ਪਾਕਿ ਦੇ ਸੀਮੇਂਟ ਨਾਲ ਬਣ ਰਹੀਆਂ ਸਰਕਾਰੀ ਇਮਾਰਤਾਂ, ਅਕਾਲੀ ਦਲ ਵਲੋਂ ਵਿਰੋਧ

Tuesday, Mar 05, 2019 - 05:45 PM (IST)

ਪਾਕਿ ਦੇ ਸੀਮੇਂਟ ਨਾਲ ਬਣ ਰਹੀਆਂ ਸਰਕਾਰੀ ਇਮਾਰਤਾਂ, ਅਕਾਲੀ ਦਲ ਵਲੋਂ ਵਿਰੋਧ

ਲੁਧਿਆਣਾ (ਨਰਿੰਦਰ)— ਲੁਧਿਆਣਾ ਦੇ ਬੱਸ ਸਟੈਂਡ ਕੋਲ ਬਣ ਰਹੀ ਚੈਸਟ ਕਲੀਨਿਕ 'ਚ ਪਾਕਿਸਤਾਨੀ ਸੀਮੇਂਟ ਦੀ ਵਰਤੋਂ ਕੀਤੇ ਜਾਣ ਦੇ ਖਿਲਾਫ ਯੂਥ ਅਕਾਲੀ ਦਲ ਪੁਲਸ ਕਮਿਸ਼ਨਰ ਨੂੰ ਇਸ ਦੀ ਸ਼ਿਕਾਇਤ ਕਰੇਗਾ। ਗੁਰਦੀਪ ਸਿੰਘ ਗੋਸ਼ਾ ਨੇ ਮੰਗ ਕੀਤੀ ਹੈ ਕਿ ਪਾਕਿਸਤਾਨੀ ਸੀਮੇਂਟ ਨੂੰ ਭਾਰਤ 'ਚ ਵਰਤ ਕੇ ਨਵਜੋਤ ਸਿੱਧੂ ਅਤੇ ਪੰਜਾਬ ਸਰਕਾਰ ਦੁਸ਼ਮਣ ਦੇਸ਼ ਨਾਲ ਵਪਾਰ ਨੂੰ ਉਤਸ਼ਾਹ ਦੇ ਕੇ ਘਟੀਆ ਕੰਮ ਕਰ ਰਹੀ ਹੈ। ਸਿਰਫ ਇੰਨਾ ਹੀ ਨਹੀਂ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੱਧੂ ਦਾ ਅਜੇ ਵੀ ਪਾਕਿਸਤਾਨ ਨਾਲ ਲਗਾਅ ਹੈ ਜਾਂ ਇਮਰਾਨ ਖਾਨ ਦੀ ਦੋਸਤੀ ਨਿਭਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ 'ਚ ਵੀ ਕਈ ਸੀਮੇਂਟ ਨਿਰਮਾਤਾ ਕੰਪਨੀਆਂ ਮੌਜੂਦ ਹਨ, ਉਨ੍ਹਾਂ ਦਾ ਸੀਮੈਂਟ ਵੀ ਵਰਤਿਆ ਜਾ ਸਕਦਾ ਹੈ।

ਇਸ ਤੋਂ ਬਾਅਦ ਜਦੋਂ ਸਰਕਾਰੀ ਬਿਲਡਿੰਗ ਦਾ ਨਿਰਮਾਣ ਕਰਨ ਵਾਲੇ ਠੇਕੇਦਾਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰਦੇ ਹੋਏ ਮੀਡੀਆ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ। ਫਿਲਹਾਲ ਯੂਥ ਅਕਾਲੀ ਵਰਕਰਾਂ ਨੇ ਸਰਕਾਰੀ ਬਿਲਡਿੰਗ ਦਾ ਨਿਰਮਾਣ ਪੂਰੀ ਤਰ੍ਹਾਂ ਨਾਲ ਰੁਕਵਾ ਦਿੱਤਾ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਨਗਰ ਨਿਗਮ ਦੇ ਜੇ.ਈ. ਅਵਤਾਰ ਸਿੰਘ ਨੇ ਕਿਹਾ ਕਿ ਨਿਰਮਾਣ 'ਚ ਇਸਤੇਮਾਲ ਹੋਣ ਵਾਲਾ ਸੀਮੈਂਟ ਦਾ ਬਿੱਲ ਕਿਸੇ ਹੋਰ ਕੰਪਨੀ ਦਾ ਹੈ। ਫਿਰ ਵੀ ਕਾਨੂੰਨੀ ਜਾਂਚ ਕੀਤੀ ਜਾਵੇਗੀ ਕਿ ਪਾਕਿਸਤਾਨੀ ਸੀਮੈਂਟ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਹੈ।


author

Shyna

Content Editor

Related News