ਭਾਰਤੀ ਖੇਤਰ 'ਚ ਮੁੜ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, BSF ਨੇ ਸਰਚ ਦੌਰਾਨ ਬਰਾਮਦ ਕੀਤੇ ਹਥਿਆਰ

01/18/2023 9:51:35 AM

ਗੁਰਦਾਸਪੁਰ (ਜੀਤ ਮਠਾਰੂ, ਵਿਨੋਦ) : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਇਸੇ ਤਹਿਤ ਬੀਤੀ ਰਾਤ ਗੁਰਦਾਸਪੁਰ ਜ਼ਿਲ੍ਹੇ ਦੀ ਪਹਾੜੀਪੁਰ ਪੋਸਟ ਨੇੜਿਓਂ ਇੱਕ ਪਾਕਿਸਤਾਨੀ ਡਰੋਨ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ 7 ਕਿਲੋਮੀਟਰ ਭਾਰਤੀ ਖੇਤਰ 'ਚ ਪਿੰਡ ਉੱਚਾ ਧਕਾਲਾ ਤੱਕ ਪਹੁੰਚ ਗਿਆ। ਡਰੋਨ ਦਾ ਪਤਾ ਲੱਗਦੇ ਹੀ ਬੀ. ਐੱਸ. ਐੱਫ. ਦੇ ਜਵਾਨਾਂ ਨੇ ਫਾਇਰਿੰਗ ਕੀਤੀ ਪਰ ਕੁੱਝ ਹੀ ਮਿੰਟਾਂ ਬਾਅਦ ਡਰੋਨ ਵਾਪਸ ਚਲਾ ਗਿਆ। ਬੀ. ਐੱਸ. ਐੱਫ. ਤੇ ਪੁਲਸ ਵੱਲੋਂ ਕੀਤੀ ਗਈ ਸਰਚ 'ਚ ਚੀਨ ਦੇ ਬਣੇ ਹੋਏ 4 ਪਿਸਤੌਲ, 8 ਮੈਗਜ਼ੀਨ ਅਤੇ 47 ਰੌਂਦ ਬਰਾਮਦ ਹੋਏ।

ਇਹ ਵੀ ਪੜ੍ਹੋ : ਪੰਜਾਬ ਦੀਆਂ ਔਰਤਾਂ ਲਈ ਖ਼ੁਸ਼ਖ਼ਬਰੀ, ਮਾਨ ਸਰਕਾਰ ਦੇਣ ਜਾ ਰਹੀ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ

ਇਹ ਸਾਮਾਨ ਇੱਕ ਲੱਕੜ ਦੇ ਬਣੇ ਫਰੇਮ 'ਚ ਰੱਖਿਆ ਹੋਇਆ ਸੀ। ਫਿਲਹਾਲ ਇਸ ਨੂੰ ਲੈ ਕੇ ਸਰਚ ਮੁਹਿੰਮ ਅਜੇ ਵੀ ਜਾਰੀ ਹੈ।  ਡੀ. ਆਈ. ਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਪਹਿਲੀ ਵਾਰ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਵਿਰੋਧੀ ਸਾਜਿਸ਼ਾਂ ਚੀਨ ਅਤੇ ਪਾਕਿਸਤਾਨ ਮਿਲ ਕੇ ਚਲਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਾਂਚ ਕਰਨ 'ਤੇ ਪਾਇਆ ਗਿਆ ਕਿ ਜੋ ਪਿਸਤੌਲ ਤੇ ਮੈਗਜ਼ੀਨ ਬਰਾਮਦ ਹੋਏ ਹਨ, ਉਹ ਚੀਨ ਦੀ ਸਰਕਾਰੀ ਹਥਿਆਰ ਬਣਾਉਣ ਵਾਲੀ ਫੈਕਟਰੀ ਚਾਈਨਾ ਨਾਰਥ ਇੰਡਸਟਰੀ ਗਰੁੱਪ ਕਾਰਪੋਰੇਸ਼ਨ ਵੱਲੋਂ ਬਣਾਏ ਜਾਦੇ ਹਨ। ਇਨ੍ਹਾਂ ਦਾ ਟ੍ਰੇਡ ਮਾਰਕਾ ਨੋਰਿੰਕੋ ਹੈ।

ਇਹ ਵੀ ਪੜ੍ਹੋ : ਦਿੱਲੀ 'ਚ ਗਣਤੰਤਰ ਦਿਹਾੜੇ ਦੇ ਮੱਦੇਨਜ਼ਰ ਹਵਾਈ ਖੇਤਰ 'ਤੇ ਪਾਬੰਦੀ, 19 ਤੋਂ 26 ਤੱਕ ਇੰਡੀਗੋ ਵੱਲੋਂ ਸ਼ਡਿਊਲ ਜਾਰੀ

ਜੋ ਪਿਸਤੌਲ ਬਰਾਮਦ ਹੋਏ ਹਨ, ਉਨ੍ਹਾਂ ਤੇ ਨੋਰਿੰਕੋ ਲਿਖਿਆ ਹੋਇਆ ਹੈ। ਚੀਨ ਦੀ ਇਹ ਸਰਕਾਰੀ ਹਥਿਆਰ ਨਿਰਮਾਣ ਕਰਨ ਵਾਲੀ ਕੰਪਨੀ ਇਹ ਛੋਟੇ ਹਥਿਆਰ ਬਣਾਉਣ ਦਾ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ। ਚੀਨ ਦੇ ਬਣੇ ਇਹ ਪਿਸਤੌਲ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਹੁਣ ਚੀਨ ਵੀ ਪਾਕਿਸਤਾਨ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਪਾਕਿਸਤਾਨ ਦਾ ਸਾਥ ਦੇ ਰਿਹਾ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News