ਤਰਨਤਾਰਨ ''ਚ ਫਿਰ ਦਿਖੇ ਪਾਕਿਸਤਾਨੀ ਡਰੋਨ, BSF ਜਵਾਨਾਂ ਨੇ ਕੀਤੇ ਫਾਇਰ

Monday, Dec 27, 2021 - 09:31 AM (IST)

ਤਰਨਤਾਰਨ (ਰਮਨ) : ਜ਼ਿਲ੍ਹੇ ਦੀ ਭਾਰਤ-ਪਾਕਿ ਸਰਹੱਦ ਅੰਦਰ ਨਿੱਤ ਦਿਨ ਪਾਕਿਸਤਾਨੀ ਡਰੋਨ ਦੀਆਂ ਹਰਕਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਦੇ ਚੱਲਦਿਆਂ ਬੀਤੀ ਦੇਰ ਰਾਤ ਪਾਕਿਸਤਾਨੀ ਡਰੋਨਾ ਵੱਲੋਂ ਫਿਰ ਤੋਂ ਦਸਤਕ ਦਿੱਤੀ ਗਈ। ਇਸ ਨੂੰ ਰੋਕਣ ਲਈ ਬੀ. ਐੱਸ. ਐੱਫ. ਜਵਾਨਾਂ ਵੱਲੋਂ ਫਾਇਰ ਵੀ ਕੀਤੇ ਗਏ। 

ਇਹ ਵੀ ਪੜ੍ਹੋ : ਕਿਸਾਨਾਂ ਨੇ 'ਸੰਯੁਕਤ ਸਮਾਜ ਮੋਰਚੇ' ਨਾਲ ਸਿਆਸਤ 'ਚ ਮਾਰੀ ਐਂਟਰੀ, ਬਲਬੀਰ ਰਾਜੇਵਾਲ ਹੋਣਗੇ ਮੁੱਖ ਚਿਹਰਾ
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਨੁਸ਼ਹਿਰਾ ਢਾਲਾ ਇਲਾਕੇ ਵਿਚ ਐਤਵਾਰ ਰਾਤ ਕੁੱਝ ਡਰੋਨਾਂ ਵੱਲੋਂ ਦਸਤਕ ਦਿੱਤੀ ਗਈ, ਜਿਸ ਦੀ ਆਵਾਜ਼ ਸੁਣਦੇ ਹੀ ਪਿੰਡ ਵਾਸੀਆਂ ਵਿੱਚ ਸਹਿਮ ਭਰਿਆ ਮਾਹੌਲ ਪਾਇਆ ਗਿਆ।

ਇਹ ਵੀ ਪੜ੍ਹੋ : ਲੁਧਿਆਣਾ ਬੰਬ ਧਮਾਕਾ : ਵਾਰਦਾਤ ਤੋਂ ਪਹਿਲਾਂ ਗਗਨਦੀਪ ਨਾਲ ਗੱਲ ਕਰਨ ਵਾਲੀ ਕਾਂਸਟੇਬਲ ਔਰਤ ਹਿਰਾਸਤ 'ਚ

ਡਰੋਨ ਦੀ ਆਵਾਜ਼ ਸੁਣਨ ਤੋਂ ਬਾਅਦ ਤੁਰੰਤ ਬੀ ਐੱਸ. ਐੱਫ ਜਵਾਨਾਂ ਵੱਲੋਂ ਹਰਕਤ ਵਿਚ ਆਉਂਦੇ ਹੋਏ ਤੁਰੰਤ ਐਕਸ਼ਨ ਲੈਂਦੇ ਹੋਏ ਡਰੋਨ ਨੂੰ ਹੇਠਾਂ ਸੁੱਟਣ ਲਈ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਬਾਅਦ ਡਰੋਨ ਦੀ ਆਵਾਜ਼ ਆਉਣੀ ਬੰਦ ਹੋ ਗਈ। ਸੋਮਵਾਰ ਸਵੇਰੇ ਸਥਾਨਕ ਪੁਲਸ ਅਤੇ ਬੀ. ਐੱਸ. ਐੱਫ. ਵੱਲੋਂ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News