ਮਾਹੌਲ ਖਰਾਬ ਕਰਨ ਦੀ ਫਿਰਾਕ ’ਚ ਪਾਕਿਸਤਾਨੀ ਏਜੰਸੀਆਂ
Monday, Nov 07, 2022 - 06:36 PM (IST)

ਅੰਮ੍ਰਿਤਸਰ (ਨੀਰਜ) : ਹਿੰਦੂ ਆਗੂ ਸੁਧੀਰ ਕੁਮਾਰ ਸੂਰੀ ਦੇ ਕਤਲ ਮਾਮਲੇ ’ਚ ਬੇਸ਼ੱਕ ਪੁਲਸ ਜਾਂਚ ਅਜੇ ਪੂਰੀ ਹੋਣੀ ਬਾਕੀ ਹੈ ਅਤੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸੂਰੀ ਦਾ ਕਤਲ ਕਰਨ ਵਾਲੇ ਸੰਦੀਪ ਸਿੰਘ ਸੰਨੀ ਨੇ ਕਿਸ ਦੇ ਕਹਿਣ ’ਤੇ ਅਤੇ ਕਿਸ ਦੇ ਇਸ਼ਾਰੇ ’ਤੇ ਸੂਰੀ ਦਾ ਕਤਲ ਕੀਤਾ ਹੈ ਪਰ ਕੇਂਦਰੀ ਅਤੇ ਸਟੇਟ ਸੁਰੱਖਿਆ ਏਜੰਸੀਆਂ ਦੀ ਪਹਿਲਾਂ ਤੋਂ ਹੀ ਇਨਪੁਟ ਆ ਚੁੱਕੀ ਹੈ ਕਿ ਪਾਕਿਸਤਾਨੀ ਏਜੰਸੀਆਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਬੀ. ਐੱਸ. ਐੱਫ., ਐੱਸ. ਐੱਸ. ਓ. ਸੀ., ਸੀ. ਆਈ. ਅਤੇ ਐੱਸ. ਟੀ. ਐੱਫ. ਸਮੇਤ ਹੋਰ ਏਜੰਸੀਆਂ ਵਲੋਂ ਫੜੀ ਗਈ ਹੈਰੋਇਨ ਅਤੇ ਹਥਿਆਰਾਂ ਦੇ ਮਾਮਲਿਆਂ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨੀ ਏਜੰਸੀਆਂ ਡਰੱਗ ਅਤੇ ਅਤਿ-ਆਧੁਨਿਕ ਹਥਿਆਰਾਂ ਦੀ ਸਪਲਾਈ ਦੇ ਨਾਲ-ਨਾਲ ਉਨ੍ਹਾਂ ਦੇਸ਼ ਵਿਰੋਧੀ ਤਾਕਤਾਂ ਨੂੰ ਫੰਡਿੰਗ ਵੀ ਕਰ ਰਹੀਆਂ ਹਨ ਜੋ ਕਿ ਆਮ ਲੋਕਾਂ ਨੂੰ ਇਕ ਧਰਮ ਤੋਂ ਦੂਜੇ ਧਰਮ ਖ਼ਿਲਾਫ ਭੜਕਾਉਣ ਦਾ ਕੰਮ ਕਰ ਰਹੇ ਹਨ। ਸੂਰੀ ਕਤਲ ਕਾਂਡ ਤੋਂ ਬਾਅਦ ਲਗਾਤਾਰ ਦੋ ਦਿਨ ਮਾਹੌਲ ਤਣਾਅਪੂਰਨ ਬਣਿਆ ਰਿਹਾ ਪਰ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਕਾਰਨ ਸਥਿਤੀ ਵਿਗੜਨ ਤੋਂ ਬਚ ਗਈ ਅਤੇ ਕੋਈ ਵੀ ਅਜਿਹੀ ਹਿੰਸਕ ਘਟਨਾ ਨਹੀਂ ਵਾਪਰੀ ਜਿਸ ਨਾਲ ਕੋਈ ਵੱਡਾ ਨੁਕਸਾਨ ਹੁੰਦਾ।
ਇਹ ਵੀ ਪੜ੍ਹੋ : ਪੰਜਾਬ ’ਚ ਜ਼ੋਰ ਫੜੇਗੀ ਠੰਡ, 8 ਤੋਂ ਬਾਅਦ ਬਦਲੇਗਾ ਮੌਸਮ
ਸੋਸ਼ਲ ਮੀਡੀਆ ’ਤੇ ਭੜਕਾਉਣ ਵਾਲਿਆਂ ਖ਼ਿਲਾਫ ਕੋਈ ਕਾਰਵਾਈ ਨਹੀਂ
ਪਿਛਲੇ ਚਾਰ-ਪੰਜ ਸਾਲਾਂ ਤੋਂ ਕੁਝ ਲੋਕ ਸੋਸ਼ਲ ਮੀਡੀਆ ’ਤੇ ਕੁਝ ਖਾਸ ਲੋਕ ਆਮ ਲੋਕਾਂ ਨੂੰ ਭੜਕਾਉਣ ਵਾਲੀਆਂ ਪੋਸਟਾਂ ਪਾ ਰਹੇ ਹਨ ਅਤੇ ਲੋਕਾਂ ਨੂੰ ਆਪਸ ਵਿਚ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਨ੍ਹਾਂ ਲੋਕਾਂ ਖ਼ਿਲਾਫ ਸੁਰੱਖਿਆ ਏਜੰਸੀਆਂ ਵਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਵਿਦੇਸ਼ਾਂ ਦੇ ਕੰਟਰੋਲ ’ਚ ਚੱਲ ਰਹੀਆਂ ਕੁਝ ਸੋਸ਼ਲ ਮੀਡੀਆ ਐਪਾਂ ’ਤੇ ਕੇਂਦਰ ਸਰਕਾਰ ਪਾਬੰਦੀ ਲਗਾ ਚੁੱਕੀ ਹੈ ਅਤੇ ਜੋ ਹੋਰ ਐਪ ਬਚੇ ਹਨ ਉਨ੍ਹਾਂ ’ਤੇ ਵੀ ਲਾਗਾਮ ਲਗਾਉਣ ਦੀ ਤਿਆਰੀ ਹੋ ਚੁੱਕੀ ਹੈ ਪਰ ਜਿਸ ਰਫਤਾਰ ਨਾਲ ਇਨ੍ਹਾਂ ਐਪਾਂ ’ਤੇ ਸ਼ਿਕੰਜਾ ਕੱਸਣ ਦੀ ਲੋੜ ਹੈ, ਉਨ੍ਹਾਂ ਰਫਤਾਰ ਨਾਲ ਨਹੀਂ ਕੱਸਿਆ ਜਾ ਰਿਹਾ।
ਇਹ ਵੀ ਪੜ੍ਹੋ : ਨਜ਼ਰਬੰਦ ਕੀਤੇ ਜਾਣ ’ਤੇ ਬੋਲੇ ਅੰਮ੍ਰਿਤਪਾਲ ਸਿੰਘ, ਸੁਧੀਰ ਸੂਰੀ ਦੇ ਕਾਤਲ ਸੰਦੀਪ ਸੰਨੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਸਟੇਟਸ ਸਿੰਬਲ ਬਣ ਚੁੱਕੇ ਹਨ ਸੁਰੱਖਿਆ ਕਰਮਚਾਰੀ
ਵੀ. ਵੀ. ਆਈ. ਪੀਜ, ਵੀ. ਆਈ. ਪੀਜ ਜਾਂ ਕੁਝ ਹੋਰ ਖਾਸ ਲੋਕਾਂ ਨੂੰ ਸਰਕਾਰ ਵੱਲੋਂ ਸੁਰੱਖਿਆ ਕਰਮਚਾਰੀ ਮੁਹੱਈਆ ਕਰਵਾਏ ਜਾਂਦੇ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਵਾਪਰੀਆਂ ਘਟਨਾਵਾਂ ਇਹ ਸਾਬਤ ਕਰ ਰਹੀਆਂ ਹਨ ਕਿ ਵੀ. ਆਈ. ਪੀ. ਸੁਰੱਖਿਆ ਮਹਿਜ਼ ਇਕ ਸਟੇਟਸ ਸਿੰਬਲ ਬਣ ਕੇ ਰਹਿ ਗਈ ਹੈ। ਸੁਧੀਰ ਸੂਰੀ ਕਤਲ ਕਾਂਡ ਵਿੱਚ ਵੀ 22 ਤੋਂ ਵੱਧ ਸੁਰੱਖਿਆ ਕਰਮੀਆਂ ਅਤੇ ਹੋਰ ਪੁਲਸ ਅਧਿਕਾਰੀਆਂ ਨੇ ਸੁਧੀਰ ਸੂਰੀ ਨੂੰ ਮਾਰਨ ਵਾਲੇ ਸੰਨੀ ’ਤੇ ਜਵਾਬੀ ਕਾਰਵਾਈ ਨਹੀਂ ਕੀਤੀ, ਇੱਥੋਂ ਤੱਕ ਕਿ ਸੂਰੀ ਦੇ ਸਮਰਥਕਾਂ ਨੂੰ ਆਪਣੇ ਬਚਾਅ ਲਈ ਆਪ ਗੋਲ਼ੀ ਚਲਾਉਣੀ ਪਈ, ਜੋ ਸੁਰੱਖਿਆ ਕਰਮਚਾਰੀਆਂ ਦੀ ਭੂਮਿਕਾ ’ਤੇ ਵੱਡਾ ਸਵਾਲ ਖੜ੍ਹਾ ਕਰ ਰਿਹਾ ਹੈ।
ਇਹ ਵੀ ਪੜ੍ਹੋ : ਸੁਧੀਰ ਸੂਰੀ ਨੂੰ ਕਤਲ ਕਰਨ ਵਾਲੇ ਸੰਦੀਪ ਸੰਨੀ ਦੀ ਅੰਮ੍ਰਿਤਪਾਲ ਸਿੰਘ ਨਾਲ ਵੀਡੀਓ ਹੋਈ ਵਾਇਰਲ
ਜੇਲ੍ਹਾਂ ’ਚੋਂ ਚੱਲ ਰਹੇ ਨੈੱਟਵਰਕ ਨੂੰ ਵੀ ਤੋੜਨ ’ਚ ਨਾਕਾਮ ਏਜੰਸੀਆਂ
ਪਾਕਿਸਤਾਨ ਅਤੇ ਹੋਰ ਦੇਸ਼ਾਂ ’ਚ ਬੈਠੇ ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ ਫੜਨਾ ਤਾਂ ਦੂਰ ਦੀ ਗੱਲ ਉਲਟਾ ਆਪਣੇ ਹੀ ਜ਼ਿਲ੍ਹੇ ਦੀ ਜੇਲ ਅਤੇ ਹੋਰ ਜੇਲ੍ਹਾਂ ’ਚ ਕੈਦ ਦੇਸ਼ ਵਿਰੋਧੀ ਅਨਸਰਾਂ ਦੇ ਮੋਬਾਇਲ ਨੈੱਟਵਰਕ ਨੂੰ ਤੋੜਨ ਵਿਚ ਸੁਰੱਖਿਆ ਏਜੰਸੀਆਂ ਨਾਕਾਮ ਹੁੰਦੀਆਂ ਨਜ਼ਰ ਆ ਰਹੀਆਂ ਹਨ। ਕਈ ਵਾਰ ਮੈਡੀਕਲ ਅਫਸਰ ਜੇਲ੍ਹ ਵਿਚ ਹੈਰੋਇਨ ਸਪਲਾਈ ਕਰਦਾ ਫੜਿਆ ਜਾ ਰਿਹਾ ਹੈ, ਜਦਕਿ ਆਏ ਦਿਨ ਜੇਲ੍ਹਾਂ ਅੰਦਰੋਂ ਕੈਦੀਆਂ ਕੋਲੋਂ ਮੋਬਾਈਲ ਫੋਨ, ਸਿਗਰਟ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਮਾਮਲੇ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ
ਪ੍ਰਸ਼ਾਸਨ ਨੂੰ ਆਪਸੀ ਭਾਈਚਾਰਾ ਮਜ਼ਬੂਤ ਕਰਨ ਲਈ ਚੁੱਕਣੇ ਪੈਣਗੇ ਠੋਸ ਕਦਮ
ਵੈਸੇ ਤਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਸ ’ਚ ਏਕਤਾ ਕਾਇਮ ਰੱਖਣ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਬਣਾਉਣ ਲਈ ਪ੍ਰਸ਼ਾਸਨ ਵਲੋਂ ਸਮੇਂ ਸਮੇਂ ਤੇ ਕਦਮ ਚੁੱਕੇ ਜਾਂਦੇ ਹਨ ਪਰ ਮੌਜੂਦਾ ਹਾਲਾਤ ’ਚ ਪ੍ਰਸ਼ਾਸਨ ਨੂੰ ਹੋਰ ਵੀ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ ਤਾਂਕਿ ੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਘਟਨਾ ਨੂੰ ਧਾਰਮਿਕ ਰੰਗਤ ਦੇ ਕੇ ਹਿੰਸਾ ਨਾ ਫੈਲਾ ਸਕੇ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਦੇ ਤਲਖ਼ ਤੇਵਰ ਬਰਕਰਾਰ, ਅਕਾਲੀ ਦਲ ਨੇ ਦਿੱਤਾ ਇਕ ਹੋਰ ਮੌਕਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।