮਿਲੇਗੀ ਨੁਮਾਇੰਦਗੀ

ਕਰੀਬ 2 ਮਿੰਟ ਬਾਅਦ ਡਰੋਨ ਵਾਪਸ ਪਾਕਿਸਤਾਨ ਪਰਤਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਪੁਲਸ ਅਤੇ ਬੀ. ਐੱਸ. ਐੱਫ ਵੱਲੋਂ ਸ਼ੱਕੀ ਇਲਾਕਿਆਂ ਨੂੰ ਸੀਲ ਕਰਦੇ ਹੋਏ ਸਰਹੱਦ ਨੇੜੇ ਦੇ ਸਾਰੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News